2.2 C
Toronto
Friday, November 14, 2025
spot_img
Homeਕੈਨੇਡਾਫਾਰਮਰਜ਼ ਸੁਪੋਰਟ ਗਰੁੱਪ ਵੱਲੋਂ ਵਿਸਾਖੀ, ਦੁੱਲਾ ਭੱਟੀ ਅਤੇਡਾ. ਅੰਬੇਦਕਰ ਸਬੰਧੀ ਆਯੋਜਿਤ ਕੀਤਾ...

ਫਾਰਮਰਜ਼ ਸੁਪੋਰਟ ਗਰੁੱਪ ਵੱਲੋਂ ਵਿਸਾਖੀ, ਦੁੱਲਾ ਭੱਟੀ ਅਤੇ ਡਾ. ਅੰਬੇਦਕਰ ਸਬੰਧੀ ਆਯੋਜਿਤ ਕੀਤਾ ਗਿਆ ਦੋ-ਦਿਨਾਂ ਵੈਬੀਨਾਰ

ਡਾ. ਗੁਰਨਾਮ ਕੌਰ, ਡਾ. ਗੁਰਬਖ਼ਸ਼ ਭੰਡਾਲ, ਡਾ. ਕਰਮਜੀਤ ਸਿੰਘ, ਪ੍ਰੋ. ਗੁਰਭਜਨ ਗਿੱਲ, ਰੁਖ਼ਸਾਨਾ ਭੱਟੀ ਤੇ ਪ੍ਰੋ. ਮਨਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ
ਬਰੈਂਪਟਨ/ਡਾ. ਝੰਡ : ਪਿਛਲੇ ਕੁਝ ਸਮੇਂ ਤੋਂ ਬਰੈਂਪਟਨ ਵਿਚ ਸਰਗ਼ਰਮ ਫ਼ਾਰਮਰਜ਼ ਸੁਪੋਰਟ ਗਰੁੱਪ ਵੱਲੋਂ ਵਿਸਾਖੀ ਦੇ ਸ਼ੁਭ-ਤਿਓਹਾਰ ਨੂੰ ਮੁੱਖ ਰੱਖਦਿਆਂ 17 ਅਪ੍ਰੈਲ ਨੂੰ ਜੂਮ ਮਾਧਿਅਮ ਰਾਹੀਂ ਵਿਸਾਖੀ ਦੇ ਵੱਖ-ਵੱਖ ਧਾਰਮਿਕ, ਇਤਿਹਾਸਕ, ਸਮਾਜਿਕ ਤੇ ਸੱਭਿਆਚਾਰਕ ਪੱਖਾਂ ਅਤੇ ਦੋਹਾਂ ਪੰਜਾਬਾਂ ਵਿਚ ਪ੍ਰਚੱਲਤ ਲੋਕ-ਗਾਥਾ ਦੁੱਲਾ-ਭੱਟੀ ਨੂੰ ਦਿੱਲੀ ਦੇ ਅਜੋਕੇ ਕਿਸਾਨੀ ਅੰਦੋਲਨ ਨਾਲ ਜੋੜਦਿਆਂ ਹੋਇਆਂ ਵੈਬੀਨਾਰ ਦਾ ਸਫ਼ਲ ਆਯੋਜਨ ਕੀਤਾ ਗਿਆ। ਅਗਲੇ ਦਿਨ 18 ਅਪ੍ਰੈਲ ਨੂੰ ਡਾ. ਬੀ. ਆਰ.ਅੰਬੇਦਕਰ ਦੀ ਜ਼ਾਤਪਾਤ ਵਿਰੋਧੀ ਲੜਾਈ ਤੇ ਉਨ੍ਹਾਂ ਦੇ ਅਧੂਰੇ ਸੁਪਨੇ ਵਿਸ਼ਿਆਂ ਉੱਪਰ ਵਿਦਵਾਲਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਨ੍ਹਾਂ ਵਿਦਵਾਨਾਂ ਵਿਚ ਅਮਰੀਕਾ ਤੋਂ ਡਾ. ਗੁਰਬਖ਼ਸ਼ ਸਿੰਘ ਭੰਡਾਲ, ਬਰੈਂਪਟਨ ਤੋਂ ਡਾ. ਗੁਰਨਾਮ ਕੌਰ ਅਤੇ ਭਾਰਤ ਤੋਂ ਡਾ. ਕਰਮਜੀਤ ਸਿੰਘ, ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ-ਵਿਗਿਆਨੀ ਪ੍ਰੋ. ਮਨਜੀਤ ਸਿੰਘ ਅਤੇ ਪਾਕਿਸਤਾਨ ਤੋਂ ਸੁਪਰੀਮ ਕੋਰਟ ਦੇ ਵਕੀਲ ਮੋਹਤਰਿਮਾ ਰੁਖ਼ਸਾਨਾ ਭੱਟੀ ਸ਼ਾਮਲ ਸਨ।
ਗੁਰਭਜਨ ਗਿੱਲ ਨੇ ਕਿਹਾ ਕਿ ਦੁੱਲਾ-ਭੱਟੀ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਦੀ ਸਾਂਝੀ ਵਿਰਾਸਤ ਹੈ ਜਿਸ ਨੂੰ ਸਾਂਝੇ ਤੌਰ ઑਤੇ ਸੰਭਾਲਣ ਦੀ ਜ਼ਰੂਰਤ ਹੈ। ਇਸ ਮੌਕੇ ਪਾਕਿਸਤਾਨ ਦੇ ਸ਼ਹਿਰ ਸਰਗੋਧੇ ਤੋਂ ਸੁਪਰੀਮ ਕੋਰਟ ਦੀ ਉੱਘੀ ਵਕੀਲ ਮੋਹਤਰਿਮਾ ਰੁਖ਼ਸਾਨਾ ਭੱਟੀ ਵੱਲੋੇਂ ਵੀ ਦੁੱਲੇ ਭੱਟੀ ਬਾਰੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਫ਼ਾਰਮਰਜ਼ ਸੁਪੋਰਟ ਗਰੁੱਪ ਦੇ ਕਨਵੀਨਰ ਮਲਕੀਤ ਸਿੰਘ ਵੱਲੋਂ ਬੁਲਾਰਿਆਂ ਅਤੇ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਇਸ ਜ਼ੂਮ-ਸਮਾਗ਼ਮ ਦੇ ਸੰਚਾਲਨ ਦੀ ਜ਼ਿਮੇਵਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਸ਼ਿਆਲੌਜੀ ਵਿਭਾਗ ਤੋਂ ਸੇਵਾ-ਮੁਕਤ ਪ੍ਰੋਫ਼ੈਸਰ ਮਨਜੀਤ ਸਿੰਘ ਜੋ ਉੱਥੇ ਡਾ.ਬੀ. ਆਰ. ਅੰਬੇਦਕਰ ਚੇਅਰ ਦੇ ਮੁਖੀ ਵੀ ਰਹਿ ਚੁੱਕੇ ਹਨ, ਨੇ ”ਡਾ. ਅੰਬੇਦਕਰ ਦੀ ਜ਼ਾਤਪਾਤ ਵਿਰੁੱਧ ਲੜਾਈ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ” ਵਿਸ਼ੇ ਉੱਪਰ ਵਿਸਥਾਰ ਸਹਿਤ ਆਪਣੇ ਵਿਚਾਰ ਪੇਸ਼ ਕੀਤੇ। ਸਮਾਗ਼ਮਾਂ ਦਾ ਤਕਨੀਕੀ-ਸੰਚਾਲਨ ਹਰਿੰਦਰ ਹੁੰਦਲ ਵੱਲੋਂ ਕੀਤਾ ਗਿਆ। ਦੋਹਾਂ ਦਿਨਾਂ ਦੇ ਸਮਾਗ਼ਮਾਂ ਵਿਚ ਬੁਲਾਰਿਆਂ ਨੂੰ ਡਾ. ਹਰਦੀਪ ਸਿੰਘ ਅਟਵਾਲ, ਡਾ. ਸੁਖਦੇਵ ਸਿੰਘ ਝੰਡ, ਜਸਵੀਰ ਮੰਗੂਵਾਲ, ਹਰਪ੍ਰਮਿੰਦਰ ਗ਼ਦਰੀ, ਬਲਦੇਵ ਰਹਿਪਾ, ਬਲਦੇਵ ਸਿੰਘ ਬਰਾੜ, ਨਵਨਿੰਦਰ ਕੁਮਾਰ, ਹਰਜੀਤ ਸਿੰਘ ਗਿੱਲ ਤੇ ਹੋਰਨਾਂ ਵੱਲੋਂ ਕਈ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਤਸੱਲੀ-ਪੂਰਵਕ ਜੁਆਬ ਉਨ੍ਹਾਂ ਵੱਲੋਂ ਦਿੱਤੇ ਗਏ।

RELATED ARTICLES
POPULAR POSTS