ਕਿਹਾ – ਭਾਰਤ ‘ਤੇ ਮਿਜ਼ਾਈਲ ਹਮਲਾ ਕਰਾਂਗੇ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਕਸ਼ਮੀਰ ਮਾਮਲਿਆਂ ਦੇ ਮੰਤਰੀ ਅਲੀ ਅਮੀਨ ਨੇ ਭਾਰਤ ਨੂੰ ਮਿਜ਼ਾਈਲ ਹਮਲੇ ਦੀ ਧਮਕੀ ਦੇ ਦਿੱਤੀ। ਲੰਘੇ ਕੱਲ੍ਹ ਇਕ ਰੈਲੀ ਵਿਚ ਉਸ ਨੇ ਕਿਹਾ ਕਿ ਜੇਕਰ ਕਸ਼ਮੀਰ ਮੁੱਦੇ ‘ਤੇ ਭਾਰਤ ਪਿੱਛੇ ਨਹੀਂ ਹਟਿਆ ਤਾਂ ਨਤੀਜੇ ਚੰਗੇ ਨਹੀਂ ਹੋਣਗੇ ਅਤੇ ਇਕ ਮਿਜ਼ਾਈਲ ਭਾਰਤ ਵੱਲ ਛੱਡੀ ਜਾਵੇਗੀ। ਅਲੀ ਅਮੀਨ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਦੇਸ਼ ਭਾਰਤ ਦਾ ਸਾਥ ਦੇਵੇਗਾ, ਦੂਜੀ ਮਿਜਾਈਲ ਉਸ ਦੇਸ਼ ‘ਤੇ ਵੀ ਦਾਗੀ ਜਾਵੇਗੀ। ਅਮੀਨ ਨੇ ਕਿਹਾ ਕਿ ਕਸ਼ਮੀਰ ਮਾਮਲੇ ‘ਤੇ ਦੁਨੀਆ ਪਾਕਿਸਤਾਨ ਦਾ ਸਾਥ ਨਹੀਂ ਦੇ ਰਹੀ ਅਤੇ ਇਹ ਚੁੱਪੀ ਸਾਰਿਆਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਅਮੀਨ ਨੇ ਲਾਹੌਰ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਕਸ਼ਮੀਰ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਕਿ ਜੇਕਰ ਭਾਰਤ ਨਾਲ ਤਣਾਅ ਹੋਰ ਵਧਿਆ ਤਾਂ ਜੰਗ ਦਾ ਖਤਰਾ ਹੋ ਸਕਦਾ ਹੈ।
Check Also
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਭਾਰਤ-ਪਾਕਿ ਟਕਰਾਅ ਤੋਂ ਵੱਟਿਆ ਪਾਸਾ
ਚੀਨ ਨੇ ਦੋਵੇਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਦਿੱਤੀ ਸਲਾਹ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ …