ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਡਿਕਸੀ ਰੋਡ ‘ਤੇ ਸਥਿਤ ਗਰੈਂਡ ਤਾਜ ਬੈਂਕੁਟ ਹਾਲ ਵਿੱਚ 10 ਜੂਨ 2:00 ਤੋਂ 5:00 ਵਜੇ ਤੱਕ ਦਿਖਾਈ ਜਾ ਰਹੀ ਚਰਚਿਤ ਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ 5 ਜੂਨ ਤੋਂ 10 ਜੂਨ ਤੱਕ ਟੋਰਾਂਟੋ ਵਿਖੇ ਠਹਿਰਣਗੇ ਜਿੱਥੇ ਉਹ ਵੱਖ ਵੱਖ ਸਾਹਿਤਕ ਅਤੇ ਸਭਿੱਆਚਾਰਕ ਜਥੇਬੰਦੀਆਂ ਨਾਲ ਜੁੜੇ ਲੋਕਾਂ ਨਾਲ ਮਲਾਕਾਤਾਂ ਕਰਣਗੇ। ਉਹ 10 ਜੂਨ ਨੂੰ ਫਿਲਮ ਚੰਮ ਦੇ ਸ਼ੋਅ ਸਮੇਂ ਹਾਜ਼ਰ ਹੋ ਕੇ ਦਰਸ਼ਕਾਂ ਦੇ ਰੂ ਬ ਰੂ ਹੋਣਗੇ। ਲੋਕ ਕਲਾ ਮੰਚ ਮੁਲਾਂਪੁਰ ਦੇ ਪਰਬੰਧਕ ਸੁਰਿੰਦਰ ਸ਼ਰਮਾ ਲੱਗਪੱਗ 30 ਸਾਲਾਂ ਤੋਂ ਕਲਾ ਖੇਤਰ ਨਾਲ ਜੁੜੇ ਹੋਏ ਹਨ ਅਤੇ ਸੈਕੜੇ ਨਾਟਕਾਂ ਵਿੱਚ ਮੁੱਖ ਭੂਮਕਾਵਾਂ ਨਿਭਾ ਚੁੱਕੇ ਹਨ। ਸੁਰਿੰਦਰ ਸ਼ਰਮਾ ਦੇ ਦੱਸਣ ਮੁਤਾਬਕ ਫਿਲਮ ਚੰਮ ਦੇ 200 ਤੋਂ ਵੱਧ ਪਿੰਡਾ ਵਿੱਚ ਸ਼ੋਅ ਕੀਤੇ ਜਾ ਚੁੱਕੇ ਹਨ ਕਿਉਂਕਿ ਕਿਰਤੀ, ਕਿਸਾਨ ਅਤੇ ਦਿਹਾੜੀਦਾਰ ਮਜ਼ਦੂਰ ਮਹਿੰਗੀਆਂ ਟਿਕਟਾਂ ਖਰੀਦ ਕੇ ਸਿਨਮੇ ਤੱਕ ਨਹੀਂ ਪਹੁੰਚ ਸਕਦੇ। ਇਹ ਫਿਲਮ ਜਿਨ੍ਹਾਂ ਲੋਕਾਂ ਨਾਲ ਸਬੰਧਤ ਹੈ ਉਹਨਾਂ ਦੇ ਬੂਹਿਆਂ ਤੱਕ ਜਾ ਕੇ ਇਸ ਨੂੰ ਦਿਖਾਉਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ। ਉਹਨਾਂ ਦੀ ਜੀ ਟੀ ਏ ਦਰਸ਼ਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਇਸ ਫਿਲਮ ਨੂੰ ਦੇਖਣ। ਉਹਨਾਂ ਨਾਲ ਸੰਪਰਕ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450 ਜਾਂ ਨਛੱਤਰ ਬਦੇਸ਼ਾ 647-267-3397 ਰਾਹੀਂ ਕੀਤਾ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …