ਬਰੈਂਪਟਨ/ਡਾ. ਝੰਡ : ਇਕਬਾਲ ਸਿੰਘ ਘੋਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਬੀਤੇ ਸ਼ਨੀਵਾਰ 21 ਮਈ ਨੂੰ ਸ਼ਾਅ ਪਬਲਿਕ ਸਕੂਲ ਦੇ ਜਿੰਮ ਹਾਲ ਵਿੱਚ ‘ਫ਼ਾਦਰਜ਼ ਡੇਅ’ ਅਤੇ ‘ਮਦਰਜ਼ ਡੇਅ’ ਸਾਂਝੇ ਤੌਰ ‘ਤੇ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਤਾਰ ਸਿੰਘ ਚਾਹਲ ਨੇ ਕੀਤੀ। ਇਸ ਸਮਾਗ਼ਮ ਵਿੱਚ ਜਿੱਥੇ ਰਾਜ ਗਰੇਵਾਲ ਐੱਮ.ਪੀ., ਜਗਮੀਤ ਸਿੰਘ ਐੱਨ.ਪੀ.ਪੀ., ਹਰਕੀਰਤ ਸਿੰਘ ਸਕੂਲ ਟਰੱਸਟੀ, ਡਾ. ਜਗਮੋਹਨ ਸਿੰਘ, ਰਘਵੀਰ ਸਿੰਘ ਚਾਹਲ, ਜੰਗੀਰ ਸਿੰਘ ਸੈਂਹਬੀ ਆਦਿ ਨੇ ਸ਼ਮੂਲੀਅਤ ਕੀਤੀ, ਉੱਥੇ ਗਵਾਂਢੀ ਕਲੱਬਾਂ ਦੇ ਪ੍ਰਧਾਨ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਨੇ ਵੀ ਇਸ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕੇ ਇਸ ਦੀ ਰੌਣਕ ਨੂੰ ਚਾਰ ਚੰਨ ਲਾਏ। ਸਮਾਗ਼ਮ ਵਿੱਚ ਡਾ. ਜਗਮੋਹਨ ਸਿੰਘ ਅਤੇ ਰਘਵੀਰ ਸਿੰਘ ਚਾਹਲ ਵੱਲੋਂ ਸਿਹਤ ਸਬੰਧੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਿਹਤ ਨਾਲ ਸਬੰਧਿਤ ਆਡੀਓ ਸੀ.ਡੀ. ਵੀ ਹਾਜ਼ਰੀਨ ਨੂੰ ਵੰਡੀ ਗਈ। ਹਰ ਵਾਰ ਦੀ ਤਰ੍ਹਾਂ ਚਾਹ ਪਾਣੀ ਦੀ ਸੇਵਾ ਨਿਰਮਲ ਸਿੰਘ ਡਡਬਾਲ ਵੱਲੋਂ ਕੀਤੀ ਗਈ। ਕਲੱਬ ਮੈਂਬਰਾਂ ਵਿੱਚੋਂ ਸੀਨੀਅਰ ਫ਼ਾਦਰ ਅਤੇ ਸੀਨੀਅਰ ਮਦਰ ਦੀ ਪਲੈਕ ਅਤੇ ਸਿਰਪਾਓ ਸ. ਲਾਲ ਸਿੰਘ ਸਿੱਧੂ ਅਤੇ ਸ਼੍ਰੀਮਤੀ ਗੁਰਦੇਵ ਕੌਰ ਵਾਂਡਰ ਨੂੰ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਕਵੀਆਂ ਵਿੱਚੋਂ ਹਰਜੀਤ ਬੇਦੀ, ਅਜਮੇਰ ਸਿੰਘ ਪ੍ਰਦੇਸੀ ਅਤੇ ਡਾ. ਗਿਆਨ ਸਿੰਘ ਘਈ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਆਪਣੀ ਹਾਜ਼ਰੀ ਲੁਆਈ। ਅੰਤ ਵਿੱਚ ਕਰਤਾਰ ਸਿੰਘ ਚਾਹਲ ਨੇ ਇਸ ਸਮਾਗ਼ਮ ਵਿੱਚ ਆਉਣ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਫਿਰ ਮਿਲਣ ਦੀ ਆਸ ਨਾਲ ਸਮਾਗ਼ਮ ਦੀ ਸਮਾਪਤੀ ਹੋਈ। ਚਾਹ, ਸਮੋਸਿਆਂ ਅਤੇ ਸਵੀਟਸ ਦਾ ਲੰਗਰ ਸ਼ਾਮ ਤੀਕ ਚੱਲਦਾ ਰਿਹਾ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …