23.7 C
Toronto
Sunday, September 28, 2025
spot_img
HomeUncategorizedਵਿਸਾਖੀ ਮੌਕੇ ਪਾਰਲੀਮੈਂਟ 'ਚ ਹੋਵੇਗਾ ਸ੍ਰੀ ਅਖੰਡ ਪਾਠ ਸਾਹਿਬ

ਵਿਸਾਖੀ ਮੌਕੇ ਪਾਰਲੀਮੈਂਟ ‘ਚ ਹੋਵੇਗਾ ਸ੍ਰੀ ਅਖੰਡ ਪਾਠ ਸਾਹਿਬ

logo-2-1-300x105-3-300x105ਸ਼ਨੀਵਾਰ ਨੂੰ ਸ਼ੁਰੂ ਹੋ ਕੇ ਸੋਮਵਾਰ ਨੂੰ ਪਾਏ ਜਾਣਗੇ ਭੋਗ, ਪ੍ਰਧਾਨ ਮੰਤਰੀ ਟਰੂਡੋ ਵੀ ਹੋਣਗੇ ਸ਼ਾਮਲ
ਓਟਵਾ/ਬਿਊਰੋ ਨਿਊਜ਼
ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਵਲੋਂ ਪਾਰਲੀਮੈਂਟ ਹਿਲ ਵਿਚ ਪੂਰੇ ਉਤਸ਼ਾਹ ਨਾਲ ਵਿਸਾਖੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਉਹ ਆਪਣੇ ਸਹਿਯੋਗੀ ਸੰਸਦ ਮੈਂਬਰਾਂ ਦੇ ਨਾਲ ਅਤੇ ਬਰੈਂਪਟਨ ਵਾਸੀਆਂ ਅਤੇ ਪੂਰੇ ਕੈਨੇਡਾ ਵਾਸੀਆਂ ਦੇ ਸਹਿਯੋਗ ਨਾਲ ਵਿਸਾਖੀ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਹੈਰੀਟੇਜ ਮਹੀਨੇ ਨੂੰ ਮਨਾਉਣ ਲਈ ਤਿਆਰੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।
ਸਰਕਾਰੀ ਤੌਰ ‘ਤੇ ਵਿਸਾਖੀ ਮਨਾਏ ਜਾਣ ਦੇ ਸਾਰੇ ਪ੍ਰਬੰਧ ਪਹਿਲਾਂ ਤੋਂ ਹੀ ਕੀਤੇ ਜਾ ਚੁੱਕੇ ਹਨ। ઠ
ਇਸ ਜਸ਼ਨ ਦੀ ਸ਼ੁਰੂਆਤ ਬੀਤੇ ਸ਼ਨਿੱਚਰਵਾਰ ਨੂੰ 9 ਅਪ੍ਰੈਲ 2016 ਨੂੰ ਸੈਂਟਰ ਬਲਾਕ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਤੋਂ ਕੀਤੀ ਜਾਵੇਗੀ। ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਤੋਂ ਬਾਅਦ ਕੀਰਤਨ ਦਰਬਾਰ ਸਜਾਇਆ ਜਾਵੇਗਾ। ਉਸ ਤੋਂ ਬਾਅਦ ਗੁਰੂ ਕਾ ਲੰਗਰ ਵਰਤੇਗਾ। ਇਹ ਵੀ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਣਗੇ।  ਸੋਮਵਾਰ ਦੀ ਸ਼ਾਮ ਨੂੰ ਵਿਸਾਖੀ ਦੇ ਮੌਕੇ ‘ਤੇ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਸਤਿੰਦਰ ਸਰਤਾਜ ਦੀ ਆਵਾਜ਼ ਹੋਵੇਗੀ ਅਤੇ ਟੋਰਾਂਟੋ ਦੇ ਇਕ ਸਥਾਨਕ ਭੰਗੜਾ ਗਰੁੱਪ ਵਲੋਂ ਵੀ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਸ਼ਾਮ ਦਾ ਅੰਤ ਪੰਜਾਬੀ ਗੀਤਾਂ ਅਤੇ ਡਾਂਸ ਦੇ ਨਾਲ ਹੋਵੇਗਾ।
ਐਮ.ਪੀ. ਰੂਬੀ ਸਹੋਤਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਕੈਨੇਡੀਅਨ ਪਾਰਲੀਮੈਂਟ ਵਿਚ ਇੰਨੇ ਵੱਡੇ ਪੱਧਰ ‘ਤੇ ਵਿਸਾਖੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਸਹਿਕਰਮੀਆਂ ਅਤੇ ਕੈਨੇਡਾ ਵਾਸੀਆਂ ਦੇ ਨਾਲ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਸੰਸਕ੍ਰਿਤੀ ਵੰਡਣ ਲਈ ਬੇਹੱਦ ਉਤਸ਼ਾਹਿਤ ਹਾਂ। ਮੈਨੂੰ ਖੁਸ਼ੀ ਹੈ ਕਿ ਅਸੀਂ ਸਾਰੇ ਆਪਣੀ ਮਾਂ-ਬੋਲੀ ਅਤੇ ਆਪਣੇ ਸੱਭਿਆਚਾਰ ਦੇ ਨਾਲ ਵਿਸਾਖੀ ਦੇ ਤਿਓਹਾਰ ਨੂੰ ਕੈਨੇਡਾ ਵਿਚ ਰਹਿੰਦਿਆਂ ਬੜੇ ਪਿਆਰ ਅਤੇ ਸਨਮਾਨ ਦੇ ਨਾਲ ਮਨਾ ਰਹੇ ਹਨ।

RELATED ARTICLES

POPULAR POSTS