ਬਰੈਂਪਟਨ/ਬਾਸੀ ਹਰਚੰਦ : ਪ੍ਰਸਿੱਧ ਨਾਵਲਿਸਟ ਬਲਦੇਵ ਸਿੰਘ ਸੜਕ ਨਾਮਾ ਨੇ ਲੇਟ ਕਾ: ਗੁਰਬਖਸ਼ ਧਾਲੀਵਾਲ ਦੀ ਜੀਵਨੀ ‘ਤੇ ਪੁਸਤਕ ਲਿਖੀ ਹੈ।ਇਸ ਪੁਸਤਕ ਨੂੰ ‘”ਕਾਲੇ ਪਾਣੀਆਂ ਦਾ ਸੁੱਚਾ ਮੋਤੀ'” ਨਾਂ ਦਿੱਤਾ ਹੈ।
26 ਅਗੱਸਤ ਦਿਨ ਐਤਵਾਰ ਨੂੰ ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ਦੇ ਹਾਲ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਇਸ ਪੁਸਤਕ ‘ਤੇ ਵਿਚਾਰ ਚਰਚਾ ਕਰਨ ਲਈ ਇੱਕ ਭਰਵਾਂ ਸਮਾਗਮ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ: ਵਰਿਆਮ ਸਿੰਘ ਸੰਧੂ, ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਪ੍ਰਿੰਸੀਪਲ ਸੰਜੀਵ ਧਵਨ, ਕਾ; ਸੁਖਦੇਵ ਸਿੰਘ, ਗੁਰਦੇਵ ਸਿੰਘ ਮਾਨ, ਰਿਟਾ: ਏ ਡੀ ਸੀ ਅਜਮੇਰ ਸਿੰਘ, ਉਘਾ ਪੱਤਰਕਾਰ ਸੱਤਪਾਲ ਸਿੰਘ ਜੌਹਲ ਸੁਸ਼ੋਭਤ ਸਨ। ਇਸ ਪੁਸਤਕ ‘ਤੇ ਜਰਨੈਲ ਸਿੰਘ ਅਚਰਵਾਲ ਅਤੇ ਹਰਚੰਦ ਸਿੰਘ ਬਾਸੀ ਨੇ ਪਰਚੇ ਪੜੇ। ਪੁਸਤਕ ਵਿੱਚ ਲਿਖੀਆਂ ਉਸ ਦੇ ਰਾਜਨੀਤਿਕ ਜੀਵਨ ਦੀਆਂ ਘਟਨਾਵਾਂ ਦਾ ਵਿਸਤ੍ਰਿਤ ਰੂਪ ਵਿੱਚ ਵਰਨਣ ਕੀਤਾ। ਲੱਗ ਪੱਗ 1952 ਤੋਂ 1992 ਤੱਕ ਦੇ ਉਸ ਦੇ ਸਰਗਰਮ ਰਾਜਨੀਤਿਕ ਜੀਵਨ ਨੂੰ ਆਪਣੇ ਪਰਿਚਆਂ ਦਾ ਹਿੱਸਾ ਬਣਾਇਆ। ਪ੍ਰਿੰਸੀਪਲ ਸਰਵਣ ਸਿੰਘ ਨੇ ਦਸਿਆ ਕਿ ਉਹ ਕਾ: ਗੁਰਬਖਸ਼ ਨੂੰ ਨਿੱਜੀ ਤੌਰ ‘ਤੇ ਜਾਣਦਾ ਹੈ। ਉਹ ਕਰਨੀ ਅਤੇ ਕਥਨੀ ਦਾ ਪੂਰਾ ਸੀ। ਮੋਗਾ ਏਰੀਆ ਹਰ ਸਮੇਂ ਹੀ ਨਵੀਆਂ ਸਮਾਜਿਕ ਅਤੇ ਰਾਜਨੀਤਿਕ ਲਹਿਰਾਂ ਦਾ ਮੋਢੀ ਰਿਹਾ ਹੈ। ਇਥੇ ਕਮਿਉਨਿਸਟ ਲਹਿਰ ਦਾ ਵੀ ਪੂਰਾ ਬੋਲਬਾਲਾ ਰਿਹਾ ਹੈ। ਕਾ: ਗੁਰਬਖਸ਼ ਉਸੇ ਲਹਿਰ ਦੀ ਦੇਣ ਸੀ। ਡਾ: ਵਰਿਆਮ ਸਿੰਘ ਸੰਧੂ ਨੇ ਉਸ ਦੇ ਪੰਜਾਬ ਦੀ ਵੰਡ ਸਮੇਂ ਮੁਸਲਿਮ ਭਾਈਆਂ ਦੀ ਹਿਫਾਜ਼ਤ ਕਰਨਾ। ਅਨੇਕਾਂ ਹੋਰ ਮਸਲਿਆਂ ‘ਤੇ ਉਸ ਦੇ ਸੰਘਰਸ਼ ਦੀ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਇਹ ਵੀ ਦਸਿਆ ਕਿ ਕਮਿਉਨਿਸਟ ਵਿਚਾਰਧਾਰਾ ਦੇ ਹੁੰਦਿਆਂ ਵੀ ਅੰਦਰ ਕਿਤੇ ਨਾ ਕਿਤੇ ਜਾਤ ਪਾਤ ਵੀ ਅੰਦਰ ਝਲਕਦੀ ਹੈ। ਚੰਗਾ ਹੁੰਦਾ ਜੇ ਜੀਵਨੀ ਦੀ ਤਰਾਂ ਉਸ ਦੇ ਕੀਤੇ ਕੰਮਾਂ ਨੂੰ ਘੋਖ ਕੇ ਵਿਸਥਾਰ ਵਿੱਚ ਲਿਖਿਆ ਹੁੰਦਾ। ਇਹ ਜੀਵਨੀ ਅਤੇ ਨਾਵਲ ਦਾ ਸਾਂਝਾ ਜਿਹਾ ਰੂਫ ਬਣ ਗਿਆ। ਪਰ ਫਿਰ ਵੀ ਕਾ: ਗੁਰਬਖਸ਼ ਬਾਰੇ ਜਾਨਣ ਲਈ ਕਾਫੀ ਕੁੱਝ ਮਿਲਦਾ ਹੈ। ਬਲਦੇਵ ਸਿੰਘ ਸਹਿਦੇਵ ਨੇ ਕਾ: ਦੇ ਹਾਜ਼ਰ ਜਵਾਬ ਅਤੇ ਜੁਅਰਤ ਦਾ ਹਵਾਲਾ ਦਿੱਤਾ। ਉਸ ਦੇ ਨਾਲ ਮਿਲਣੀ ਦੀਆਂ ਕਈ ਘਟਨਾਵਾਂ ਦੱਸ ਕੇ ਗੁਰਬਖਸ਼ ਦੇ ਕੰਮ ਢੰਗ ਦੀ ਪੁਸਤਕ ਵਿੱਚ ਦਿਤੇ ਹਵਾਲਿਆਂ ਦੀ ਪ੍ਰੋੜਤਾ ਕੀਤੀ। ਤਰਕਸੀਲ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਰੈਪਾ, ਹਰਬੰਸ ਸਿੰਘ ਸਰੋਕਾਰਾਂ ਦੀ ਅਵਾਜ਼ ਦੇ ਸੰਪਾਦਕ, ਪ੍ਰਿਸੀਪਲ ਸੰਜੀਵ ਧਵਨ, ਸਤਪਾਲ ਸਿੰਘ ਜੌਹਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਸ਼ਹੀਦ ਕਾ: ਦਰਸ਼ਨ ਸਿੰਘ ਕੈਨੇਡੀਅਨ ਐਮ ਐਲ ਏ ਜਿਨਾਂ ਕੈਨੇਡਾ ਵਿੱਚ ਭਾਰਤੀਆਂ ਦੇ ਹੱਕਾਂ ਲਈ ਅਤੇ ਪੰਜਾਬ ਕਮਿਊਨਿਸਟ ਪਾਰਟੀ ਅੰਦਰ ਅਥਾਹ ਕੰਮ ਕੀਤਾ ਅਤੇ ਲੇਟ ਕਾ: ਜੀਤ ਸਿੰਘ ਸਰਪੰਚ ਪਿੰਡ ਚੂਹੜ ਚੱਕ ਜੋ ਨਿਰਵਿਰੋਧ ਪੰਦਰਾਂ ਸਾਲ ਪਿੰਡ ਦੇ ਸਰਪੰਚ ਰਹੇ। ਪਿੰਡ ਦੀ ਪ੍ਰਗਤੀ, ਈਮਾਨਦਾਰੀ ਅਤੇ ਮੇਲ ਜੋਲ ਲਈ ਇੱਕ ਮਸੀਹਾ ਦੇ ਤੌਰ ‘ਤੇ ਜਾਣੇ ਜਾਂਦੇ ਸਨ। ਉਨਾਂ ਦੇ ਮਨੁੱਖਤਾ ਲਈ ਕੀਤੇ ਕੰਮਾਂ ਨੂੰ ਯਾਦ ਕਰਕੇ ਦੋਹਾਂ ਆਗੂਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕੁੰਢਾ ਸਿੰਘ ਢਿਲੋਂ, ਕਿਰਪਾਲ ਰਿਸ਼ੀ, ਪ੍ਰਿੰਸੀਪਲ ਗਿਆਨ ਸਿੰਘ, ਗੁਰਦੇਵ ਸਿੰਘ ਰੱਖੜਾ ਨੇ ਆਪਣੀਆਂ ਵਧੀਆ ਕਵਿਤਾਵਾਂ ਪੜੀਆਂ। ਇਸ ਸਮਾਗਮ ਵਿੱਚ ਹਰਿੰਦਰ ਸਿੰਘ ਮੱਲੀ, ਨਛੱਤਰ ਸਿੰਘ ਸੇਖਾ, ਹਾਕਮ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ। ਸਟੇਜ ਸੈਕਟਰੀ ਦੀ ਜੁੰਮੇਵਾਰੀ ਹਰਚੰਦ ਸਿੰਘ ਬਾਸੀ ਨੇ ਨਿਭਾਈ। ਚਾਹ ਸਨੈਕਸ, ਖਾਣ ਪੀਣ ਦਾ ਪ੍ਰਬੰਧ ਕਾ: ਗਰੁਬਖਸ਼ ਦੀ ਨੂੰਹ ਬੀਬੀ ਨਛੱਤਰ ਕੌਰ ਅਤੇ ਪੋਤ ਨੂੰਹ ਬਲਵਿੰਦਰ ਕੌਰ ਅਤੇ ਕਾ:ਜੀਤ ਸਿੰਘ ਦੇ ਸਪੁੱਤਰ ਬਿਕਰਮ ਸਿੰਘ ਗਿੱਲ ਅਤੇ ਸੁਰਿੰਦਰ ਸਿੰਘ ਗਿੱਲ ਦੋਹਾਂ ਪਰਿਵਾਰ ਨੇ ਹਾਜ਼ਰ ਰਹਿ ਕੇ ਆਪਣੇ ਹੱਥੀਂ ਨਿਭਾਈ। ਉਹਨਾਂ ਦੀ ਇਸ ਪਰਿਵਾਰਿਕ ਪਰੰਪਰਾ ਦਾ ਪੰਜਾਬੀ ਸੱਭਿਆਚਾਰ ਮੰਚ ਅਤੇ ਹੋਰ ਮਹਿਮਾਨਾਂ ਨੇ ਪ੍ਰਸੰਸਾ ਕੀਤੀ ।ਅੰਤ ਵਿੱਚ ਕਾ: ਸੁਖਦੇਵ ਧਾਲੀਵਾਲ ਨੇ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …