Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿਚ ਖੂਬ ਰੌਣਕਾਂ

ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿਚ ਖੂਬ ਰੌਣਕਾਂ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਬੀਤੇ ਐਤਵਾਰ ਮਿਸੀਸਾਗਾ ਪਾਰਕ ਵਿਚ ਆਯੋਜਿਤ ਕੀਤੀ ਪਿਕਨਿਕ ਵਿਚ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ, ਹਤੈਸ਼ੀਆਂ, ਸਪੌਂਸਰਾਂ, ਪੱਤਰਕਾਰਾਂ ਤੇ ਕਲਾਕਾਰਾਂ ਨੇ ਸ਼ਾਮਲ ਹੋ ਕੇ ਰੌਣਕਾਂ ਵਧਾਈਆਂ। ਇਸ ਵਿਚ ਪੰਜਾਬੀ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਤਿਕਾਰਿਤ ਹਸਤੀਆਂ ਵੀ ਪਹੁੰਚੀਆਂ। ਬੇਸ਼ਕ ਪਾਰਕ ਦੀ ਬੁਕਿੰਗ ਵਿੱਚ ਮੁਸ਼ਕਿਲ ਆਉਣ ਕਾਰਨ ਥਾਂ ਅਤੇ ਤਰੀਕ ਦੀ ਕੁਝ ਦਿਨ ਪਹਿਲਾਂ ਤਬਦੀਲੀ ਕਰਨੀ ਪਈ ਫਿਰ ਵੀ ਮੈਂਬਰਾਂ ਦੀ ਹਾਜ਼ਰੀ ਭਰਵੀਂ ਰਹੀ।
ਬੈਠਣ ਅਤੇ ਖਾਣ ਪੀਣ ਦੇ ਚੰਗੇ ਪ੍ਰਬੰਧਾਂ ਦੇ ਹੁੰਦਿਆਂ ਸਭ ਨੇ ਪਿਕਨਿਕ ਦਾ ਬਹੁਤ ਆਨੰਦ ਮਾਣਿਆਂ।
ਮਿਸੀਸਾਗਾ ਪਾਰਕ, ਸੰਘਣੀ ਅਬਾਦੀ ਦਰਮਿਆਨ ਬੜਾ ਰਮਣੀਕ, ਹਰਿਆਵਲ ਤੇ ਪੁਰਾਣੇ ਵੱਡੇ ਦਰੱਖਤਾਂ ਨਾਲ ਭਰਪੂਰ ਇਲਾਕਾ ਹੈ, ਜਿਸ ਵਿੱਚ ਚੰਗੀ ਪਿਕਨਿਕ ਲਈ ਸਭ ਤਰ੍ਹਾਂ ਦੀਆਂ ਵਧੀਆ ਸਹੂਲਤਾਂ ਹਨ।
ਸਵੇਰ ਤੋਂ ਹੀ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਸੀ, ਜਿਸ ਵਿਚ ਪਕੌੜੇ, ਸਮੋਸੇ, ਚਾਹ, ਹੋਰ ਪਕਵਾਨਾਂ ਅਤੇ ਦੁਪਿਹਰ ਦੇ ਖਾਣੇ ਦਾ ਸਾਰਿਆਂ ਚੰਗਾ ਸੁਆਦ ਮਾਣਿਆਂ। ਸਾਰਾ ਸਮਾਂ ਸ਼ਾਮਲ ਵਿਅਕਤੀਆਂ ਨੇ ਆਪਸ ਵਿਚ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ। ਬਾਕੀਆਂ ਤੋਂ ਇਲਾਵਾ ਅਜਮੇਰ ਸਿੰਘ ਨੇ ਆਪਣੀਆਂ ਕਵਿਤਾਵਾਂ ਤੇ ਚੁਟਕਲੇ ਸੁਣਾ ਕੇ ਚੰਗਾ ਮੰਨੋਰੰਜਨ ਕੀਤਾ। ਸਾਰਾ ਸਮਾਂ ਇਨਕਲਾਬੀ ਗੀਤ ਸੰਗੀਤ ਚਲਦਾ ਰਿਹਾ। ਡਿਕਸੀ- ਡੈਰੀ ਰੋਡ ‘ਤੇ ਸਥਿਤ ਆਪਣਾ ਪਿੰਡ ਰੈਸਟੋਰੈਟ ਦੇ ਮਾਲਕ ਰਾਜ ਜੋ ਆਪਣਾ ਮੋਬਾਇਲ ਟਰੱਕ ਲੈ ਕੇ ਆਏ ਸਨ ਨੇ ਇਸ ਵਾਰ ਬੜੇ ਵਾਜ਼ਬ ਰੇਟਾਂ ‘ਤੇ ਵਧੀਆ ਤਾਜ਼ਾ ਗਰਮ ਖਾਣਾ ਤੇ ਜਲੇਬੀਆਂ ਪਿਕਨਿਕ ਵਿਚ ਵਰਤਾਈਆਂ। ਸੁਸਾਇਟੀ ਵਲੋਂ ਸਾਰੇ ਸ਼ਾਮਲ ਵਿਅਕਤੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ।
ਤਰਕਸ਼ੀਲ ਸੁਸਾਇਟੀ ਪੰਜਾਬੀਆਂ ਨੂੰ ਵਹਿਮਾਂ ਭਰਮਾ, ਠੱਗ ਬਾਬਿਆਂ, ਤਵੀਤਾਂ, ਮੜੀਆਂ ਮਸਾਣੀਆਂ, ਭੁਲੇਖਾ ਪਾਉ ਲੁਟੇਰੇ ਪੰਡਤਾਂ ‘ਤੇ ਕਰਾਮਾਤੀ ਚਮਕੀਲੇ ਪੱਥਰਾਂ ਦੇ ਤੰਦੂਏ ਜਾਲ ਵਿਚੋਂ ਕੱਢ ਕੇ, ਤਰਕਸ਼ੀਲ ਬਣਾਉਣ ਦੇ ਯਤਨ ਵਿਚ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ ਤਾਂ ਜੋ ਲੋਕਾਂ ਦੇ ਅਣਜਾਣ ਪੁਣੇ ਦਾ ਫਾਇਦਾ ਉਠਾ ਕੇ ਠੱਗ ਲੁਟੇਰੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ‘ਤੇ ਡਾਕੇ ਨਾ ਮਾਰ ਸਕਣ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ, ਬਲਦੇਵ ਰਹਿਪਾ (416 881 7202), ਅਮਰਦੀਪ ਮੰਡੇਰ (647 782 8334), ਸੋਹਣ ਢੀਂਡਸਾ (416 788 7273) ਜਾਂ ਨਛੱਤਰ ਬਦੇਸ਼ਾ (647 267 3397) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …