ਟੋਰਾਂਟੋ : ਮਾਈ ਇੰਡੀਅਨ ਇਨ ਕੈਨੇਡਾ ਐਸੋਸੀਏਸ਼ਨ (ਮਾਈਕਾ) ਨੇ ਟੀਮ ਇੰਡੀਆ ਵਿਚ ਸ਼ਾਮਲ ਸ੍ਰੀ ਆਨੰਦ ਅਮੋਲਡ ਅਤੇ ਸ੍ਰੀ ਮੁਹੰਮਦ ਤਾਹਿਰ ਦਾ ਸਵਾਗਤ ਕੀਤਾ, ਜੋ ਕਿ ਪਹਿਲੀ ਵਾਰ ਇੰਟਰਨੈਸ਼ਨਲ ਪਰੋ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਕੈਨੇਡਾ ਆਏ ਹਨ। ਇਹ ਮੁਕਾਬਲਾ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਵਿਚ ਹੋਵੇਗਾ। ਐਸੀਏਸ਼ਨ ਦੇ ਜ਼ਿਆਦਾਤਰ ਮੈਂਬਰਾਂ ਨੇ ਉਨ੍ਹਾਂ ਦੇ ਸਵਾਗਤ ਵਿਚ ਮੀਟ ਐਂਡ ਗਰੀਟ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਦੇਖਣ ਨੂੰ ਮਿਲੇਗਾ ਕਿ ਕਿਸ ਤਰ੍ਹਾਂ ਇਕ ਵੱਡਾ ਭਾਰਤੀ ਪਰਿਵਾਰ ਕੈਨੇਡਾ ਵਿਚ ਰਹਿੰਦਾ ਹੈ, ਜੋ ਕਿ ਭਾਰਤ ਅਤੇ ਭਾਰਤੀਆਂ ਨੂੰ ਪਿਆਰ ਕਰਦਾ ਹੈ। ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਸ੍ਰੀ ਦਵਿੰਦਰਪਾਲ ਸਿੰਘ ਵੀ ਇਸ ਮੌਕੇ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਭਾਰਤੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਆਨੰਦ ਭਾਰਤ ਵਿਚ ਸਿਲਵਰ ਮੈਡਲ ਜਿੱਤ ਚੁੱਕੇ ਹਨ ਅਤੇ ਉਹ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿਚ 50 ਤੋਂ ਜ਼ਿਆਦਾ ਮੈਡਲ ਜਿੱਤ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਸ਼ਵਨੀ ਅਗਰਵਾਲ ਅਤੇ ਸੰਜੇ ਭਾਟੀਆ ਦੀ ਹਿੰਮਤ ਤੇ ਸਿਰੜ ਸਦਕਾ ਹੀ ‘ਮਾਈਕਾ’ ਦਾ ਜਨਮ ਹੋਇਆ ਹੈ। ਅੱਜ ਇਸ ਐਸੋਸੀਏਸ਼ਨ ਨੂੰ ਕੈਨੇਡਾ ਵਿਚ ਵੱਡਾ ਨਾਮਣਾ ਮਿਲ ਰਿਹਾ ਹੈ। ਕੈਨੇਡਾ ਵਿਚ ਮਾਈ ਇੰਡੀਅਨ ਇਨ ਕੈਨੇਡਾ ਐਸੋਸੀਏਸ਼ਨ, ਜਿਸ ਉਚਾਈਆਂ ਨੂੰ ਛੂਹ ਰਹੀ ਹੈ, ਉਸ ਪਿੱਛੇ ਅਸ਼ਵਨੀ ਅਗਰਵਾਲ ਅਤੇ ਸੰਜੇ ਭਾਟੀਆ ਦੀ ਮਿਹਨਤ ਹੀ ਹੈ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …