5.2 C
Toronto
Thursday, November 13, 2025
spot_img
Homeਕੈਨੇਡਾਸ਼ੈਰੀਡਨ ਕਾਲਜ ਦੇ ਨੇੜੇ ਵਿਦਿਆਰਥੀਆਂ ਦੀ ਲੜਾਈ ਸਭ ਲਈ ਪ੍ਰੇਸ਼ਾਨੀ ਦਾ ਵਿਸ਼ਾ...

ਸ਼ੈਰੀਡਨ ਕਾਲਜ ਦੇ ਨੇੜੇ ਵਿਦਿਆਰਥੀਆਂ ਦੀ ਲੜਾਈ ਸਭ ਲਈ ਪ੍ਰੇਸ਼ਾਨੀ ਦਾ ਵਿਸ਼ਾ : ਰਮੇਸ਼ਵਰ ਸੰਘਾ

ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇਂ ਫੇਸਬੁੱਕ ਦੇ ਰਾਹੀਂ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਸ਼ੈਰੀਡਨ ਕਾਲਜ, ਬਰੈਂਪਟਨ ਨੇੜੇ ਹੋਈ ਵਿਦਿਆਰਥੀਆਂ ਦੀ ਆਪਸੀ ਲੜਾਈ ਦੀ ਘਟਨਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਇੱਕ ਬਿਆਨ ਰਾਹੀਂ ਕਿਹਾ ਹੈ, ”ਬਰੈਂਪਟਨ ਦੇ ਸ਼ੈਰੀਡਨ ਕਾਲਜ ਵਿੱਚ ਵਿਦਿਆਰਥੀਆਂ ਦੀ ਆਪਸੀ ਘਟਨਾਂ ਨੇਂ ਮੈਨੂੰ,ਮਾਂ-ਬਾਪ ਅਤੇ ਸਾਰੀ ਕਮਿਊਨਿਟੀ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ।
ਹੇ ਨੌਜਵਾਨੋਂ, ਤੁਹਾਡੇ ਪੁਰਖਿਆਂ ਨੇ ਦੇਸ਼ ਕੈਨੇਡਾ ਵਿੱਚ ਸ਼ਾਂਤੀ ਅਤੇ ਚੰਗੇਰੀ ਸਿੱਖਿਆ ਅਪਣਾਉਣ ਦੀ ਨੀਂਹ ਰੱਖੀ ਹੈ। ਤੁਹਾਡੇ ਮਾਂ-ਬਾਪ ਨੇ ਸਖਤ ਮਿਹਨਤ ਅਤੇ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ ਹਨ ਤਾਂ ਜੋ ਤੁਸੀਂ ਭਵਿੱਖ ਦੇ ਚੰਗੇ ਨਾਗਰਿਕ ਬਣ ਸਕੋ। ਮੇਰਾ ਤੁਹਾਨੂੰ ਸੁਨੇਹਾ ਹੈ ਕਿ ਤੁਸੀਂ ਹਰ ਫੈਸਲਾ ਸੋਚ ਸਮਝ ਕੇ ਲਉ। ਜਿਸ ਮਕਸਦ ਲਈ ਤੁਸੀਂ ਕਾਲਜ ਜਾਂਦੇ ਹੋ ਕੇਵਲ ਉਸੇ ਉਦੇਸ਼ ਤੇ ਹੀ ਟਿਕੇ ਰਹੋ। ਸਾਡੇ ਪ੍ਰਧਾਨ ਮੰਤਰੀ ਸਤਿਕਾਰਯੋਗ ਜਸਟਿਨ ਟਰੂਡੋ ਜੋ ਕਿ ਖੁਦ ਨੌਜਵਾਨ ਮਿਨਿਸਟਰੀ ਦੇ ਅਹੁਦੇਦਾਰ ਹਨ, ਤੁਹਾਡੀ ਮਹੱਤਤਾ ਅਤੇ ਤਰੱਕੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਨੌਜਵਾਨਾਂ ਦੇ ਸੁਰੱਖਿਅਤ ਭਵਿੱਖ ਲਈ ਉਹ ਉਹ ਬੜੀ ਸਖਤ ਮਿਹਨਤ ਕਰ ਰਹੇ ਹਨ। ਆਉ, ਉਹਨਾਂ ਦੀਆਂ ਕੋਸ਼ਿਸ਼ਾਂ ਪ੍ਰਤੀ ਉਹਨਾਂ ਦਾ ਮਾਣ ਵਧਾਈਏ।” ਇੱਥੇ ਇਹ ਵਰਨਣਯੋਗ ਹੈ ਕਿ ਐਮ ਪੀ ਰਮੇਸ਼ ਸੰਘਾ ਜੀ ਨੇ ਵਕਾਲਤ ਦੀ ਪੜ੍ਹਾਈ ਕੈਨੇਡੀਅਨ ਵਿਦਿਆਰਥੀਆਂ ਦੀ ਤਰ੍ਹਾਂ ਹੀ ਕੰਮ ਕਰਦਿਆਂ ਹੀ ਪੂਰੀ ਕੀਤੀ ਸੀ ਅਤੇ ਉਹ ਵਿਦਿਆਰਥੀਆਂ ਦੀਆਂ ਸਮਸਿੱਆਵਾਂ ਨੂੰ ਬਖੂਬੀ ਸਮਝਦੇ ਹਨ। ਪਿਛਲੇ ਸਾਲ ਨਿਆਗਰਾ ਕਾਲਜ਼ ਦੇ ਆਨਲਾਈਨ ਪੜ੍ਹਾਈ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਐਮ ਪੀ ਰਮੇਸ਼ ਸੰਘਾ ਨੇ ਮਹੱਤਵਪੂਰਨ ਭੁਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਖੁਦ ਸਕੂਲਾਂ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਮਿਲਦੇ ਰਹਿੰਦੇ ਹਨ ਤਾਂ ਜੋ ਉਹਨਾਂ ਦੀ ਵੱਧ ਤੋਂ ਵੱਧ ਮੱਦਦ ਹੋ ਸਕੇ।

RELATED ARTICLES
POPULAR POSTS