ਬਰੈਂਪਟਨ/ਬਿਊਰੋ ਨਿਊਜ਼
ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਵਸ ਮਿਤੀ 15 ਮਈ ਦਿਨ ਐਤਵਾਰ ਸ਼ਾਮੀਂ 4.00 ਵਜੇ ਤੋਂ ਠੰਡੇ ਮੌਸਮ ਵਿਚ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਸਭ ਤੋਂ ਪਹਿਲਾਂ ਸਮਾਗਮ ਵਿਚ ਪਹੁੰਚੇ ਸ਼ੂਗਰ ਦੇ ਡਾਕਟਰ ਹਰਪ੍ਰੀਤ ਬਜਾਜ ਨੇ 21 ਮਈ ਨੂੰ ਹੋਣ ਵਾਲੇ ਸੈਮੀਨਾਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਪਹੁੰਚਣ ਲਈ ਬੇਨਤੀ ਕੀਤੀ।
ਪ੍ਰੀਤਮ ਸਿੰਘ ਸਿੱਧੂ, ਸੁਰਜੀਤ ਸਿੰਘ ਅਤੇ ਅਜਮੇਰ ਸਿੰਘ ਪ੍ਰਦੇਸੀ ਵਲੋਂ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਨੂੰ ਨਿਹਾਲ ਕੀਤਾ। ਪਰਮਜੀਤ ਸਿੰਘ ਬੜਿੰਗ ਪ੍ਰਧਾਨ ਐਸੋਸੀਏਸ਼ਨ ਸੀਨੀਅਰਜ਼ ਕਲੱਬ ਨੇ ਆਪਣੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਹਰਦਿਆਲ ਸਿੰਘ ਸੰਧੂ ਪ੍ਰਧਾਨ ਕਰੈਡਿਟ ਵੈਲੀ ਕਲੱਬ ਅਤੇ ਪ੍ਰੀਤਮ ਸਿੰਘ ਸਰਾਂ ਪ੍ਰਧਾਨ ਜੇਮਜ਼ ਪੋਟਰ ਕਲੱਬ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਧਾਈਆਂ ਦਿੱਤੀਆਂ। ਗੁਰਪ੍ਰੀਤ ਸਿੰਘ ਢਿੱਲੋਂ ਕੌਂਸਲਰ ਨੇ ਸਮਾਗਮ ਵਿਚ ਪਹੁੰਚ ਕੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਿਟੀ ਦੇ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ ਅਤੇ ਕਈਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਨੇ ਸਿਟੀ ਆਫ ਬਰੈਂਪਟਨ ਵਲੋਂ ਜਾਰੀ ਇਕ ਸਰਟੀਫਿਕੇਟ ਕਲੱਬ ਨੂੰ ਭੇਟ ਕੀਤਾ ਅਤੇ ਕਲੱਬ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।
ਅਖੀਰ ਵਿਚ ਪ੍ਰਧਾਨ ਸੋਹਣ ਸਿੰਘ ਤੂਰ ਅਤੇ ਨਿਰਮਲ ਸਿੰਘ ਸੰਧੂ ਮੀਤ ਪ੍ਰਧਾਨ ਨੇ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੇ ਚਾਰ ਮਿਠਾਈ ਅਤੇ ਪਕੌੜਿਆਂ ਦਾ ਲੰਗਰ ਛਕਿਆ। ਕੁਰਸੀਆਂ ਦੀ ਸੇਵਾ ਮੋਹਨ ਲਾਲ ਵਰਮਾ ਖਜ਼ਾਨਚੀ, ਪ੍ਰੇਮ ਕੌਸ਼ਲ ਡਾਇਰੈਕਟਰ ਅਤੇ ਕਰਨੈਲ ਸਿੰਘ ਵਲੋਂ ਨਿਭਾਈ ਗਈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …