ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 6 ਦਸੰਬਰ ਨੂੰ ਹੀਰਾ ਰੰਧਾਵਾ ਦੇ ਨਿਰਦੇਸ਼ਨ ਹੇਠ ਉਨ÷ ਾਂ ਦੀ ਨਾਟਕ ਸੰਸਥਾ ‘ਹੈਟਸ ਅੱਪ’ (ਹੈਰੀਟੇਜ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਿਡ ਪ੍ਰੋਡਕਸ਼ਨਜ਼) ਵੱਲੋਂ ਬਰੈਂਪਟਨ ਦੇ ‘ਵਿਸ਼ਵ ਪੰਜਾਬੀ ਭਵਨ’ ਵਿੱਚ ਇਤਿਹਾਸਕ ਨਾਟਕ ”ਸਿੱਖ, ਸਿਰਰੁ ਤੇ ਸੀਸ” ਪੇਸ਼ ਕੀਤਾ ਗਿਆ। ਨਾਟਕ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਮੁੱਢਲੇ ਜੀਵਨ, ਬਾਬਾ ਬਕਾਲਾ ਵਿਖੇ ਮੱਖਣ ਸ਼ਾਹ ਲੋਬਾਣਾ ਵੱਲੋਂ ‘ਸੱਚੇ ਗੁਰੂ’ ਵਜੋਂ ਉਨ÷ ਾਂ ਦੀ ਪਛਾਣ ਕਰਨ ਅਤੇ ਉਨ÷ ਾਂ ਵੱਲੋਂ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਦੀਆਂ ਮਹੱਤਵਪੂਰਨ ਝਲਕੀਆਂ ਨਾਟਕੀ ਰੂਪ ਵਿੱਚ ਬਾਖ਼ੂਬੀ ਪੇਸ਼ ਕੀਤੀਆਂ ਗਈਆਂ।
ਇਸ ਤੋਂ ਪਹਿਲਾਂ ਰਿੰਟੂ ਭਾਟੀਆ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗੁਰੂ ਤੇਗ਼ ਬਹਾਦਰ ਜੀ ਦਾ ਸ਼ਬਦ ”ਪ੍ਰੀਤਮ ਜਾਨਿ ਲੇਹੁ ਮਨ ਮਾਹੀ” ਗਾਇਆ ਗਿਆ। ਪੰਜਾਬੀ ਦੇ ਸਿਰਮੌਰ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਇਤਿਹਾਸ ਨੂੰ ਅਜੋਕੀ ਨਾਟਕੀ ਜੁਗਤ ਨਾਲ ਪੇਸ਼ ਕਰਨ ਦੀ ਕਲਾ ਅਤੇ ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਦੇ ਸਬੰਧ ਵਿੱਚ ਇਸ ਜੁਗਤ ਦੀ ਮਹੱਤਤਾ ਤੇ ਪੇਸ਼ਕਾਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਬਰਫ਼ਬਾਰੀ ਕਾਰਨ ਹੋਏ ਠੰਢੇ ਯਖ਼ ਮੌਸਮ ਵਿੱਚ ਨਾਟਕ ਵੇਖਣ ਆਏ ਦਰਸ਼ਕਾਂ ਦਾ ਸੁਆਗਤ ਅਤੇ ਧੰਨਵਾਦ ਕੀਤਾ ਗਿਆ।
ਨਾਟਕ ਵਿੱਚ ਬਾਬਾ ਬਕਾਲਾ ਵਿਖੇ ਭਾਈ ਮੱਖਣ ਸ਼ਾਹ ਲੋਬਾਣਾ ਵੱਲੋਂ ”ਸੱਚਾ ਗੁਰ ਲਾਧੋ ਰੇ” ਵਾਲੀ ਇਤਿਹਾਸਕ ਘਟਨਾ ਨੂੰ ’22 ਮੰਜੀਆਂ’ ਵਾਲੇ ਨਕਲੀ ਗੁਰੂਆਂ ਦੇ ‘ਚੇਲਿਆਂ’ (ਏਜੰਟਾਂ/ਠੱਗਾਂ) ਵੱਲੋਂ ਬਾਬੇ ਬਕਾਲੇ ਜਾਣ ਵਾਲੇ ਲੋਕਾਂ ਨੂੰ ਵਰਗਲਾਉਣ ਤੇ ਉਨ÷ ਾਂ ਦੇ ਕੋਲ਼ੋਂ ਭੇਟਾ ਖੋਹੇ ਜਾਣ ਅਤੇ ਨੀਮ-ਪਾਗ਼ਲ ਔਰਤ ਵੱਲੋਂ ਪਹਿਲਾਂ ਪਰਦੇ ਦੇ ਪਿੱਛੇ ਉੱਚੀ ਆਵਾਜ਼ ਵਿੱਚ ਦਿੱਤੇ ਹੋਕੇ ”ਸੱਚਾ ਗੁਰੂ ਲੱਭ ਪਿਆ, ਸੱਚਾ ਗੁਰੂ ਲੱਭ ਪਿਆ” ਅਤੇ ਫਿਰ ਇਹ ਹੋਕਾ ਦਿੰਦਿਆਂ ਹੋਇਆਂ ਸਟੇਜ ਉੱਪਰ ਆਉਣ ਨੂੰ ਬੜੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਪਿੱਛੋਂ ਭਾਈ ਮੱਖਣ ਸ਼ਾਹ ਲੋਬਾਣਾ ਦੇ ਪਾਤਰ ਵੱਲੋਂ ਸਟੇਜ ‘ਤੇ ਆ ਕੇ ‘ਪੰਜ-ਪੰਜ ਮੋਹਰਾਂ’ ਵੰਡ ਕੇ ਨਕਲੀ ਤੇ ਅਸਲੀ ਗੁਰੂ ਨੂੰ ਪਛਾਨਣ ਦੀ ਕਹਾਣੀ ਬਿਆਨ ਕਰਨ ਵਾਲਾ ਸੀਨ ਵੀ ਬੜਾ ਪ੍ਰਭਾਵਸ਼ਾਲੀ ਸੀ।
ਔਰੰਗਜ਼ੇਬ ਦੇ ਦਰਬਾਰ ਵਾਲੇ ਦ੍ਰਿਸ਼ਾਂ ਵਿੱਚ ਉਸ ਦੇ ਵੱਲੋਂ ਗਰਜਵੀਂ ਆਵਾਜ਼ ‘ਚ ਬੋਲੇ ਗਏ ਸੰਵਾਦਾਂ ਵਿੱਚ ‘ਦਰੋਗਾ-ਏ-ਕੈਦਖ਼ਾਨਾ’ ਕੋਲ਼ੋਂ ਗੁੱਸੇ ਵਿੱਚ ਪੁੱਛਣਾ, ”ਫਿਰ ਤੇਗਾ ਅਜੇ ਮੰਨਿਆਂ ਕਿ ਨਹੀਂ, ਮੁਸਲਮਾਨ ਬਣਨ ਨੂੰ।” ਉਸਦੇ ਵੱਲੋਂ ਗੁਰੂ ਸਾਹਿਬ ਵੱਲੋਂ ਕੀਤੀ ਗਈ ”ਨਾਂਹ” ਦੇ ਬਾਰੇ ਦੱਸਣ ‘ਤੇ ਹੋਰ ਗੁੱਸੇ ਵਿੱਚ ਭੜਕਣਾ, ”ਹੈਂਅ, ਉਸਦੀ ਇਹ ਮਜਾਲ! ਕੀ ਉਹ ਮਤੀਏ, ਸਤੀਏ ਨੂੰ ਆਰੇ ਨਾਲ ਚੀਰਨ ਤੇ ਰੂੰ ਵਿਚ ਬੰਨ÷ ਕੇ ਸਾੜਣ, ਤੇ ਦਿਆਲੇ ਨੂੰ ਉਬਾਲ਼ੇ ਜਾਣ ਤੋਂ ਬਾਅਦ ਵੀ ਨਹੀਂ ਡਰਿਆ?” … ਤੇ ਫਿਰ ਸ਼ੇਖ ਵੱਲੋਂ ਵੀ ਇਸਦੇ ਬਾਰੇ ਦੋਬਾਰਾ ”ਨਾਂਹ” ਸੁਣ ਕੇ ਗੁੱਸੇ ਵਿੱਚ ਆ ਕੇ ਹੁਕਮ ਦੇਣਾਂ, ”ਜੇਕਰ ਉਹ ਨਹੀਂ ਮੰਨਦਾ ਤਾਂ ਫਿਰ ਉਸ ਦਾ ਸਿਰ ਕਲਮ ਕਰ ਦਿੱਤਾ ਜਾਏ”, ਵਰਗੇ ਸੰਵਾਦ ਸੁਣ ਕੇ ਇਨ÷ ਾਂ ਦੇ ਪੇਸ਼ ਕਰਨ ਦੇ ਅੰਦਾਜ਼ ਦਾ ਦਰਸ਼ਕ ਜਿੱਥੇ ਭਰਪੂਰ ਤਾੜੀਆਂ ਨਾਲ ਸੁਆਗਤ ਕਰ ਰਹੇ ਸਨ, ਉੱਥੇ ਇਸ ਤੋਂ ਬਾਅਦ ਪਰਦੇ ਦੇ ਪਿੱਛੋਂ ਗੁਰੂ ਜੀ ਦੇ ਸਿਰ ਦੇ ਕਲਮ ਹੋ ਜਾਣ ‘ਤੇ ਪਹਿਲਾਂ ਤੋਂ ਰਿਕਾਰਡ ਕੀਤੀ ਗਈ ਕਾਲ਼ੀ-ਬੋਲ਼ੀ ਹਨੇਰੀ ਤੇ ਝੱਖੜ ਦੀ ਆਵਾਜ਼ ਸੁਣਨ ਅਤੇ ਸ਼ਬਦ ”ਤੇਗ ਬਹਾਦਰ ਕੇ ਚਲਿਤ ਭਇਓ ਜਗਤ ਮਹਿ ਸੋਗ, ਹੈ ਹੈ ਹੈ ਸਭ ਜੱਗ ਭਈ ਜੈ ਜੈ ਜੈ ਸੁਰ ਲੋਕ” ਸੁਣ ਕੇ ਉਨ÷ ਾਂ ਵਿੱਚੋਂ ਕਈ ਸਿਸਕੀਆਂ ਵੀ ਭਰ ਰਹੇ ਸਨ।
ਨਾਟਕ ਵਿੱਚ ਭਾਈ ਜੈਤਾ ਜੀ ਵੱਲੋਂ ਗੁਰੂ ਜੀ ਦੇ ਸੀਸ ਨੂੰ ਲੁਕਾ-ਛੁਪਾ ਕੇ ਅਨੰਦਪੁਰ ਸਾਹਿਬ ਪਹੁੰਚਾਉਣ ਨੂੰ ਬਹੁਤ ਵਧੀਆ ਨਾਟਕੀ ਰੂਪ ਦਿੱਤਾ ਗਿਆ। ਭਾਈ ਜੈਤਾ ਜੀ ਦਾ ਪਾਤਰ ਨਿਭਾਅ ਰਹੇ ਕਲਾਕਾਰ ਵੱਲੋਂ ਛੋਟੀਆਂ-ਛੋਟੀਆਂ ਡੱਬੀਆਂ ਵਾਲੀ ਚਾਦਰ ਦੀ ਬੁੱਕਲ ਮਾਰੀ ਸਟੇਜ ‘ਤੇ ਆਉਣਾ ਅਤੇ ਰਸਤੇ ਵਿੱਚ ਮੁਸਲਿਮ ਦਰਵੇਸ਼ ਨੂੰ ਮਿਲ਼ਣ ਤੇ ਉਸ ਨਾਲ ਗੱਲਾਂ-ਬਾਤਾਂ ਕਰਦਿਆਂ ਉਥੋਂ ਚਾਂਦਨੀ ਚੌਂਕ ਵਿੱਚੋਂ ਗੁਰੂ ਜੀ ਦਾ ਸੀਸ ਚੁੱਕਣ ਬਾਰੇ ਦੱਸਣ, ਔਰੰਗਜ਼ੇਬ ਦੇ ਸਿਪਾਹੀਆਂ ਤੋਂ ਲੁਕ-ਛਿਪ ਕੇ ਆਉਣ ਅਤੇ ਪੰਜਾਂ ਦਿਨਾਂ ਵਿੱਚ ਅਨੰਦਪੁਰ ਪਹੁੰਚਣ ਦੀ ਸਾਰੀ ਵਿਥਿਆ ਬੜੇ ਵਧੀਆ ਢੰਗ ਨਾਲ ਪੇਸ਼ ਕੀਤੀ ਗਈ।
ਇਸ ਤਰ÷ ਾਂ ਇਸ ਨਾਟਕ ਵਿੱਚ ਦਿੱਲੀ ਵਿੱਚ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਮਹਾਨ ਸ਼ਹਾਦਤ ਨੂੰ ਬੜੇ ਵਧੀਆ ਨਾਟਕੀ ਢੰਗ ਨਾਲ ਪੇਸ਼ ਕੀਤਾ ਗਿਆ। ਵੱਖ-ਵੱਖ ਕਲਾਕਾਰਾਂ ਵੱਲੋਂ ਹਰੇਕ ਕਿਰਦਾਰ ਬਹੁਤ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਗਿਆ ਜੋ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ। ਸਾਰਾ ਨਾਟਕ ਹੀ ਬੜਾ ਪ੍ਰਭਾਵਸ਼ਾਲੀ ਸੀ। ਅਲਬੱਤਾ! ਉਸ ਦਿਨ ਇਸ ਨਾਟਕ ਨੂੰ ਵੇਖਣ ਵਾਲੇ ਦਰਸ਼ਕਾਂ ਦੀ ਘੱਟ ਗਿਣਤੀ ਜ਼ਰੂਰ ਰੜਕ ਰਹੀ ਸੀ। ਸ਼ਾਇਦ ਇਹ ਪਿਛਲੇ ਦਿਨੀਂ ਹੋਈ ਬਰਫ਼ਬਾਰੀ ਕਾਰਨ ਠੰਢ ਵਧ ਜਾਣ ਕਰਕੇ ਸੀ ਜਾਂ ਫਿਰ ਏਹਨੀਂ ਦਿਨੀਂ ਬਹੁਤ ਸਾਰੇ ਸੀਨੀਅਰਾਂ ਦੇ ਪੰਜਾਬ ਚਲੇ ਜਾਣ ਕਾਰਨ ਸੀ। ਕੁਝ ਵੀ ਹੋਵੇ, ਕੁਲ ਮਿਲਾ ਕੇ ਨਾਟਕ ਬਹੁਤ ਪ੍ਰਭਾਵਸ਼ਾਲੀ ਰਿਹਾ।
ਵੇਖਣ ਵਿੱਚ ਆਇਆ ਹੈ ਕਿ ਇਸ ਤਰ÷ ਾਂ ਦੇ ਇਤਿਹਾਸਕ ਨਾਟਕ ਦਰਸ਼ਕਾਂ ਵੱਲੋਂ ਆਮ ਤੌਰ ‘ਤੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਹਨ।
ਨਾਟਕ ਵਿੱਚ ਔਰੰਗਜ਼ੇਬ ਦਾ ਮੁੱਖ-ਕਿਰਦਾਰ ਅਦਾਕਾਰ ਕਰਮਜੀਤ ਗਿੱਲ ਵੱਲੋਂ ਨਿਭਾਇਆ ਗਿਆ। ਏਸੇ ਤਰ÷ ਾਂ ਦਰਵੇਸ਼ ਦਾ ਕਿਰਦਾਰ ਨਿਰਮਲ ਸਿੱਧੂ, ‘ਦਰੋਗਾ-ਏ-ਕੈਦਖ਼ਾਨਾ’ ਦਾ ਅਮਨ ਗਿੱਲ, ਨੀਮ-ਪਾਗ਼ਲ ਔਰਤ ਦਾ ਪਰਮਜੀਤ ਦਿਓਲ, ਭਾਈ ਮੱਖਣ ਸ਼ਾਹ ਲੋਬਾਣੇ ਦਾ ਜਗਰੂਪ ਮਹਿਣਾ, ਭਾਈ ਜੈਤੇ ਦਾ ਸ਼ਿੰਗਾਰ ਸਮਰਾ, ਬਾਬੇ ਬਕਾਲੇ ਜਾਣ ਵਾਲੀ ਮਾਈ ਦਾ ਸੁੰਦਰਪਾਲ ਰਾਜਾ ਸਾਂਸੀ ਤੇ ਉਸ ਦੀ ਗੱਠੜੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਠੱਗਾਂ ਦਾ ਅਮਨ ਗਿੱਲ ਤੇ ਅਜਾਇਬ ਟੱਲੇਵਾਲੀਆ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਇਸ ਦੇ ਨਾਲ ਹੀ ਇਸ ਦੌਰਾਨ ਪਰਦੇ ਦੇ ਪਿੱਛੇ ਗਾਏ ਗਏ ਸ਼ਬਦਾਂ ਦੀਆਂ ਤੁਕਾਂ ਰਿੰਟੂ ਭਾਟੀਆ ਵੱਲੋਂ ਗਾਈਆਂ ਗਈਆਂ।
ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ‘ਹੈਟਸ ਅੱਪ’ ਸੰਸਥਾ ਵੱਲੋਂ ਪੇਸ਼ ਕੀਤਾ ਗਿਆ ਨਾਟਕ ‘ਸੱਚ, ਸਿਰਰੁ ਤੇ ਸੀਸ’
RELATED ARTICLES



