1.1 C
Toronto
Wednesday, February 25, 2026
spot_img
Homeਕੈਨੇਡਾਓਨਟਾਰੀਓ ਸੂਬੇ ਦੀ ਵਿਧਾਨ ਸਭਾ ਦੀ ਮਿਸੀਸਾਗਾ-ਬਰੈਂਪਟਨ ਦੱਖਣ ਹਲਕੇ ਤੋਂ ਮੈਂਬਰ ਅਤੇ...

ਓਨਟਾਰੀਓ ਸੂਬੇ ਦੀ ਵਿਧਾਨ ਸਭਾ ਦੀ ਮਿਸੀਸਾਗਾ-ਬਰੈਂਪਟਨ ਦੱਖਣ ਹਲਕੇ ਤੋਂ ਮੈਂਬਰ ਅਤੇ ਸਰਕਾਰ ਵਿਚ ਪਾਰਲੀਮਾਨੀ ਸਕੱਤਰ ਬੀਬੀ ਅੰਮ੍ਰਿਤ

ਓਨਟਾਰੀਓ ਸੂਬੇ ਦੀ ਵਿਧਾਨ ਸਭਾ ਦੀ ਮਿਸੀਸਾਗਾ-ਬਰੈਂਪਟਨ ਦੱਖਣ ਹਲਕੇ ਤੋਂ ਮੈਂਬਰ ਅਤੇ ਸਰਕਾਰ ਵਿਚ ਪਾਰਲੀਮਾਨੀ ਸਕੱਤਰ ਬੀਬੀ ਅੰਮ੍ਰਿਤ ਮਾਂਗਟ, ਪਿਛਲੇ ਦਿਨੀਂ ਬੰਦੀਛੋੜ-ਦਿਵਸ ਅਤੇ ਦੀਵਾਲੀ ਦੇ ਮੌਕੇ ਗੁਰਦਵਾਰਾ ਰਿਵਾਲਡਾ ਵਿਖੇ ਨਤਮਸਤਕ ਹੋਣ ਲਈ ਪੁੱਜੇ ਅਤੇ ਸੰਗਤਾਂ ਨੂੰ ਇਸ ਵਿਸ਼ੇਸ਼ ਦਿਨ ਦੀਆਂ ਵਧਾਈਆਂ ਦਿੱਤੀਆਂ। ਰਾਮਗੜ੍ਹੀਆ ਸਿੱਖ ਸੋਸਾਇਟੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਮਾਣ ਸਤਿਕਾਰ ਕੀਤਾ ਗਿਆ।
ਸਾਈਮਾ ਮੁਸੱਰਤ, ਜੋ ਆਉਣ ਵਾਲੀਆਂ ਓਨਟਾਰੀਓ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਹੰਬਰ ਰਿਵਰ-ਬਲੈਕ ਕ੍ਰੀਕ ਹਲਕੇ ਤੋਂ ਪੀ.ਸੀ. ਪਾਰਟੀ ਦੇ ਉਮੀਦਵਾਰ ਹਨ, ਗੁਰਦਵਾਰਾ ਰਿਵਾਲਡਾ ਵਿਖੇ ਸੰਗਤਾਂ ਦੇ ਦਰਸ਼ਨ ਕਰਨ ਪੁੱਜੇ। ਰਾਮਗੜ੍ਹੀਆ ਸਿੱਖ ਸੋਸਾਇਟੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਉਹਨਾਂ ਨੇ ਆਪਣੀ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਦੇ ਬੰਦੀਛੋੜ-ਦਿਵਸ ਅਤੇ ਦੀਵਾਲੀ ਦੇ ਵਧਾਈ ਸੰਦੇਸ਼ ਵੀ ਗੁਰਦਵਾਰਾ ਰਿਵਾਲਡਾ ਦੀਆਂ ਸੰਗਤਾਂ ਨਾਲ ਸਾਂਝੇ ਕੀਤੇ।

 

RELATED ARTICLES
POPULAR POSTS