ਸਿੱਖ ਭਾਈਚਾਰੇ ਨੇ ਬਣਾਈ ਦੂਰੀ
ਭਾਗਵਤ ਸਮੇਤ ਕਈ ਮੰਤਰੀਆਂ ਨੇ ਕੀਤੀ ਸ਼ਿਰਕਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਖੇ ਅੱਜ ਰਾਸ਼ਟਰੀ ਸਿੱਖ ਸੰਗਤ ਦਾ ਪ੍ਰੋਗਰਾਮ ਚੱਲ ਰਿਹਾ ਹੈ। ਸਿੱਖ ਭਾਈਚਾਰੇ ਨੇ ਇਸ ਪ੍ਰੋਗਰਾਮ ਤੋਂ ਦੂਰੀ ਬਣਾਈ ਹੋਈ ਹੈ। ਚੇਤੇ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਪਹਿਲਾਂ ਹੀ ਆਰ. ਐੱਸ. ਐੱਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਵਲੋਂ ਦਿੱਲੀ ਵਿਚ ਆਯੋਜਿਤ ਕੀਤੇ ਜਾਣ ਵਾਲੇ ਇਸ ਧਾਰਮਿਕ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ ਸੀ। ਸਿੱਖ ਇਸ ਪ੍ਰੋਗਰਾਮ ਵਿਚ ਹਿੱਸਾ ਇਸ ਕਰਕੇ ਨਹੀਂ ਲੈ ਰਹੇ, ਕਿਉਂਕਿ ਅਕਾਲ ਤਖਤ ਸਾਹਿਬ ਨੇ 2004 ਵਿਚ ਇਕ ਹੁਕਮਨਾਮਾ ਜਾਰੀ ਕਰ ਕੇ ਕਿਹਾ ਸੀ ਕਿ ਉਹ ਆਰ. ਐੱਸ. ਐੱਸ. ਅਤੇ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਮੰਨਦੀ ਹੈ। ਇਸ ਪ੍ਰੋਗਰਾਮ ਵਿਚ ਮੋਹਨ ਭਾਗਵਤ, ਰਾਜਨਾਥ ਸਿੰਘ, ਹਰਦੀਪ ਪੂਰੀ, ਪਿਊਸ਼ ਗੋਇਲ, ਡਾ. ਹਰਸ਼ਵਰਧਨ, ਵਿਜੇ ਗੋਇਲ ਅਤੇ ਮਨੋਜ ਤਿਵਾੜੀ ਸਮੇਤ ਕਈ ਮੰਤਰੀ ਪਹੁੰਚੇ ਹਨ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਰ ਐਸ ਐਸ ਐਸਜੀਪੀਸੀ ਚੋਣਾਂ ਲੜਨ ਦੀ ਇਛੁਕ ਹੈ ਪਰ ਸਾਡੀ ਆਰਐਸਐਸ ਨੂੰ ਸਿੱਧੀ ਚਿਤਾਵਨੀ ਹੈ ਕਿ ਉਹ ਸਿੱਖ ਮਸਲਿਆਂ ਵਿਚ ਦਖਲ ਨਾ ਦੇਵੇ।