ਬਰੈਂਪਟਨ : ਸੋਕਰ ਸੈਂਟਰ ਵਿਖੇ ਕਰਵਾਏ ਜਾਣ ਵਾਲੇ ਇਸ ਮੇਲੇ ਦਾ ਮੁੱਖ ਮੰਤਵ ਲੋਕਾਂ ਨੂੰ ਪੀ. ਸੀ.ਐੱਚ. ਐੱਸ. ਅਤੇ ਸਿਹਤ ਸਮੱਸਿਆਵਾਂ ਪ੍ਰਤੀ ਜਾਗੂਰਕ ਕਰਨਾ ਅਤੇ ਉਹਨਾਂ ਵਿਚਕਾਰ ਭਾਈਚਾਰਕ ਸਾਂਝ ਵਧਾਉਣਾ ਦੱਸਿਆ ਜਾਂਦਾ ਹੈ। ਬਰੈਂਪਟਨ ਸੋਕਰ ਸੈਂਟਰ 1495 ਸੈਂਡਲਵੁੱਡ ਪਾਰਕਵੇ ਈਸਟ, ਬਰੈਂਪਟਨ, ਵਿਖੇ 19 ਅਗਸਤ ਨੂੰ ਹੋਣ ਵਾਲਾ ‘ਪੀ.ਸੀ. ਐੱਚ. ਐੱਸ. ਸਿਹਤ (ਹੈਲਥ) ਮੇਲਾ 2018’ ਇਸ ਸੰਸਥਾ ਵਲੋਂ ਸ਼ੁਰੂ ਕੀਤੀ ਇਕ ਸਾਲਾਨਾ ਕੋਸ਼ਿਸ਼ ਦੱਸੀ ਜਾ ਰਹੀ ਹੈ। ਮੇਲੇ ਵਿੱਚ ਮੁੱਖ ਰੂਪ ਵਿੱਚ ਤਿੰਨ ਮੁਦਿਆਂ ਤੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੇ ਗੱਲਬਾਤ ਵਿਸ਼ੇਸ਼ ਹਨ । ਇਸ ਦੌਰਾਨ ਮਾਹਿਰਾਂ ਦੁਆਰਾ ਨੌਜਵਾਨਾਂ ਵਿੱਚ ਨਸ਼ੇ, ਮਰੁਆਨਾ ਅਤੇ ਹਿੰਸਕ ਪ੍ਰਵਿਰਤੀਆਂ ਦੇ ਕਾਰਨਾਂ ਤੇ ਚਰਚਾ ਕਰਨ ਦੇ ਨਾਲ-ਨਾਲ ਮਾਪਿਆਂ ਨੂੰ ਟਿਪਸ ਦਿੱਤੀਆਂ ਜਾਣਗੀਆਂ ਕਿ ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਇਹਨਾਂ ਅਲਾਮਤਾਂ ਤੋਂ ਦੂਰ ਰੱਖ ਸਕਦੇ ਹਨ। ਇਸ ਤੋਂ ਇਲਾਵਾ ਬੁਢਾਪਾ (ਬਜ਼ੁਰਗ) ਅਤੇ ਬਜ਼ੁਰਗਾਂ ਨੂੰ ਦਰਪੇਸ਼ ਸਿਹਤ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਦਿਲ ਦੇ ਰੋਗ ਅਤੇ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ ‘ਤੇ ਵੀ ਵਿਚਾਰ ਸਾਂਝੇ ਕੀਤੇ ਜਾਣਗੇ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਅਦਾਰੇ ਅਨੁਸਾਰ ਜ਼ਿਆਦਾਤਰ ਆਵਾਸੀ ਰੈਗੂਲਰ ਹੈਲਥ ਚੈੱਕਅਪ ਲਈ ਕੋਈ ਦਿਲਚਸਪੀ ਨਹੀਂ ਦਿਖਾਉਂਦੇ ਇਸ ਲਈ ਵਿਚਾਰ ਵਟਾਂਦਰੇ ਰਾਹੀਂ ਉਹਨਾਂ ਨੂੰ ਰੈਗੁਲਰ ਹੈਲਥ ਚੈੱਕਅਪ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ ਮਰਦਾਂ ਅਤੇ ਔਰਤਾਂ ਨੂੰ ਕੈਂਸਰ ਪ੍ਰਤੀ ਜਾਗੂਰਕ ਕਰਨਾ ਇਸ ਮੇਲੇ ਦਾ ਤੀਸਰਾ ਮਨੋਰਥ ਹੈ ।
ਆਪਸੀ ਸਹਿਯੋਗ ਦੇ ਬਿਨਾਂ ਕਿਸ ਵੀ ਟੀਚੇ ਨੂੰ ਸਰ ਕਰਨਾ ਇਕ ਬਹੁਤ ਮੁਸ਼ਕਿਲ ਕੰਮ ਮੰਨਿਆ ਜਾਂਦਾ ਹੈ ਪ੍ਰੰਤੂ ਜੇਕਰ ਇਕਮੁੱਠ ਹੋ ਕੇ ਚੱਲਿਆ ਜਾਵੇ ਤਾਂ ਹਰ ਔਕੜ ਨੂੰ ਸਹਿਜੇ ਹੀ ਮਾਤ ਦਿੱਤੀ ਜਾ ਸਕਦੀ ਹੈ। ਇਸ ਮੋਟੋ ਨਾਲ ਬਣਾਈ ਇਸ ਸੰਸਥਾ ਨੇ ਵੱਖ-ਵੱਖ ਵਿਸ਼ਿਆਂ ਤੇ ਹੁਣ ਤੱਕ ਕਈ ਪ੍ਰੋਗਰਾਮ ਉਲੀਕੇ ਹਨ । ਇਹ ਮੇਲਾ ਵੀ ਇਸੇ ਵਿਚਾਰਧਾਰਾ ਦੀ ਹੀ ਦੇਣ ਸਮਝਿਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਨਿਮਨਲਿਖਤ ‘ਤੇ ਸੰਪਰਕ ਕਰੋ: (905) 677-0889
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …