ਕਿਹਾ-ਪਾਕਿ ਨੇ ਸਾਡੇ ਪੈਸੇ ਦੀ ਕੀਤੀ ਦੁਰਵਰਤੋਂ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਪਾਕਿਸਤਾਨ ‘ਤੇ ਨਿਸ਼ਾਨਾ ਲਾਇਆ ਹੈ। ਟਰੰਪ ਨੇ ਕਿਹਾ ਹੈ ਕਿ ਪਾਕਿਸਤਾਨ ਮੂਰਖ ਹੈ। ਅਮਰੀਕਾ ਨੇ ਉਸ ਨੂੰ ਅਰਬਾਂ ਡਾਲਰ ਦਿੱਤੇ ਪਰ ਪਾਕਿਸਤਾਨ ਨੇ ਕਦੇ ਵੀ ਨਹੀਂ ਦੱਸਿਆ ਕਿ ਓਸਾਮਾ ਬਿਨ ਲਾਦੇਨ ਉਨ੍ਹਾਂ ਦੇ ਦੇਸ਼ ਵਿੱਚ ਹੀ ਲੁਕ ਕੇ ਬੈਠਿਆ ਹੋਇਆ ਹੈ। ਅਮਰੀਕਾ ਵੱਲੋਂ ਪਾਕਿਸਤਾਨ ਦੀ ਫ਼ੌਜੀ ਸਹਾਇਤਾ ਰੋਕੇ ਜਾਣ ‘ਤੇ ਟਰੰਪ ਨੇ ਕਿਹਾ ਕਿ ਇਸਲਾਮਾਬਾਦ ਨੇ ਅੱਤਵਾਦ ਦੇ ਖ਼ਾਤਮੇ ਲਈ ਖ਼ਾਸ ਕਦਮ ਨਹੀਂ ਚੁੱਕੇ। ਟਰੰਪ ਨੇ ਕਿਹਾ ਕਿ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਭੂਮਿਕਾ ਅਸੰਤੁਸ਼ਟ ਸਹਾਇਕ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਸਾਡੇ ਪੈਸੇ ਦੀ ਦੁਰਵਰਤੋਂ ਕਰਦਾ ਹੈ। ਬਿਨ ਲਾਦੇਨ ਨੂੰ 2011 ਵਿੱਚ ਐਬਟਾਬਾਦ ਵਿੱਚ ਜਿਸ ਸਮੇਂ ਮਾਰਿਆ ਗਿਆ, ਉਸ ਨੂੰ ਪਹਿਲਾਂ ਹੀ ਫੜਿਆ ਜਾ ਸਕਦਾ ਸੀ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਨੂੰ ਦੱਸਿਆ ਮੂਰਖ
RELATED ARTICLES

