5.2 C
Toronto
Friday, January 9, 2026
spot_img
Homeਕੈਨੇਡਾਸੀਨੀਅਰ ਬਲੈਕ ਓਕ ਕਲੱਬ ਬਰੈਪਟਨ ਵਲੋਂ ਕਰਵਾਇਆ ਗਿਆ ਵਿਸਾਖੀ ਦਿਹਾੜੇ ਨੂੰ ਸਮਰਪਿਤ...

ਸੀਨੀਅਰ ਬਲੈਕ ਓਕ ਕਲੱਬ ਬਰੈਪਟਨ ਵਲੋਂ ਕਰਵਾਇਆ ਗਿਆ ਵਿਸਾਖੀ ਦਿਹਾੜੇ ਨੂੰ ਸਮਰਪਿਤ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ : ਸੀਨੀਅਰਜ਼ ਬਲੈਕ ਓਕ ਕਲੱਬ (ਰਜਿ:) ਬਰੈਪਟਨ ਵਲੋਂ ਬਲਿਉ ਓਕ ਪਾਰਕ ਵਿਖੇ 28 ਮਈ ਨੂੰ ਸ਼ਾਮ ਦੇ 5 ਵਜ਼ੇ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਵਿਸਾਖੀ ਦਿਹਾੜੇ ਨੂੰ ਸਮਰਪਿਤ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਕਲੱਬ ਦੇ ਅਹੁਦੇਦਾਰਾਂ, ਮੈਬਰਾਂ ਤੋਂ ਇਲਾਵਾ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਵੱਡੀ ਗਿਣਤੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਅਨੰਦ ਮਾਣਿਆਂ।
ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਜਸਵੰਤ ਸਿੰਘ ਧਾਲੀਵਾਲ ਨੂੰ ਸੌਂਪੀ ਗਈ ਉਨਾਂ੍ਹ ਵਲੋਂ ਮੰਚ ‘ਤੇ ਉਪਸਥਿਤ ਹਾਜ਼ਰੀਨ ਅਤੇ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਸੱਜਣਾਂ ਨੂੰ ਜੀ ਆਇਆਂ ਆਖਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਫੈਸਰ ਹਰਨੇਕ ਸਿੰਘ ਗਿੱਲ ਵਲੋਂ ਵਿਸਾਖੀ ਦਿਹਾੜੇ ਦੀ ਮਹਾਨਤਾ ਬਾਰੇ ਵਰਨਣ ਕੀਤਾ ਅਤੇ ਦਸਿਆ ਕਿ ਵਿਸਾਖੀ ਦਿਹਾੜੇ ‘ਤੇ ਦਸਵੇਂ ਗੁਰੂ ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1699 ਈਸਵੀ ਨੂੰ ਖਾਲਸੇ ਦੀ ਸਿਰਜਣਾ ਕੀਤੀ ਗਈ ਸੀ। ਇਸ ਲਈ ਸਿੱਖ ਜਗਤ ਵਿਚ ਇਸ ਦਿਹਾੜੇ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਦਿਹਾੜਾ ਹਾੜੀ ਦੀਆਂ ਫਸਲਾਂ ਪੱਕਣ ਨਾਲ ਵੀ ਜੁੜਿਆ ਹੋੲਆ ਹੈ ਅਤੇ ਭਾਰਤ ਦੇਸ਼ ਦੇ ਵੱਖਵੱਖ ਰਾਜਾਂ ਵਿਚ ਵੱਖ ਵੱਖ ਕੌਮਾਂ ਦੇ ਲੋਕ ਇਸ ਦਿਹਾੜੇ ਨੂੰ ਆਪਣੇ ਤੌਰ ‘ਤੇ ਮਨਾਉਂਦੇ ਹਨ। ਇਸ ਮੌਕੇ ਚਮਕੌਰ ਸਿੰਘ ਵਲੋਂ ਸਿੱਖ ਫਲਸਫੇ ਨਾਲ ਸਬੰਧਤ ਵਾਰਾਂ ਗਾਈਆਂ। ਇਸ ਤੋਂ ਇਲਾਵਾ ਭਰਪੂਰ ਸਿੰਘ ਚਾਹਲ ਅਤੇ ਹਰਜਿੰਦਰ ਸਿੰਘ ਬੁਲਾਰਾ ਵਲੋਂ ਰੌਚਿਕ ਕਵਿਤਾਵਾਂ ਪੇਸ਼ ਕੀਤੀਆਂ। ਕਲੱਬ ਦੇ ਸਕੱਤਰ-ਕਮ-ਕੈਸ਼ੀਅਰ ਸਿਕੰਦਰ ਸਿੰਘ ਝੱਜ ਭਰਤ ਗਏ ਹੋਣ ਕਾਰਣ ਵਿਸਾਖੀ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ। ਇਸ ਮੌਕੇ ਗਰਾਹਮ ਗਰੇਗਰ ਐਮਪੀਪੀ ਵਲੋਂ ਵਿਸ਼ੇਸ਼ ਤੌਰ ‘ਤੇ ਭੇਜਿਆ ਵਧਾਈ ਸੰਦੇਸ਼/ਸਨਮਾਨ ਚਿੰਨ ਜਸਕਰਨ ਕੈਲੇ ਵਲੋਂ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਅਤੇ ਪ੍ਰਿਥੀ ਸਿੰਘ ਮਾਨ ਨੂੰ ਭੇਟ ਕੀਤਾ। ਡਿਪਟੀ ਮੇਅਰ ਹਰਕੀਰਤ ਦੇ ਪ੍ਰਤੀਨਿਧ ਮਿਸ. ਸੋਢੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਕਲੱਬ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਗੁਰਪ੍ਰੀਤ ਸਿੰਘ ਨਾਗਰਾ ਵਲੋਂ ਉਚੀ ਧੁੰਨ ਵਿਚ ਗੁਰਬਾਣੀ ਦੀ ਧਾਰਨਾ ਸੁਣਾ ਕੇ ਰੰਗ ਬੰਨਿਆਂ। ਅੰਤ ਵਿਚ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਨੇ ਸਭ ਨੂੰ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨਾਂ ਦਸਿਆ ਕਿ ਭਾਵੇਂ ਵੱਡੀ ਗਿਣਤੀ ਪੰਜਾਬੀ ਵੱਖ ਵੱਖ ਦੇਸ਼ਾਂ ਵਿਚ ਪ੍ਰਵਾਸ ਕਰ ਗਏ ਹਨ ਫਿਰ ਵੀ ਉਹ ਆਪਣੇ ਦੇਸ਼ ਅਤੇ ਰਾਜ਼ਾਂ ਦੀ ਮਿਟੀ ਦੇ ਮੋਹ ਨਾਲ ਜੁੜੇ ਹੋਏ ਹਨ। ਪ੍ਰਬੰਧਕਾਂ ਵਲੋਂ ਹਾਜ਼ਰੀਨ ਵਾਸਤੇ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਨੂੰ ਲੰਗਰ ਛਕਣ ਦੀ ਬੇਨਤੀ ਕੀਤੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆਂ ਅਤੇ ਪ੍ਰਬੰਧਕਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।

 

RELATED ARTICLES
POPULAR POSTS