-1.8 C
Toronto
Wednesday, December 3, 2025
spot_img
Homeਦੁਨੀਆਹਰਿੰਦਰ ਤੱਖਰ ਨੇ ਮੈਕਮਰੀ ਦੇ ਪੀੜਤਾਂ ਦੀ ਮੱਦਦ ਲਈ ਪੰਜਾਬੀ ਮੀਡੀਆ ਦਾ...

ਹਰਿੰਦਰ ਤੱਖਰ ਨੇ ਮੈਕਮਰੀ ਦੇ ਪੀੜਤਾਂ ਦੀ ਮੱਦਦ ਲਈ ਪੰਜਾਬੀ ਮੀਡੀਆ ਦਾ ਕੀਤਾ ਧੰਨਵਾਦ

Harinder Takhar copy copyਮਿਸੀਸਾਗਾ : ਮਿਸੀਸਾਗਾ ਏਨਡੇਲ ਤੋਂ ਲਿਬਰਲ ਐਮਪੀਪੀ ਹਰਿੰਦਰ ਤੱਖਰ ਨੇ ਇਕ ਬਿਆਨ ਜਾਰੀ ਕਰਕੇ ਫੋਰਟ ਮੈਕਮਰੀ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੱਦਦ ਲਈ ਅੱਗੇ ਆਉਣ ਵਾਸਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਮੀਡੀਆ ਨੇ ਪ੍ਰਭਾਵਿਤ ਵਿਅਕਤੀਆਂ ਦੀ ਖਬਰ ਫੈਲਣ ਤੋਂ ਤੁਰੰਤ ਬਾਅਦ ਹੀ ਫੰਡਜ਼ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਸਨ। ਪੰਜਾਬੀ ਮੀਡੀਆ ਦੇ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਸਿੱਖਾਂ ਅਤੇ ਪੰਜਾਬੀ ਭਾਈਚਾਰੇ ਨੇ ਤੁਰੰਤ ਮੱਦਦ ਵੀ ਕੀਤੀ। ਤੱਖਰ ਨੇ ਮੱਦਦ ਕਰਨ ਅਤੇ ਦਾਨ ਦੇਣ ਲਈ ਸਿੱਖਾਂ, ਪੰਜਾਬੀ ਭਾਈਚਾਰੇ ਅਤੇ ਹੋਰ ਧਾਰਮਿਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਫੰਡਜ਼ ਇਕੱਤਰ ਕਰਨ ਦੇ ਇਨ੍ਹਾਂ ਯਤਨਾਂ ਨੂੰ ਲਗਾਤਾਰ ਬਣਾਈ ਰੱਖਣਾ ਚਾਹੀਦਾ ਹੈ। ਉਥੇ ਹਾਲਾਤ ਬਹੁਤ ਖਰਾਬ ਹਨ ਅਤੇ ਲੋਕਾਂ ਦੀ ਮੱਦਦ ਲਈ ਖੁੱਲ੍ਹ ਕੇ ਦਾਨ ਦੇਣ ਦੀ ਜ਼ਰੂਰਤ ਹੈ।

RELATED ARTICLES
POPULAR POSTS