ਬਰੈਂਪਟਨ/ਹਰਜੀਤ ਬੇਦੀ
ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਇਸ ਵਿੱਚ ਐਸੋਸੀਏਸ਼ਨ ਦੇ ਲੱਗਭੱਗ ਸਾਰੇ ਮੈਂਬਰ ਕਲੱਬਾਂ ਤੋਂ ਬਿਨਾਂ ਕੁੱਝ ਨਾਨ ਮੈਂਬਰ ਕਲੱਬਾਂ ਨੇ ਵੀ ਸ਼ਮੂਲੀਅਤ ਕੀਤੀ। ਚਾਹ ਪਾਣੀ ਤੋਂ ਬਾਦ ਨਿਰਮਲ ਸਿੰਘ ਸੰਧੂ ਨੇ ਸਟੇਜ ਸੰਭਾਲੀ ਤੇ ਇਸ ਸਾਲ ਦੀ ਪਹਿਲੀ ਮੀਟਿੰਗ ਵਿੱਚ ਹਾਜ਼ਰ ਹੋਣ ਤੇ ਸਭ ਨੂੰ ਜੀਅ ਆਇਆਂ ਕਹਿੰਦਿਆਂ ਕਿਹਾ ਕਿ ਇਸ ਤਰ੍ਹਂਾਂ ਦੀਆਂ ਮਿਲਣੀਆਂ ਵਿੱਚ ਗਿਆਨ ਵਿੱਚ ਵਾਧੇ ਦੇ ਨਾਲ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ। ਇਸ ਵਾਰ ਦੀਆਂ ਫੈਡਰਲ ਚੋਣਾਂ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਉੰਮੀਦਵਾਰਾਂ ਦੀ ਵੱਡੀ ਗਿਣਤੀ ਵਿੱਚ ਹੋਈ ਜਿੱਤ ਅਤੇ ਮਨਿਸਟਰੀ ਵਿੱਚ ਚਾਰ ਪ੍ਰਮੁੱਖ ਸਥਾਨ ਪ੍ਰਾਪਤ ਕਰਨ ਤੇ ਹਰਬੰਸ ਸਿੰਘ ਪੁਰੇਵਾਲ ਦੁਆਰਾ ਪੇਸ਼ ਵਧਾਈ ਦਾ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਐਸੋਸੀਏਸ਼ਨ ਦੇ ਪਰਧਾਨ ਪਰਮਜੀਤ ਬੜਿੰਗ ਨੇ ਟੂਰਾਂ ਲਈ ਬੱਸਾਂ ਕਰਨ ਬਾਰੇ ਅਤੇ ਅਸਥੀਆਂ ਦੇ ਜਲ-ਪਰਵਾਹ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਜੰਗੀਰ ਸਿੰਘ ਸੈਂਭੀ ਨੇ ਫਿਊਨਰਲ ਸੇਵਾਵਾਂ ਬਾਰੇ ਭਰਭੂਰ ਜਾਣਕਾਰੀ ਦਿੱਤੀ। ਫਿਉਨਰਲ ਦੇ ਰਜਿਸਟਰੇਸ਼ਨ ਫਾਰਮ ਅਤੇ ਅਸਥੀਆਂ ਜਲ ਪ੍ਰਵਾਹ ਦੇ ਸਥਾਨਾਂ ਦੀ ਜਾਣਕਾਰੀ ਦਰਸਾਉਂਦੇ ਪੱਤਰ ਸਾਰੇ ਕਲੱਬਾਂ ਦੇ ਪਰਧਾਨਾਂ ਨੂੰ ਦਿੱਤੇ ਗਏ। ਜਿਹੜੇ ਵਿਅਕਤੀ ਸਸਤੀਆਂ ਫਿਉਨਰਲ ਸੇਵਾਵਾਂ ਲਈ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਚਾਹੁੰਦੇ ਹਨ ਉਹ ਬਿਨਾਂ ਕਿਸੇ ਰਜਿਸਟਰੇਸਂਨ ਫੀਸ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਲਈ ਨੇੜੇ ਦੇ ਸੀਨੀਅਰਜ਼ ਕਲੱਬ ਦੇਪਰਧਾਂਨ ਨਾਲ ਸੰਪਰਕ ਕਰਨ। ਪ੍ਰੌ: ਜੰਗੀਰ ਸਿੰਘ ਕਾਹਲੋਂ ਨੇ ਰਿਪੋਰਟ ਦਿੱਤੀ ਕਿ ਐਸੋਸੀਏਸ਼ਨ ਅਤੇ ਅਜੀਤ ਸਿੰਘ ਰੱਖੜਾ ਵਿਚਕਾਰ ਪੈਦਾ ਮਸਲੇ ਸੁਲਝਾਉਣ ਲਈ ਬਣੇ ਸਾਲਸ ਜਿਨ੍ਹਾਂ ਬ੍ਰਿਗੇਡੀਅਰ ਨਵਾਬ ਸਿੰਘ, ਕੈਪਟਨ ਇਕਬਾਲ ਸਿੰਘ ਅਤੇ ਉਹ ਆਪ ਸ਼ਾਮਲ ਸਨ ਨੂੰ ਐਸੋਸੀਏਸ਼ਨ ਵਲੋਂ ਸਭ ਕੁੱਝ ਲਿਖਤੀ ਰੂਪ ਵਿੱਚ ਦੇਣ ਤੋਂ ਬਾਅਦ ਵੀ ਅਜੀਤ ਸਿੰਘ ਰੱਖੜਾ ਹਰ ਗੱਲੋਂ ਇਨਕਾਰੀ ਹੈ ਤੇ ਉਹ ਸਾਲਸਾਂ ਨੂੰ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦੇਣ ਤੋਂ ਮੁਨਕਰ ਹੈ। ਹਰਦਿਆਲ ਸਿੰਘ ਸੰਧੂ ,ਪ੍ਰੀਤਮ ਸਿੰਘ ਸਰਾਂ, ਕਸ਼ਮੀਰ ਸਿੰਘ, ਪ੍ਰੋ: ਕੁਲਦੀਪ ਸਿੰਘ, ਕਰਤਾਰ ਸਿੰਘ ਚਾਹਲ, ਬਲਦੇਵ ਸਿੰਘ ਬਰਾੜ, ਗੁਰਨਾਮ ਸਿੰਘ ਕੈਰੋਂ, ਕਾ: ਸੁਖਦੇਵ ਸਿੰਘ, ਹਰਚੰਦ ਸਿੰਘ ਬਾਸੀ ਤੇ ਹੋਰਨਾਂ ਨੇ ਬਹਿਸ ਵਿੱਚ ਭਾਗ ਲੈਂਦਿਆਂ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ । ਬਹਿਸ ਉਪਰੰਤ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਅਜੀਤ ਸਿੰਘ ਰੱਖੜਾ ਜਿੰਨਾਂ ਚਿਰ ਐਸੋਸੀਏਸ਼ਨ ਨਾਲ ਸਾਰਾ ਹਿਸਾਬ ਕਿਤਾਬ ਕਲੀਅਰ ਨਹੀ ਕਰਦਾ ਉਸਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ । ਉਸ ਨੂੰ ਕਲੱਬਾਂ ਦੇ ਕਿਸੇ ਪਰੋਗਰਾਮ ਵਿੱਚ ਬੋਲਣ ਨਾ ਦਿੱਤਾ ਜਾਵੇ ਅਤੇ ਨਾ ਹੀ ਉਸ ਦੇ ਕਿਸੇ ਪ੍ਰੋਗਰਾਮ ਵਿੱਚ ਸੀਨੀਅਰਜ਼ ਸ਼ਾਮਲ ਹੋਣ । ਐਸੋਸੀਏਸ਼ਨ ਵਲੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਐਸੋਸੀਏਸ਼ਨ ਵਿੱਚੋਂ ਬਾਹਰ ਰਹਿ ਗਈਆਂ ਕਲੱਬਾਂ ਵੀ ਅਜਿਹੇ ਵਿਅਕਤੀ ਤੋਂ ਦੂਰੀ ਬਣਾਈ ਰੱਖਣ । ਪ੍ਰੋ: ਜਗੀਰ ਕਾਹਲੋਂ ਨੇ ਇਹ ਸੂਚਨਾ ਵੀ ਦਿੱਤੀ ਕਿ ਉਸ ਦੁਆਰਾ ਸਰਬੋਤਮ ਵਾਰਤਕ ਲੇਖਕ ਦੀ ਚੋਣ ਬਾਰੇ ਦੋ ਵੱਡੀਆਂ ਸਾਹਿਤ ਸਭਾਵਾਂ ਨੇ ਉਸ ਨੂੰ ਸਰਵੇ ਵਿੱਚ ਸਹਿਯੋਗ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਹੈ।
ਇਹ ਮੀਟਿੰਗ ਦੇ ਅੰਤ ਤੇ ਹਰਦਿਆਲ ਸਿੰਘ ਸੰਧੂ ਨੇ ਹਾਜਰ ਮੈਂਬਰਾ ਦਾ ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਐਸੋਸੀਏਸ਼ਨ ਦੀ ਅਗਲੀ ਮੀਟਿੰਗ 10 ਜੂਨ 2016 ਨੂੰ 10:30 ਵਜੇ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਹੋਵੇਗੀ । ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ (647-924-9087), ਨਿਰਮਲ ਸੰਧੂ (416-970-5153) ਜਾਂ ਜੰਗੀਰ ਸਿੰਘ ਸੈਂਭੀ (416-409-0126) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …