15.6 C
Toronto
Tuesday, September 8, 2026
spot_img
Homeਪੰਜਾਬਨਵਜੋਤ ਸਿੱਧੂ ਨੇ ਮਜੀਠੀਆ ਨੂੰ ਲਿਆ ਲੰਮੇ ਹੱਥੀਂ

ਨਵਜੋਤ ਸਿੱਧੂ ਨੇ ਮਜੀਠੀਆ ਨੂੰ ਲਿਆ ਲੰਮੇ ਹੱਥੀਂ

ਨਵਜੋਤ ਸਿੱਧੂ ਨੇ ਮਜੀਠੀਆ ਨੂੰ ਲਿਆ ਲੰਮੇ ਹੱਥੀਂਕਿਹਾ, ਜਦੋਂ ਤੱਕ ਮਜੀਠੀਆ ਨੂੰ ਜੇਲ੍ਹ ਨਹੀਂ ਭੇਜ ਦਿੰਦਾ, ਅਰਾਮ ਨਾਲ ਨਹੀਂ ਬੈਠਾਂਗਾ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਮਜੀਠਾ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਿੱਧੂ ਨੇ ਬਿਕਰਮ ਮਜੀਠੀਆ ‘ਤੇ ਜੰਮ ਕੇ ਸਿਆਸੀ ਵਾਰ ਕੀਤੇ ਅਤੇ ਕਿਹਾ ਕਿ ਜਦੋਂ ਤੱਕ ਮਜੀਠੀਆ ਨੂੰ ਜੇਲ੍ਹ ਨਹੀਂ ਭੇਜ ਦਿੱਤਾ ਜਾਂਦਾ, ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਂਗਾ। ਸਿੱਧੂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮਜੀਠੀਆ ਜ਼ੁਰਮ ਦੀ ਜੜ੍ਹ ਹੈ। ਇਸ ਲਈ ਇੱਥੇ ਆ ਕੇ ਇਸ ਜ਼ੁਰਮ ਖਿਲਾਫ ਲੜਾਈ ਦੀ ਸ਼ੁਰੂਆਤ ਕੀਤੀ ਹੈ। ਮਜੀਠੀਆ ਵੱਲੋਂ ਕੁੱਤਾ ਬਿੱਲੀ ਟੈਕਸ ਬਾਰੇ ਦਿੱਤੇ ਗਏ ਬਿਆਨ ਬਾਰੇ ਸਿੱਧੂ ਨੇ ਕਿਹਾ ਕਿ ਮਜੀਠੀਆ ਡੱਬੂ ਹੈ। ਇਸ ਲਈ ਮੈਂ ਉਸ ਦੀ ਬਰਾਦਰੀ ‘ਤੇ ਕੋਈ ਟੈਕਸ ਨਹੀਂ ਲਾਵਾਂਗਾ। ਸਿੱਧੂ ਨੇ ਬਾਦਲ ਪਰਿਵਾਰ ਦੇ ਪੀਟੀਸੀ ਚੈਨਲ ਦੇ ਬਾਈਕਾਟ ਦਾ ਵੀ ਐਲਾਨ ਕੀਤਾ।

RELATED ARTICLES
POPULAR POSTS