ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 18 ਜਨਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅਹਿਮਦ ਰਜ਼ਾ ‘ਪੰਜਾਬੀ’ ਜੋ ‘ਪੰਜਾਬੀ ਪ੍ਰਚਾਰ’ ਸੰਸਥਾ ਦੀ ਆਪਣੀ ਟੀਮ ਨਾਲ ਮਿਲ਼ ਕੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ, ਇਸ ਨੂੰ ਸਕੂਲਾਂ ਵਿੱਚ ਜ਼ਰੂਰੀ ਵਿਸ਼ੇ ਵਜੋਂ ਲਾਗੂ ਕਰਵਾਉਣ ਅਤੇ ਇਸ ਪੰਜਾਬ ਵਿੱਚ ਸਰਕਾਰੀ ਬੋਲੀ ਦਾ ਦਰਜਾ ਦਿਵਾਉਣ ਲਈ ਜੱਦੋ-ਜਹਿਦ ਕਰ ਰਹੇ ਹਨ, ਦੇ ਨਾਲ ਜ਼ੂਮ-ਮਾਧਿਅਮ ਰਾਹੀਂ ਗੱਲਬਾਤ ਦਾ ਸਿਲਸਿਲਾ ਤੋਰਿਆ ਗਿਆ। ਟੋਰਾਂਟੋ ਸਮੇਂ ਅਨੁਸਾਰ ਸਵੇਰ ਦੇ 9.30 ਵਜੇ ਸਭਾ ਦੇ ਮੈਂਬਰ, ਮਹਿਮਾਨ ਅਤੇ ਲਾਹੌਰ ਤੇ ਲਹਿੰਦੇ ਪੰਜਾਬ ਦੇ ਹੋਰ ਸ਼ਹਿਰਾਂ ‘ਚ ਰਹਿੰਦੇ ਕਈ ਪੰਜਾਬੀ ਇਸ ਜ਼ੂਮ-ਸਮਾਗਮ ਨਾਲ ਜੁੜ ਗਏ ਅਤੇ ਜਲਦੀ ਹੀ ਇਹ ਪ੍ਰੋਗਰਾਮ ਆਰੰਭ ਹੋ ਗਿਆ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸੰਘਾ ਵੱਲੋਂ ਸਮਾਗਮ ਦੇ ਮੁੱਖ-ਮਹਿਮਾਨ ਬੁਲਾਰੇ ਅਹਿਮਦ ਰਜ਼ਾ ‘ਪੰਜਾਬੀ’, ਹੋਰ ਮਹਿਮਾਨਾਂ ਤੇ ਸਭਾ ਦੇ ਮੈਂਬਰਾਂ ਨੂੰ ਭਾਵਪੂਰਤ ਸ਼ਬਦਾਂ ਵਿੱਚ ‘ਜੀ-ਆਇਆਂ’ ਕਹਿਣ ਉਪਰੰਤ ਸਭਾ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਵੱਲੋਂ ਅਹਿਮਦ ਰਜ਼ਾ ਪੰਜਾਬੀ ਅਤੇ ਉਨ÷ ਾਂ ਦੇ ਸਾਥੀਆਂ ਵੱਲੋਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਲਹਿੰਦੇ ਪੰਜਾਬ ਵਿੱਚ ਹੋਰ ਪ੍ਰਫੁੱਲਤ ਕਰਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਫਿਰ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਵੱਲੋਂ ਅਹਿਮਦ ਰਜ਼ਾ ਹੁਰਾਂ ਨੂੰ ਇਸ ਦੇ ਬਾਰੇ ਵਿਸਥਾਰ ਵਿੱਚ ਦੱਸਣ ਲਈ ਬੇਨਤੀ ਕੀਤੀ ਗਈ।
ਆਪਣੇ ਸੰਬੋਧਨ ਵਿੱਚ ਅਹਿਮਦ ਰਜ਼ਾ ਨੇ ਕਿਹਾ ਕਿ ਉਹ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਮਾਂ-ਬੋਲੀ ਦੀ ਹਮੇਸ਼ਾ ਖ਼ੈਰ ਮੰਗਦੇ ਹਨ ਅਤੇ ਇਸ ਨੂੰ ਹੋਰ ਅੱਗੇ ਲਿਜਾਣ ਲਈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਿਛਲੇ ਕਈ ਸਾਲਾਂ ਤੋਂ ਉਪਰਾਲੇ ਕਰਦੇ ਆ ਰਹੇ ਹਨ। ਉਨ÷ ਾਂ ਦਾ ਕਹਿਣਾ ਹੈ ਕਿ ਇਹ ਬਾਬਾ ਨਾਨਕ ਅਤੇ ਬਾਬਾ ਬੁਲ÷ ੇ ਸ਼ਾਹ ਦੀ ਬੋਲੀ ਹੈ ਜੋ ਲਹਿੰਦੇ ਪੰਜਾਬ 12 ਕਰੋੜ ਪੰਜਾਬੀਆਂ ਵੱਲੋਂ ਬੋਲੀ ਜ਼ਰੂਰ ਜਾਂਦੀ ਹੈ, ਪਰ ‘ਸਰਕਾਰੇ-ਦਰਬਾਰੇ’ ਇਸਦੀ ਪੁੱਛ-ਪ੍ਰਤੀਤ ਨਹੀਂ ਹੈ, ਕਿਊਕਿ ਉੱਥੇ ਉਰਦੂ ਜ਼ਬਾਨ ਹੀ ਹਾਵੀ ਹੈ।
ਪੰਜਾਬੀ ਬੋਲੀ ਦੇ ਪ੍ਰਚਾਰ ਦੇ ਅਹਿਮ ਯਤਨ ਵਜੋਂ ਉਨ÷ ਾਂ 13 ਸਾਲ ਪਹਿਲਾਂ ਆਪਣਾ ਯੂ-ਟਿਊਬ ਚੈਨਲ ‘ਪੰਜਾਬੀ ਪ੍ਰਚਾਰ ਟੀ.ਵੀ.’ ਸ਼ੁਰੂ ਕੀਤਾ ਅਤੇ ਇਸ ਦੇ ਰਾਹੀਂ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸੁਹਿਰਦ ਪੰਜਾਬੀ ਨੌਜੁਆਨ ਅਤੇ ਇਸ ਬੋਲੀ ਦੇ ਹੋਰ ਹਿਤਾਇਸ਼ੀ ਉਨ÷ ਾਂ ਦੇ ਨਾਲ ਜੁੜਦੇ ਗਏ ਅਤੇ ਹੌਲ਼ੀ-ਹੌਲ਼ੀ ‘ਪੰਜਾਬੀ ਪ੍ਰਚਾਰ’ ਨਾਂ ਦੀ ਇੱਕ ਸੰਸਥਾ ਹੋਂਦ ਵਿੱਚ ਆ ਗਈ, ਜਿਸਦੇ ਵੱਲੋਂ ਪੰਜਾਬੀ ਨੂੰ ਸਕੂਲਾਂ ਵਿੱਚ ਜ਼ਰੂਰੀ ਵਿਸ਼ੇ ਵਜੋਂ ਪੜ÷ ਾਉਣ ਦੀ ਮੰਗ 2016 ਵਿੱਚ ਜ਼ੋਰਦਾਰ ਤਰੀਕੇ ਨਾਲ ਆਰੰਭ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬੀ ਬੋਲੀ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦੇ ਕੇ ਇਸ ਨੂੰ ਸਰਕਾਰੀ ਦਫ਼ਤਰਾਂ ਦੀ ਭਾਸ਼ਾ ਬਨਾਉਣ ਅਤੇ ਸੜਕਾਂ ਉੱਪਰ ‘ਸਾਈਨ-ਬੋਰਡ’ ਪੰਜਾਬੀ ਵਿੱਚ ਲਿਖੇ ਜਾਣ ਦੀ ਮੰਗ ਬਾਰੇ ਵੀ ਮੁਹਿੰਮ ਸ਼ੁਰੂ ਕੀਤੀ ਗਈ।
ਉਨ÷ ਾਂ ਦੱਸਿਆ ਕਿ ਹੁਣ ਤਾਜ਼ਾ ਹਾਲਾਤ ਇਹ ਹਨ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਸੈਸ਼ਨ ਤੋਂ ਸਕੂਲਾਂ ਵਿੱਚ ਪੰਜਾਬੀ ਪੜ÷ ਾਉਣ ਬਾਰੇ ਲਏ ਗਏ ਫ਼ੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਇਸ ਸਮੇਂ ਇਸ ਦੇ ਲਈ ਪੰਜਾਬੀ ਦੇ ਅਧਿਆਪਕ ਭਰਤੀ ਕਰਨ ਦਾ ਕੰਮ ਚੱਲ ਰਿਹਾ ਹੈ। ਸੜਕਾਂ ਉੱਪਰ ਪੰਜਾਬੀ ਵਿੱਚ ਲਿਖੇ ਹੋਏ ਸਾਈਨ-ਬੋਰਡ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ÷ ਾਂ ਵੱਲੋਂ ਹਰ ਸਾਲ 21 ਫਰਵਰੀ ਨੂੰ ਅੰਤਰਾਸ਼ਟਰੀ ਭਾਸ਼ਾ-ਦਿਵਸ ‘ਲਾਹੌਰ ਪਰੈੱਸ ਕਲੱਬ’ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ-ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਪੰਜਾਬੀ ਬੋਲੀ ਦੇ ਹਿਤਾਇਸ਼ੀਆਂ ਵੱਲੋਂ ਪੰਜਾਬੀ ਮਾਂ-ਬੋਲੀ ਬਾਰੇ ਧੂੰਆਂ-ਧਾਰ ਭਾਸ਼ਨ ਦਿੱਤੇ ਜਾਂਦੇ ਹਨ ਅਤੇ ਉਸ ਤੋਂ ਪਿੱਛੋਂ ਪੰਜਾਬੀ ਬੋਲੀ ਸਬੰਧੀ ‘ਪਲੇਅ-ਕਾਰਡ’ ਅਤੇ ਇਸ਼ਤਿਹਾਰ ਹੱਥਾਂ ਵਿੱਚ ਫੜ÷ ਕੇ ਉਨ÷ ਾਂ ਵੱਲੋਂ ਵੱਡੀ ਗਿਣਤੀ ਵਿੱਚ ਜਲੂਸ ਦੀ ਸ਼ਕਲ ਵਿੱਚ ਲਾਹੌਰ ਦੇ ਮੁੱਖ ਬਾਜ਼ਾਰਾਂ ਵਿੱਚ ਮਾਰਚ ਕੀਤਾ ਜਾਂਦਾ ਹੈ। ਉਨ÷ ਾਂ ਕਿਹਾ ਕਿ ਉਹ ਸਾਰੇ ਮਿਲ਼ ਕੇ ਹਰ ਸਾਲ ਲੋਹੜੀ ਦਾ ਤਿਓਹਾਰ, ‘ਬਾਬਾ ਬੁਲ÷ ੇ ਸ਼ਾਹ ਫ਼ੈਸਟੀਵਲ’ ਅਤੇ ‘ਪੰਜਾਬੀ ਕਲਚਰਲ ਡੇਅ’ ਮਨਾਉਂਦੇ ਹਨ। ਇਸ ਵਾਰ ਵੀ ਲੋਹੜੀ ਲਾਹੌਰ ਦੇ ‘ਪਿਲਾਕ’ ਦੇ ਕਾਨਫ਼ਰੰਸ ਹਾਲ ਵਿੱਚ ਵੱਡੀ ਪੱਧਰ ‘ਤੇ ਮਨਾਈ ਗਈ ਜਿਸ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਭਾਗ ਲਿਆ ਅਤੇ ਆਪਣੇ ‘ਫ਼ਨ’ ਦੇ ਨਾਲ ਹਾਜ਼ਰੀਨ ਦਾ ਮਨੋਰੰਜਨ ਕਰਦਿਆਂ ਹਾਜ਼ਰੀਨ ਦਾ ਮਨ ਮੋਹ ਲਿਆ।
ਇਸ ਦੇ ਨਾਲ ਹੀ ਉਨ÷ ਾਂ ਹੋਰ ਦੱਸਿਆ ਕਿ ਉਨ÷ ਾਂ ਦੀ ‘ਪੰਜਾਬੀ ਪ੍ਰਚਾਰ’ ਸੰਸਥਾ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ‘ਵਰਲਡ ਪੰਜਾਬੀ ਕਾਨਫਰੰਸਾਂ’ ਕਰਵਾਈਆਂ ਗਈਆਂ ਹਨ ਜਿਨ÷ ਾਂ ਨੂੰ ਪੰਜਾਬੀਆਂ ਵੱਲੋਂ ਭਾਰੀ ਹੁੰਗਾਰਾ ਮਿਲਿਆ ਹੈ। ਇਨ÷ ਾਂ ਕਾਨਫ਼ਰੰਸਾਂ ਵਿੱਚ ਚੜ÷ ਦੇ ਪੰਜਾਬ, ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ। ਇਸ ਵਾਰ 5-7 ਦਸੰਬਰ 2025 ਨੂੰ ਕਰਵਾਈ ਗਈ ‘ਤੀਸਰੀ ਵਰਲਡ ਪੰਜਾਬੀ ਕਾਨਫ਼ਰੰਸ’ ਵਿੱਚ ਬਾਕੀ ਦੇਸ਼ਾਂ ਤੋਂ ਕਈ ਪੰਜਾਬੀ ਸ਼ਾਮਲ ਹੋਏ ਪਰ ਭਾਰਤ-ਪਾਕਿਸਤਾਨ ਦਾ ਵਾਹਗਾ ਬਾਰਡਰ ਬੰਦ ਹੋਣ ਕਾਰਨ ਚੜ÷ ਦੇ ਪੰਜਾਬ ਤੋਂ ਪੰਜਾਬੀ ਨਾ ਆ ਸਕੇ।
ਅਲਬੱਤਾ! ਇਸ ਤੋਂ ਪਹਿਲਾਂ ‘ਦੂਜੀ ਵਰਲਡ ਪੰਜਾਬੀ ਕਾਨਫ਼ਰੰਸ’ ਵਿੱਚ ਹੋਰ ਪੰਜਾਬੀਆਂ ਦੇ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈੱਕਟਰ ਜਸਵੰਤ ਸਿੰਘ ਜ਼ਫ਼ਰ ਤੇ ਹੋਰ ਵਿਦਵਾਨਾਂ ਦੇ ਨਾਲ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਵੀ ਸ਼ਮੂਲੀਅਤ ਕੀਤੀ ਜਿਨ÷ ਾਂ ਵਿੱਚ ਪ੍ਰਸਿੱਧ ਗਾਇਕ ਬੀਰ ਸਿੰਘ, ਫ਼ਿਲਮੀ ਕਲਾਕਾਰ ਮਲਕੀਤ ਰੌਣੀ, ਗੁਰਮੀਤ ਭੰਗੂ ਤੇ ਕਈ ਹੋਰ ਸ਼ਾਮਲ ਸਨ। ਉਨ÷ ਾਂ ਮੰਨਿਆਂ ਕਿ ਚੜ÷ ਦੇ ਪੰਜਾਬ ਦੀ ਨਿਸਬਤ ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਬਹੁਤ ਘੱਟ ਰਚਿਆ ਜਾ ਰਿਹਾ ਹੈ ਅਤੇ ਏਸੇ ਲਈ ਇਨ÷ ਾਂ ਕਾਨਫ਼ਰੰਸਾਂ ਵਿੱਚ ਪੰਜਾਬੀ ਸਾਹਿਤ ਉੱਪਰ ਵਧੇਰੇ ਚਰਚਾ ਨਹੀਂ ਹੋ ਸਕੀ। ਉਪਰੰਤ, ਸੁਆਲ-ਜੁਆਬ ਸੈਸ਼ਨ ਵਿੱਚ ਪ੍ਰੋ. ਆਸ਼ਿਕ ਰਹੀਲ, ਪ੍ਰੋ. ਮਜ਼ਹਰ ਉਲ÷ ਾ ਕੁਰੈਸ਼ੀ, ਕਹਾਣੀਕਾਰ ਮੇਜਰ ਮਾਂਗਟ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਰਾਜਕੁਮਾਰ ਓਸ਼ੋਰਾਜ, ਬਲਰਾਜ ਚੀਮਾ, ਇੰਜ. ਈਸ਼ਰ ਸਿੰਘ, ਹਰਮੀਤ ਵਿਦਿਆਰਥੀ ਅਤੇ ਗੁਰਚਰਨ ਕੌਰ ਥਿੰਦ ਵੱਲੋਂ ਅਹਿਮਦ ਰਜ਼ਾ ਨੂੰ ਕਈ ਸੁਆਲ ਪੁੱਛੇ ਗਏ ਜਿਨਾਂ ਦੇ ਜੁਆਬ ਉਨ÷ ਾਂ ਵੱਲੋਂ ਬੜੇ ਠਰੰਮੇ ਨਾਲ ਵਿਸਥਾਰ ਪੂਰਵਕ ਦਿੱਤੇ ਗਏ। ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਸੈਸ਼ਨ ਦੀ ਕਾਰਵਾਈ ਨੂੰ ਵਧੀਆ ਸ਼ਬਦਾਵਲੀ ਵਿੱਚ ਸਮੇਟਦਿਆਂ ਹੋਇਆਂ ਮੁੱਖ-ਬੁਲਾਰੇ ਅਹਿਮਦ ਰਜ਼ਾ ਤੇ ਹੋਰ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਹੋਏ ਕਵੀ-ਦਰਬਾਰ ਦੀ ਕਮਾਨ ਡਾ. ਜਗਮੋਹਨ ਸੰਘਾ ਵੱਲੋਂ ਸੰਭਾਲੀ ਗਈ ਜਿਨ÷ ਾਂ ਨੇ ਆਪਣੀ ਭਾਵਨਾਤਮਿਕ ਕਵਿਤਾ ‘ਘਰ’ ਸਾਂਝੀ ਕਰਨ ਉਪਰੰਤ ਇਸ ਸੈਸ਼ਨ ਦੇ ਪ੍ਰੋਗਰਾਮ ਨੂੰ ਤਰਤੀਬ ਦਿੰਦਿਆਂ ਹੋਇਆਂ ਸੱਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੀ ਮਸ਼ਹੂਰ ਕਵਿੱਤਰੀ ਰਖ਼ਸ਼ੰਦਾ ਨਵੀਦ ਨੂੰ ਆਪਣੀ ਕਵਿਤਾ ਸੁਨਾਉਣ ਲਈ ਕਿਹਾ।
ਉਪਰੰਤ, ਡਾ. ਸੰਘਾ ਵੱਲੋਂ ਵਾਰੀ-ਵਾਰੀ ਹਰਦਿਆਲ ਝੀਤਾ, ਸੁਰਿੰਦਰਜੀਤ ਕੌਰ, ਹਰਮੀਤ ਵਿਦਿਆਰਥੀ, ਲਹਿੰਦੇ ਪੰਜਾਬ ਤੋਂ ਮਜ਼ਹਰ ਉਲ÷ ਾ ਕੁਰੈਸ਼ੀ, ਜ਼ਹੀਰ ਉਲ ਜ਼ਹੂਰ, ਹਜ਼ਰਤ ਸ਼ਾਮ ਤੇ ਪ੍ਰੋ. ਆਸ਼ਿਕ ਰਹੀਲ, ਸੁਖਵਿੰਦਰ ਆਹੀ, ਸੋਹਣ ਸਿੰਘ ਗੈਦੂ, ਜਸਤੇਜਪਾਲ ਸਿੱਧੂ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਇਕਬਾਲ ਬਰਾੜ ਅਤੇ ਪਿਆਰਾ ਸਿੰਘ ਕੁਦੋਵਾਲ ਨੂੰ ਪੇਸ਼ ਕੀਤਾ ਗਿਆ ਜਿਨ÷ ਾਂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਗਾ ਕੇ ਬਹੁਤ ਵਧੀਆ ਕਾਵਿਕ ਮਾਹੌਲ ਸਿਰਜਿਆ।
ਸਮਾਗ਼ਮ ਦੇ ਅਖ਼ੀਰ ‘ਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਹੁਰਾਂ ਵੱਲੋਂ ਸਮਾਗਮ ਦੇ ਮੁੱਖ-ਬੁਲਾਰੇ ਅਤੇ ਹੋਰ ਸਮੂਹ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਜ਼ੂਮ ਸਮਾਗਮ ਵਿੱਚ ਕਵਿੱਤਰੀਆਂ ਸੁਰਜੀਤ ਕੌਰ ਤੇ ਰਮਿੰਦਰ ਰੰਮੀ, ਕਵੀ ਪਰਮਜੀਤ ਸਿੰਘ ਢਿੱਲੋਂ ਤੇ ਹਰਮੇਸ਼ ਜੀਂਦੋਵਾਲ, ਇੰਜ. ਈਸ਼ਰ ਸਿੰਘ ਚਾਹਲ, ਧੂਰੀ (ਪੰਜਾਬ) ਤੋਂ ਜਗਸੀਰ ਸਿੰਘ, ਅੰਮ੍ਰਿਤਸਰ ਤੋਂ ਸਤਿਬੀਰ ਸਿੰਘ ਤੇ ਕਈ ਹੋਰ ਸ਼ਾਮਲ ਸਨ ਜਿਨ÷ ਾਂ ਦੀ ਬਦੌਲਤ ਇਹ ਜ਼ੂਮ-ਸਮਾਗਮ ਅਤੀ ਸਫ਼ਲ ਸਮਾਗਮ ਹੋ ਨਿਬੜਿਆ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਲਾਹੌਰ ਤੋਂ ਅਹਿਮਦ ਰਜ਼ਾ ‘ਪੰਜਾਬੀ’ ਨਾਲ ਲਹਿੰਦੇ ਪੰਜਾਬ ‘ਚ ਪੰਜਾਬੀ ਬੋਲੀ ਦੀ ਅਜੋਕੀ ਸਥਿਤੀ ਬਾਰੇ ਰਚਾਇਆ ਸੰਵਾਦ
RELATED ARTICLES

