Breaking News
Home / ਕੈਨੇਡਾ / ‘ਵਿਸ਼ਵ ਰੰਗਮੰਚ ਦਿਵਸ’ ਮੌਕੇ ‘ਹੈਟਸ-ਅੱਪ’ ਨੇ ਲਾਈਆਂ ਰੌਣਕਾਂ

‘ਵਿਸ਼ਵ ਰੰਗਮੰਚ ਦਿਵਸ’ ਮੌਕੇ ‘ਹੈਟਸ-ਅੱਪ’ ਨੇ ਲਾਈਆਂ ਰੌਣਕਾਂ

ਟੋਰਾਂਟੋ/ਬਿਊਰੋ ਨਿਊਜ਼
ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਪਿਛਲੇ 13 ਸਾਲ ਤੋਂ ਲਗਾਤਾਰ ਮਨਾਇਆ ਜਾ ਰਿਹਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਵਰ੍ਹੇ 27 ਮਾਰਚ 2018 ਦਿਨ ਮੰਗਲਵਾਰ ਨੂੰ ਮਨਾਇਆ ਗਿਆ। ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਪ੍ਰੋਗਰਾਮ ਸੰਚਾਲਨਾਂ ਕਰਦਿਆਂ ਇਸ ਦਿਹਾੜੇ ਦੀ ਮਹੱਤਤਾ ਅਤੇ ਸੰਖੇਪ ਇਤਿਹਾਸ ਬਾਰੇ ਚਾਨਣਾ ਪਾਉਣ ਮਗਰੋਂ ਵੱਖ ਵੱਖ ਥੀਏਟਰ ਸ਼ਖ਼ਸ਼ੀਅਤਾਂ ਨੂੰ ਮੰਚ ਤੇ ਬੁਲਾਇਆ। ਬਰੈਂਪਟਨ ਦੇ 7956-ਟਾਰਬਰਮ ਰੋਡ ਸਥਿੱਤ ਬਿਲਡਿੰਗ-ਬੀ ਦੇ ਯੂਨਿਟ ਨੰਬਰ 9 ਵਿਚਲੇ ਰਾਮਗੜੀਆ ਭਵਨ ਵਿੱਚ ਸ਼ਾਮ ਦੇ 6 ਵਜੇ ਸ਼ੁਰੂ ਹੋਏ ਇਸ ਸਮਾਗਮ ਵਿੱਚ ਸਭ ਤੋਂ ਪਹਿਲਾਂ ਸ੍ਰੀ ਬਲਦੇਵ ਸਿੰਘ ਨੇ ਆਪਣੀ ਮਜ਼ਾਹੀਆ ਪੇਸ਼ਕਾਰੀ ਕੀਤੀ। ਇਸ ਮਗਰੋਂ ਕੁਲਵਿੰਦਰ ਖ਼ਹਿਰਾ, ਬਲਜਿੰਦਰ ਲੇਲਨਾ, ਸਰਬਜੀਤ ਅਰੋੜਾ ਅਤੇ ਕਰਮਜੀਤ ਗਿੱਲ ਨੇ ਕੈਨੇਡੀਅਨ ਪੰਜਾਬੀ ਰੰਗਮੰਚ ਬਾਰੇ ਆਪਣੇ ਵਿਚਾਰ ਰੱਖੇ। ਰੰਗਕਰਮੀ ਤੇ ਗਾਇਕ ਰਿੰਟੂ ਭਾਟੀਆ ਅਤੇ ਸ਼ਿਵਰਾਜ ਸੰਨੀ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਸ਼ਰਸ਼ਾਰ ਕੀਤਾ। ਸ਼ਾਇਰ ਭੁਪਿੰਦਰ ਦੁਲੇਅ ਨੇ ਪੰਜਾਬੀ ਰੰਗਮੰਚ ਦੇ ਇਤਿਹਾਸ ਅਤੇ ਆਪਣਾ ਤਜ਼ਾ ਕਲਾਮ ਪੇਸ਼ ਕੀਤਾ। ਪਰਮਜੀਤ ਦਿਓਲ ਨੇ ਨਾਟਕ ਦੇ ਸੰਵਾਦ ਅਤੇ ਇੱਕ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ। ਰੇਡੀਓ ਹੋਸਟ ਡਾ ਬਲਵਿੰਦਰ ਸਿੰਘ ਨੇ ਟੋਰਾਂਟੋ ਖ਼ੇਤਰ ਵਿੱਚ ਦਿਨੋ ਦਿਨ ਪ੍ਰਫੁੱਲਤ ਹੋ ਰਹੇ ਪੰਜਾਬੀ ਰੰਗਮੰਚ ਦੀ ਕਰਦਿਆਂ ਇੱਕ ਸਾਲਾਨਾ ਸਾਂਝਾ ਨਾਟਕ-ਮੇਲਾ ਸ਼ੁਰੂ ਕਰਨ ਦੀ ਗੱਲ ਕੀਤੀ। ਇਸ ਮੌਕੇ ਹੈਟਸ-ਅੱਪ ਵੱਲੋਂ ਹਰ ਸਾਲ ‘ਵਿਸ਼ਵ ਰੰਗਮੰਚ ਦਿਵਸ’ ਮੌਕੇ ਦਿੱਤਾ ਜਾਂਦਾ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਇਸ ਵਰ੍ਹੇ ਨਾਮਵਰ ਨਾਟਕਕਾਰ ਵਰਿਆਮ ‘ਮਸਤ’ ਨੂੰ ਦਿੱਤਾ ਗਿਆ ਜਿੰਨਾਂ ਬਾਰੇ ਜਾਣਕਾਰੀ ਭਰਪੂਰ ਗੱਲਬਾਤ ਨਾਟਕਰਮੀ ਅਸ਼ਵਨੀ ਚੈਟਲੀ ਨੇ ਕੀਤੀ।
ਸ੍ਰੀ ਚੈਟਲੀ ਨੇ ਇੱਕ ਗੀਤ ਵੀ ਸਾਂਝਾ ਕੀਤਾ ਜਿਸ ਨੂੰ ਗਾਉਣ ਲਈ ਸਾਰੀ ਦਰਸ਼ਕ ਮੰਡਲੀ ਹੀ ਉਹਨਾਂ ਦਾ ਸਾਥ ਦੇਣ ਲੱਗ ਪਈ। ਇਸ ਮਗਰੋਂ ਸਨਮਾਨਿਤ ਸ਼ਖ਼ਸ਼ੀਅਤ ਸ੍ਰੀ ਮਸਤ ਨੇ ਆਪਣੇ ਰੰਗ-ਮੰਚ, ਫਿਲਮ, ਟੀਵੀ ਤੇ ਨਾਟ-ਲੇਖਣ ਸਫ਼ਰ ਬਾਰੇ ਗੱਲਬਾਤ ਸਾਂਝੀ ਕੀਤੀ। ਇਸ ਮੌਕੇ ਵਰਿਆਮ ਮਸਤ ਹੋਰਾਂ ਦੀ ਪੰਜਾਬੀ ਨਾਟ-ਪੁਸਤਕ ‘ਅੱਜ ਦੀ ਸਾਹਿਬਾਂ’ ਤੇ ਅੰਗਰੇਜ਼ੀ ਵਿੱਚ ਲਿਖੀ ‘ਮਾਈ ਥੀਏਟਰੀਕਲ ਆਟੋਬਾਇਓਗ੍ਰਾਫ਼ੀ’ ਵੀ ਰਿਲੀਜ਼ ਕੀਤੀਆਂ ਗਈਆਂ। ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਕੁਲਦੀਪ ਰੰਧਾਵਾ ਨੇ ਮੈਡਲ ਭੇਂਟ ਕਰਕੇ ਹੈਟਸ-ਅੱਪ ਦੀ ‘ਗਲੋਡਨ ਟ੍ਰੀ’ ਨਾਟਕ ਪੇਸ਼ ਕਰਨ ਵਾਲੀ ਟੀਮ ਨੂੰ ਸਨਮਾਨਿਤ ਕੀਤਾ।
ਪੰਜਾਬੀ ਰੰਗਮੰਚ ਨਾਲ ਜੁੜੇ ਰੰਗਕਰਮੀਆਂ, ਨਾਟਕਕਾਰਾਂ, ਨਿਰਦੇਸ਼ਕਾਂ, ਲੇਖਕਾਂ ਤੇ ਰੰਗਮੰਚ ਪ੍ਰੇਮੀਆਂ ਵਿੱਚੋਂ ਹਰਪਾਲ ਭਾਟੀਆ, ਪ੍ਰੀਤ ਗਿੱਲ, ਜੋਅ ਸੰਘੇੜਾ, ਅੰਤਰਪ੍ਰੀਤ ਧਾਲੀਵਾਲ, ਬਲਜੀਤ ਰੰਧਾਵਾ, ਤਰੁਨ ਵਾਲੀਆ, ਬ੍ਰਹਮਜੋਤ ਗਿੱਲ, ਸੁਰਿੰਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਬੱਬੂ, ਡੇਵਿਡ ਸੰਧੂ, ਵਿਵੇਕ,ਹਰਪ੍ਰੀਤ ਸਾਂਘਾ, ਆਸ਼ੂਤੋਸ਼ ਅਗਨੀਹੋਤਰੀ, ਮੱਖਣ ਸਿੰਘ ਰਿਐਤ, ਤਰਲੋਚਣ ਆਸੀ, ਸੰਦੀਪ ਚਾਹਲ, ਬਲਬੀਰ ਮਸਤ, ਜਸਵਿੰਦਰ ਸਿੰਘ, ਸਮੇਤ ਚੰਡੀਗੜ ਤੋਂ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਰੰਗਮੰਚ ਤੇ ਫਿਲਮ ਕਲਾਕਾਰ ਈਸ਼ਰ ਸਿੰਘ, ਨੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਇਸ ਦਿਹਾੜੇ ਨੂੰ ਭਰਪੂਰਤਾ ਨਾਲ ਮਾਣਿਆ। ਵਿਸ਼ਵ ਰੰਗ-ਮੰਚ ਦਿਵਸ ਵਾਲੇ ਦਿਨ ਹੀ ਨਿਰਦੇਸ਼ਕ ਹੀਰਾ ਰੰਧਾਵਾ ਦਾ ਜਨਮ ਦਿਨ ਵੀ ਸੀ ਜਿੰਨਾਂ ਨੇ ਕੇਕ ਕੱਟ ਕੇ ਵੰਡਿਆ ਤੇ ਲੋਕਾਂ ਨੇ ਵਧਾਈਆਂ ਦਿੱਤੀਆਂ। ਇਸ ਮੌਕੇ ਰਾਮਗੜੀਆ ਫਾਊਂਡੇਸ਼ਨ ਵੱਲੋਂ ਦਲਜੀਤ ਗੈਦੂ ਅਤੇ ਹਰਦਿਆਲ ਸਿੰਘ ਝੀਤਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …