Breaking News
Home / ਕੈਨੇਡਾ / ਬਰੈਂਪਟਨ ਵੈਸਟ ਦੇ ਬਜ਼ੁਰਗਾਂ ਲਈ ਮੁਫ਼ਤ ਦਵਾਈਆਂ ਦਾ ਪਲਾਨ : ਵਿੱਕ ਢਿੱਲੋਂ

ਬਰੈਂਪਟਨ ਵੈਸਟ ਦੇ ਬਜ਼ੁਰਗਾਂ ਲਈ ਮੁਫ਼ਤ ਦਵਾਈਆਂ ਦਾ ਪਲਾਨ : ਵਿੱਕ ਢਿੱਲੋਂ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੁਣ ਪ੍ਰਿਸਕ੍ਰਿਪਸ਼ਨ ਦਵਾਈਆਂ ਮੁਫ਼ਤ ਮੁਹਈਆ ਕਰਵਾਈ ਜਾਵੇਗੀ। ਇਸ ਨਾਲ ਬਰੈਂਪਟਨ ਵੈਸਟ ਦੇ ਕਈ ਬਜ਼ੁਰਗਾਂ ਨੂੰ ਆਰਥਿਕ ਤੌਰ ‘ਤੇ ਸਹਾਇਤਾ ਮਿਲੇਗੀ। (OHIP+ ) ੳਐਚਆਈਪੀ ਜਾਨੀ ੳਹਿਪਪਲਸ ਦੇ ਵਿਸਥਾਰ ਰਾਹੀਂ 65 ਸਾਲ ਤੋ ਵੱਧ ਉਮਰ ਦੇ ਲੋਕਾਂ ਨੂੰ ਤਕਰੀਬਨ 4400 ਪ੍ਰਿਸਕ੍ਰਿਪਸ਼ਨ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਇਹ ਪਲਾਨ ਅਗਸਤ 1, 2019 ਤੋਂ ਲਾਗੂ ਹੋਵੇਗਾ ਜਿਸ ਵਿਚ 65 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਦਵਾਈਆਂ ਲਈ ਪੈਸੇ ਨਹੀਂ ਦੇਣੇ ਪੇਣਗੇ। ਇਸ ਸੇਵਾ ਲਈ ਸਿਰਫ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਅਤੇ ੳਹਿਪ ਕਾਰਡ ਲੈ ਕੇ ਕਿਸੇ ਵੀ ਫਾਰਮੇਸੀ ਤੋਂ ਮੁਫ਼ਤ ਵਿਚ ਦਵਾਈ ਪ੍ਰਾਪਤ ਕਰ ਸਕਦੇ ਹਨ। ਜਨਵਰੀ 1, 2018 ਵਿਚ ਉਨਟੈਰੀੳ ਸਰਕਾਰ ਨੇ 24 ਸਾਲ ਤੋਂ ਘੱਟ ਉਮਰ ਦੇ ਸਾਰੇ ਨੌਜਵਾਨਾਂ ਅਤੇ ਬੱਚਿਆਂ ਲਈ ਮੁਫ਼ਤ ਦਵਾਈਆਂ ਦੀ ਸੇਵਾ ਸ਼ੁਰੂ ਕੀਤੀ ਹੈ। ਹੁਣ ਇਹ ਪਲਾਨ ਦਾ ਵਿਸਥਾਰ ਕਰ ਉਹਨਾਂ ਦੇ ਬਜ਼ੁਰਗਾਂ ਲਈ ਵੀ ਇਹ ਪਲਾਨ ਦੀ ਘੋਸ਼ਣਾ ਕੀਤੀ ਹੈ। ੳਹਿਪ ਦੇ ਵਿਸਥਾਰ ਨਾਲ 65 ਸਾਲ ਤੋਂ ਜ਼ਿਆਦਾ ਹਰ ਵਿਅਕਤੀ ਦਾ ਸਾਲਾਨਾ $ 240 ਦਾ ਬਚਾਅ ਹੋਵੇਗਾ। ਡਾਕਟਰ ਵੱਲੋਂ ਲਿਖੀਆਂ ਦਵਾਈਆਂ ਜਿਵੇਂ ਕਿ ਕੋਲੇਸਟ੍ਰੋਲ, ਹਾਈਪਰਟੈਂਸ਼ਨ, ਥਾਈਰੋਡ, ਡਾਈਬਟੀਜ਼ ਅਤੇ ਅਸਥਮਾ ਵਰਗੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ” ਬਰੈਂਪਟਨ ਵੈਸਟ ਦੇ ਬਜ਼ੁਰਗਾਂ ਨੂੰ ਮੁਫਤ ਦਵਾਈਆਂ ਮਿਲਣ ਨਾਲ ਉਹਨਾਂ ਦੀ ਜ਼ਿੰਦਗੀ ਹੋਰ ਆਸਾਨ ਹੋਵੇਗੀ। ਇਸ ਜ਼ਰੂਰੀ ਅਤੇ ਲੋੜਵੰਦ ਐਲਾਨ ਨਾਲ ਅਸੀਂ ਯੂਨੀਵਰਸਲ ਫਾਰਮਾਕੇਅਰ ਦੇ ਹੋਰ ਨਜ਼ਦੀਕ ਆ ਗਏ ਹਾਂ ਜਿਸ ਦੀ ਲੋੜ ਹਰ ਵਰਗ ਨੂੰ ਹੈ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …