7.7 C
Toronto
Friday, November 14, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗਮ 'ਚ ਵਿਸਾਖੀ ਅਤੇ ਸਿੱਖ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗਮ ‘ਚ ਵਿਸਾਖੀ ਅਤੇ ਸਿੱਖ ਹੈਰੀਟੇਜ ਮੰਥ ਬਾਰੇ ਹੋਈ ਵਿਚਾਰ-ਚਰਚਾ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਮਹੀਨੇ ਹੋਈ ਜ਼ੂਮ-ਇਕੱਤਰਤਾ ਵਿਚ ਵਿਸਾਖੀ ਦੇ ਇਤਿਹਾਸਕ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਪਹਿਲੂਆਂ, ਅਪ੍ਰੈਲ ਮਹੀਨੇ ਨੂੰ ਕੈਨੇਡਾ ਵਿਚ ‘ਸਿੱਖ ਹੈਰੀਟੇਜ ਮੰਥ’ ਵਜੋਂ ਮਾਨਤਾ ਦਿੱਤੇ ਜਾਣ ਅਤੇ ਵਿਸ਼ਵ-ਵਿਆਪੀ ਸੰਸਥਾ ਯੂ.ਐੱਨ.ਓ. ਵੱਲੋਂ 20 ਮਾਰਚ ਨੂੰ ਜਾਰੀ ਕੀਤੀ ਗਈ ઑਵੱਰਲਡ ਹੈਪੀਨੈੱਸ ਰਿਪੋਰਟ-2021 ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਵੱਲੋਂ ਇਨ੍ਹਾਂ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਅਤੇ ਕਵੀ-ਦਰਬਾਰ ਵੀ ਹੋਇਆ। ਜ਼ੂਮ-ਮੀਟਿੰਗ ਦੀ ਸ਼ੁਰੂਆਤ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਮੀਟਿੰਗ ਵਿਚ ਆਏ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ਸੰਬੋਧਿਤ ਸੁਆਗ਼ਤੀ ਸ਼ਬਦਾਂ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਪਿਛਲੇ 10 ਸਾਲਾਂ ਤੋਂ ਆਪਣੇ ਮਹੀਨਾਵਾਰ ਸਮਾਗਮਾਂ ਵਿਚ ਕਵੀ-ਦਰਬਾਰਾਂ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਉੱਪਰ ਸੰਵਾਦ ਰਚਾਉਂਦੀ ਰਹੀ ਹੈ, ਪਰ ਕਰੋਨਾ ਮਹਾਂਮਾਰੀ ਕਾਰਨ ਪਿਛਲੇ ਲੱਗਭੱਗ ਇਕ ਸਾਲ ਤੋਂ ਇਹ ਸਮਾਗਮ ਜੂਮ-ਮਾਧਿਅਮ ਰਾਹੀਂ ਹੀ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸਮਾਗ਼ਮ ਦੌਰਾਨ ਕਵੀ-ਦਰਬਾਰ ਕਰਾਉਣ ਦੀ ਕਮਾਨ ਪਰਮਜੀਤ ਸਿੰਘ ਢਿੱਲੋਂ ਨੇ ਸੰਭਾਲੀ ਅਤੇ ਉਨ੍ਹਾਂ ਵੱਲੋਂ ਖ਼ੂਬਸੂਰਤ ਕੁਮੈਂਟਾਂ ਨਾਲ ਵੱਖ-ਵੱਖ ਕਵੀਆਂ/ਕਵਿੱਤਰੀਆਂ ਤੇ ਗਾਇਕਾਂ ਨੂੰ ਸਰੋਤਿਆਂ ਦੇ ਸਾਹਮਣੇ ਬਾਖ਼ੂਬੀ ਪੇਸ਼ ਕੀਤਾ ਗਿਆ। ਇਨ੍ਹਾਂ ਵਿਚ ਜਨਾਬ ਮਕਸੂਦ ਚੌਧਰੀ, ਇਕਬਾਲ ਬਰਾੜ, ਜਗੀਰ ਸਿੰਘ ਕਾਹਲੋਂ, ਹਰਜਸਪ੍ਰੀਤ ਗਿੱਲ, ਅਮਰੀਕਾ ਤੋਂ ਅਨੰਤ ਕੌਰ, ਮੀਤਾ ਖੰਨਾ, ਰਮਿੰਦਰ ਵਾਲੀਆ, ਸੁਰਜੀਤ ਕੌਰ, ਅਮਰਜੀਤ ਪੰਛੀ, ਪਿਆਰਾ ਸਿੰਘ ਕੁੱਦੋਵਾਲ, ਗਿਆਨ ਸਿੰਘ ਦਰਦੀ, ਪਰਮਜੀਤ ਸਿੰਘ ਗਿੱਲ, ਤਲਵਿੰਦਰ ਮੰਡ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ ਤੇ ਪਰਮਜੀਤ ਢਿੱਲੋਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸਭਾ ਦੇ ਸਰਪ੍ਰਸਤ ਬਰਰਾਜ ਚੀਮਾ ਵੱਲੋਂ ਬੁਲਾਰਿਆਂ ਅਤੇ ਸਮਾਗ਼ਮ ਵਿਚ ਹਾਜ਼ਰ ਸਮੂਹ ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS