ਬਰੈਂਪਟਨ/ਡਾ. ਝੰਡ : ‘ਮਾਊਂਟੇਨਐਸ਼ ਸੀਨੀਅਰਜ਼ ਕਲੱਬ’ ਦੀ ਉੱਪ-ਪ੍ਰਧਾਨ ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਦਿਨੀਂ ਇਸ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ‘ਮਦਰਜ਼ ਡੇਅ’ ਅਤੇ ਮਈ ਮਹੀਨੇ ਵਿੱਚ ਆਉਣ ਵਾਲੇ ਮੈਂਬਰਾਂ ਦੇ ਜਨਮ-ਦਿਨ ਸਾਂਝੇ ਤੌਰ ‘ਤੇ ਮਨਾਏ। ਉਨ੍ਹਾਂ ਦੱਸਿਆ ਕਿ ਇੱਕ ਵੱਡਾ ਕੇਕ ਲਿਆ ਕੇ ਜਨਮ-ਦਨ ਵਾਲੇ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਕੱਟਿਆ ਗਿਆ। ਉਪਰੰਤ, ਚਾਹ, ਪਕੌੜਿਆਂ ਅਤੇ ਸਵੀਟਸ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਵੱਲੋਂ ਹਾਜ਼ਰ ਮੈਂਬਰਾਂ ਅਤੇ ਮਹਿਮਾਨਾਂ ਦਾ ਸੁਆਗ਼ਤ ਕੀਤਾ ਗਿਆ। ਕਲੱਬ ਦੇ ਕਈ ਮੈਂਬਰਾਂ ਨੇ ‘ਮਾਂ-ਦਿਵਸ’ ਦੀ ਮਹਾਨਤਾ ਸਬੰਧਿਤ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੁਝ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਅਲਬਰਟਾ ਸੂਬੇ ਦੇ ਸ਼ਹਿਰ ਮੈਕਮਰੀ ਵਿੱਚ ਅਗਨੀ-ਪੀੜਤਾਂ ਦੀ ਸਹਾਇਤਾ ਲਈ ਕੁਝ ਫੰਡ ਵੀ ਇਕੱਠਾ ਕੀਤਾ ਗਿਆ ਅਤੇ ਇਹ ਮੁਹਿੰਮ ਅਜੇ ਜਾਰੀ ਹੈ। ਇਹ ਫੰਡ ਜਲਦੀ ਹੀ ਯੋਗ ਪ੍ਰਣਾਲੀ ਰਾਹੀਂ ਪੀੜਤਾਂ ਨੂੰ ਪਹੁੰਚਾ ਦਿੱਤਾ ਜਾਵੇਗਾ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …