ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਵਿਖੇ ਲੰਮੇ ਸਮੇਂ ਤੋਂ ਰਹਿ ਰਹੇ ਸਮਾਜ ਸੇਵੀ ਮਾਤਾ ਸੰਤੋਸ਼ ਰਾਣੀ ਸ਼ਰਮਾਂ ਪਤਨੀ ਸਵਰਗੀ ਵਿਜੇ ਕੁਮਾਰ ਸ਼ਰਮਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਉੱਘੇ ਡਾਕਟਰ ਮਨੀਸ਼ ਕਮਲ/ਮੀਨੂ ਕਮਲ ਦੀ ਸੱਸ ਅਤੇ ਪ੍ਰਦੀਪ ਸ਼ਰਮਾ ਦੀ ਮਾਤਾ ਸ੍ਰੀਮਤੀ ਸੰਤੋਸ਼ ਸ਼ਰਮਾ ਬੀਤੇ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਜਿਸ ਬਾਰੇ ਉਹਨਾਂ ਦੀ ਨੂੰਹ ਸ੍ਰੀਮਤੀ ਸੀਮਾ ਸ਼ਰਮਾ ਦਾ ਕਹਿਣਾ ਹੈ ਕਿ ਸਾਡੇ ਮਾਤਾ ਜੀ ਬਹੁਤ ਧਾਰਮਿਕ ਵਿਚਾਰਾਂ ਵਾਲੇ ਸਨ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿ ਕੇ ਉਹਨਾਂ ਜ਼ਿੰਦਗੀ ਬਤੀਤ ਕੀਤੀ ਅਤੇ ਉਹ ਦੂਜਿਆਂ ਨੂੰ ਵੀ ਹਮੇਸ਼ਾਂ ਚੜਦੀਕਲਾ ਵਿੱਚ ਰਹਿਣ ਦਾ ਹੀ ਉਪਦੇਸ਼ ਦਿੰਦੇ ਸਨ।
ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪਾਠ ਦਾ ਭੋਗ 7 ਜੂਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ 7 ਬਿਬਲੀ ਸਟਰੀਟ ਬਰੈਂਪਟਨ ਵਿਖੇ ਪਵੇਗਾ।
ਸੰਤੋਸ਼ ਰਾਣੀ ਸ਼ਰਮਾਂ ਦੀ ਅੰਤਿਮ ਅਰਦਾਸ 7 ਨੂੰ
RELATED ARTICLES

