14.3 C
Toronto
Wednesday, October 15, 2025
spot_img
Homeਕੈਨੇਡਾਸ਼ਹੀਦ ਊਧਮ ਸਿੰਘ ਦੀ ਯਾਦ 'ਚ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ...

ਸ਼ਹੀਦ ਊਧਮ ਸਿੰਘ ਦੀ ਯਾਦ ‘ਚ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿਚ 19 ਅਗਸਤ ਨੂੰ

ਮਾਲਟਨ/ਕੰਵਲਜੀਤ ਸਿੰਘ ਕੰਵਲ : 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਲਈ ਦੋਸ਼ੀ ਜਨਰਲ ਡਾਇਰ ਤੋਂ ਲੰਡਨ ‘ਚ ਬਦਲਾ ਲੈਣ ਵਾਲੇ ਅਮਰ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਊਧਮ ਸਿੰਘ ਸੁਸਾਇਟੀ ਵੱਲੋਂ ਇਸ ਸਾਲ ਵੀ ਪਿਕਨਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੁਸਾਇਟੀ ਵੱਲੋਂ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਨਿਚਰਵਾਰ 19 ਅਗਸਤ ਦਿਨ ਐਤਵਾਰ ਨੂੰ ਮਾਲਟਨ ਦੇ ਡੇਰੀ ਰੋਡ ਅਤੇ ਗੋਰਵੇਅ ਦੇ ਇੰਟਰਸੈਕਸ਼ਨ ‘ਤੇ ਸਥਿਤ ਵਾਈਲਡ ਵੁੱਡ ਪਾਰਕ ਦੇ ਏਰੀਆ 2 ਵਿਖੇ ਹੁੰਮ ਹੁਮਾ ਕੇ ਪਹੁੰਚਣ ਅਤੇ ਪਿਕਨਿਕ ਦਾ ਜਿੱਥੇ ਆਨੰਦ ਮਾਨਣ ਉੱਥੇ ਸ਼ਹੀਦ ਊਧਮ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ। ਸਵੇਰੇ 11 ਵਜੇ ਤੋਂ ਸ਼ਾਮ 6.30 ਵਜੇ ਤੱਕ ਆਯੋਜਿਤ ਇਸ ਪਰਿਵਾਰਕ ਪਿਕਨਿਕ ਵਿੱਚ ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਉੱਥੇ ਹਰ ਉਮਰ ਦੇ ਬੱਚਿਆਂ, ਮਰਦਾਂ ਅਤੇ ਔਰਤਾਂ ਲਈ ਖੇਡਾਂ, ਜਿਵੇਂ ਔਰਤਾਂ ਦਾ ਘੜਾ ਚੁੱਕ ਕੇ ਤੁਰਨਾਂ, ਗਿੱਧਾ, ਮਿਊਜੀਕਲ ਚੇਅਰ, ਰੱਸਾ ਕਸ਼ੀ ਅਤੇ ਹੋਰ ਕਈ ਖੇਡਾਂ ਦੇ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ। ਸਾਰਾ ਦਿਨ ਖਾਣ ਪੀਣ ਦਾ ਪ੍ਰਬੰਧਕਾਂ ਵੱਲੋਂ ਵਧੀਆ ਪ੍ਰਬੰਧ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਸੁੱਚਾ ਸਿੰਘ ਢੋਟ 416 871 3600, ਬਲਬੀਰ ਸਿੰਘ ਜੋਸਣ 647 294 5053, ਬਲਵਿੰਦਰ ਸਿੰਘ ਧੰਜੂ 416 816 4330, ਭੁਪਿੰਦਰ ਸਿੰਘ ਟੁਰਨਾਂ 416 818 9194, ਗੁਰਮੇਲ ਸਿੰਘ ਕੰਬੋਜ਼ 416 471 5618 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS