Breaking News
Home / Uncategorized / ਟਰੂਡੋ ਕੈਬਨਿਟ ‘ਚ ਦੋ ਨਵੇਂ ਚਿਹਰੇ ਸ਼ਾਮਲ

ਟਰੂਡੋ ਕੈਬਨਿਟ ‘ਚ ਦੋ ਨਵੇਂ ਚਿਹਰੇ ਸ਼ਾਮਲ

ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ :ਜਸਟਿਨਟਰੂਡੋ
ਓਟਵਾ/ਬਿਊਰੋ ਨਿਊਜ਼
ਜਸਟਿਨਟਰੂਡੋ ਨੇ ਆਪਣੀਕੈਬਨਿਟ ‘ਚ ਫੇਰਬਦਲ ਦੇ ਨਾਲ-ਨਾਲ ਦੋ ਨਵੇਂ ਚਿਹਰਿਆਂ ਨੂੰ ਵੀਸ਼ਾਮਲਕੀਤਾ ਹੈ। ਮੰਤਰੀਮੰਡਲਵਿੱਚਸ਼ਾਮਲਕੀਤੇ ਗਏ ਦੋ ਨਵੇਂ ਮੰਤਰੀਡੇਵਿਡਲੈਮੇਟੀ ਤੇ ਬਰਨਾਡੈੱਟ ਜੌਰਡਨ ਹਨ। ਆਪਣੇ ਕੈਬਨਿਟਵਿੱਚਫੇਰਬਦਲਕਰਨ ਤੋਂ ਬਾਅਦਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ ਹਨ ਤੇ ਅਸੀਂ ਕੈਨੇਡੀਅਨਾਂ ਦੀਆਂ ਤਰਜੀਹਾਂ ਦੇ ਆਧਾਰ ਉੱਤੇ ਆਪਣੀਸਮਰੱਥਾਦਾ ਮੁਜ਼ਾਹਰਾਕਰਦੇ ਰਹਾਂਗੇ।
ਇਸ ਫੇਰਬਦਲਨਾਲਫੈਡਰਲਕੈਬਨਿਟਦਾਆਕਾਰ 36 ਮੈਂਬਰਾਂ ਦਾ ਹੋ ਗਿਆ ਹੈ ਤੇ ਇਸ ਵਿੱਚਪ੍ਰਧਾਨਮੰਤਰੀਵੀਸ਼ਾਮਲਹਨ। ਮੌਜੂਦਾ ਸਰਕਾਰ ਦੇ ਹੋਂਦ ਵਿੱਚਆਉਣ ਤੋਂ ਬਾਅਦ ਤੋਂ ਲੈ ਕੇ ਹੁਣਤੱਕਮੈਂਬਰਾਂ ਦੀ ਇਹ ਸੱਭ ਤੋਂ ਵੱਧਗਿਣਤੀ ਹੈ। ਤਬਦੀਲੀਆਂ ਦੇ ਬਾਵਜੂਦਕੈਬਨਿਟਵਿੱਚਲਿੰਗਕ ਸੰਤੁਲਨਬਰਕਰਾਰਰੱਖਿਆ ਗਿਆ ਹੈ। ਟਰੂਡੋ ਨੇ ਜੇਨ ਫਿਲਪੌਟ ਨੂੰ ਖਜ਼ਾਨਾਬੋਰਡਦਾਪ੍ਰੈਜ਼ੀਡੈਂਟਅਤੇ ਡਿਜੀਟਲ ਗਵਰਮੈਂਟਦਾਮੰਤਰੀਬਣਾਇਆ ਹੈ। ਇਹ ਅਹੁਦਾਪਿਛਲੇ ਹਫਤੇ ਲੰਮੇਂ ਸਮੇਂ ਤੋਂ ਐਮਪੀਚੱਲੇ ਆ ਰਹੇ ਸਕੌਟ ਬ੍ਰਿਸਨ ਦੇ ਅਸਤੀਫਾਦੇਣ ਤੋਂ ਬਾਅਦਖਾਲੀ ਹੋਇਆ ਸੀ। ਫਿਲਪੌਟ ਨੂੰ ਨਵਾਂ ਅਹੁਦਾਦਿੱਤੇ ਜਾਣ ਤੋਂ ਬਾਅਦਖਾਲੀ ਹੋਏ ਇੰਡੀਜੀਨਸਸਰਵਿਸਿਜ਼ ਮੰਤਰਾਲੇ ਨੂੰ ਨਿਊਫਾਊਂਡਲੈਂਡ ਦੇ ਐਮਪੀਸੀਮਸਓਰੀਗਨ ਨੂੰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਕੋਲਵੈਟਰਨਜ਼ ਅਫੇਅਰਜ਼ ਮੰਤਰਾਲਾ ਸੀ। ਇਸ ਦੌਰਾਨ ਜੋਡੀਵਿਲਸਨਰੇਅਬੋਲਡ ਤੋਂ ਨਿਆਂ ਮੰਤਰਾਲਾਵਾਪਿਸਲੈਲਿਆ ਗਿਆ ਹੈ ਤੇ ਉਨ੍ਹਾਂ ਨੂੰ ਵੈਟਰਨਅਫੇਅਰਜ਼ ਦਾਕੰਮ ਸੌਂਪ ਦਿੱਤਾ ਗਿਆ ਹੈ। ਬ੍ਰਿਟਿਸ਼ਕੋਲੰਬੀਆ ਤੋਂ ਐਮਪੀਰੇਅਬੋਲਡ ਨੂੰ ਪਹਿਲਾਂ ਦੇ ਮੁਕਾਬਲੇ ਘੱਟਅਹਿਮੀਅਤਵਾਲਾਮੰਤਰਾਲਾਦਿੱਤੇ ਜਾਣ ਉੱਤੇ ਟਰੂਡੋ ਨੇ ਆਖਿਆ ਕਿ ਇਹ ਕੋਈ ਡੀਮੋਸ਼ਨਨਹੀਂ ਹੈ ਸਗੋਂ ਉਨ੍ਹਾਂ ਦੀਕਮਾਲਦੀਸਮਰੱਥਾਕਾਰਨ ਹੀ ਉਨ੍ਹਾਂ ਨੂੰ ਇਹ ਨਵਾਂ ਮੰਤਰਾਲਾ ਸੌਂਪਿਆ ਗਿਆ ਹੈ।
ਇਸ ਸਾਰੀਫੇਰਬਦਲਵਿੱਚਕੈਨੇਡਾ ਦੇ ਨਵੇਂ ਨਿਆਂ ਮੰਤਰੀਦਾਅਹੁਦਾਕਿਊਬਿਕ ਤੋਂ ਐਮਪੀਡੇਵਿਡਲੈਮੇਟੀ ਨੂੰ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਇਨੋਵੇਸ਼ਨਲਈਪਾਰਲੀਮਾਨੀਸਕੱਤਰਦੀਭੂਮਿਕਾਨਿਭਾਅਰਹੇ ਸਨ। ਇਸ ਤੋਂ ਇਲਾਵਾਖੇਤਰੀਨੁਮਾਇੰਦਗੀ ਨੂੰ ਧਿਆਨਵਿੱਚਰੱਖਦਿਆਂ ਹੋਇਆਂ ਟਰੂਡੋ ਨੇ ਨੋਵਾਸਕੋਸ਼ੀਆ ਤੋਂ ਐਮਪੀਬਰਨਾਡੈੱਟ ਜੌਰਡਨ ਨੂੰ ਪੇਂਡੂ ਆਰਥਿਕਵਿਕਾਸਮੰਤਰੀਨਿਯੁਕਤਕੀਤਾ ਹੈ।

Check Also

ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ

26 ਨਵੰਬਰ, 1949 ਨੂੰ ਭਾਰਤ ਦਾ ਸੰਵਿਧਾਨ ਮੁਕੰਮਲ ਹੋਇਆ ਸੀ ਤੇ ਇਸ ਤਰ੍ਹਾਂ ਇਸ ਨੇ …