17.4 C
Toronto
Thursday, April 23, 2026
spot_img
Homeelectionsਉਨਟਾਰੀਓ ਦੀਆ ਚੋਣਾਂ 'ਚ ਪੰਜਾਬੀ ਉਮੀਦਵਾਰਾਂ ਨੇ ਕਰਵਾਈ ਬੱਲੇ ਬੱਲੇ

ਉਨਟਾਰੀਓ ਦੀਆ ਚੋਣਾਂ ‘ਚ ਪੰਜਾਬੀ ਉਮੀਦਵਾਰਾਂ ਨੇ ਕਰਵਾਈ ਬੱਲੇ ਬੱਲੇ

https://www.youtube.com/watch?v=aVeMGGsuUv4

 

ਡੱਗ ਫੋਰਡ ਦੀ ਅਗਵਾਈ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਦੇ ਪੰਜਾਂ ਹਲਕਿਆਂ ਵਿੱਚ ਨੀਲੇ ਰੰਗ ਦਾ ਪਰਚਮ ਲਹਿਰਾ ਦਿੱਤਾ | ਪਿਛਲੀਆਂ ਚੋਣਾਂ ਵਿੱਚ ਤਿੰਨ ਸੀਟਾਂ ਹਾਸਲ ਕਰਨ ਵਾਲੀ ਐਨਡੀਪੀ ਨੂੰ ਇਸ ਵਾਰੀ ਖਾਲੀ ਹੱਥ ਹੀ ਰਹਿਣਾ ਪਿਆ | ਦੂਜੇ ਪਾਸੇ ਪੀਸੀ ਪਾਰਟੀ ਦੇ ਪੰਜਾਂ ਨੁਮਾਇੰਦੀਆਂ ਦੀ ਝੰਡੀ ਬਰਕਰਾਰ ਰਹੀ |

ਬਰੈਂਪਟਨ ਵੈਸਟ ਤੋਂ ਪੀਸੀ ਪਾਰਟੀ ਉਮੀਦਵਾਰ ਅਮਰਜੋਤ ਸੰਧੂ ਨੇ ਸੱਭ ਤੋਂ ਵੱਧ ਵੋਟਾਂ 14,544 ਹਾਸਲ ਕਰਕੇ ਆਪਣੀ ਸਰਦਾਰੀ ਬਰਕਰਾਰ ਰੱਖੀ | ਬਰੈਂਪਟਨ ਸਾਊਥ ਤੋਂ ਪੀਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆ 11,767 ਵੋਟਾਂ ਹਾਸਲ ਕਰਕੇ ਆਪਣੇ ਹਲਕੇ ਵਿੱਚ ਸੱਭ ਤੋਂ ਅੱਗੇ ਰਹੇ  | ਬਰੈਂਪਟਨ ਈਸਟ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਹਰਦੀਪ ਗਰੇਵਾਲ ਨੇ 11,017 ਵੋਟਾਂ ਹਾਸਲ ਕਰਕੇ ਵੱਡੇ ਫਰਕ ਨਾਲ ਜਿੱਤ ਦਰਜ ਕਰਵਾਈ | ਬਰੈਂਪਟਨ ਨੌਰਥ ਤੋਂ ਓਨਟਾਰੀਓ ਦੀ ਪੀਸੀ ਪਾਰਟੀ ਦੇ ਗ੍ਰਾਹਮ ਮੈਕਗ੍ਰੈਗਰ ਨੇ 12,413 ਵੋਟਾਂ ਹਾਸਲ ਕਰਕੇ ਸੀਟ ਆਪਣੇ ਕਬਜੇ ਵਿੱਚ ਕੀਤੀ | ਬਰੈਂਪਟਨ ਸੈਂਟਰ ਤੋਂ ਪੀਸੀ ਪਾਰਟੀ ਉਮੀਦਵਾਰ ਚਾਰਮੇਨ ਵਿਲੀਅਮਜ਼ 10,120 ਵੋਟਾਂ ਹਾਸਲ ਕਰਕੇ ਆਪਣੇ ਹਲਕੇ ਵਿੱਚ ਸੱਭ ਤੋਂ ਅੱਗੇ ਰਹੇ | ਬਰੈਂਪਟਨ ਵਿੱਚ ਪੀਸੀ ਪਾਰਟੀ ਦੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ |

RELATED ARTICLES
POPULAR POSTS