-10.7 C
Toronto
Tuesday, January 20, 2026
spot_img
Homeਪੰਜਾਬਫਸਲਾਂ ਦਾ ਸਹੀ ਰੇਟ ਨਾ ਮਿਲਣ ਕਰਕੇ ਪੰਜਾਬ ਸਰਕਾਰ ’ਤੇ ਭੜਕੇ ਕਿਸਾਨ

ਫਸਲਾਂ ਦਾ ਸਹੀ ਰੇਟ ਨਾ ਮਿਲਣ ਕਰਕੇ ਪੰਜਾਬ ਸਰਕਾਰ ’ਤੇ ਭੜਕੇ ਕਿਸਾਨ

ਕਿਹਾ : ਸਿਰਫ਼ ਪੱਗਾਂ ਅਤੇ ਚਿਹਰੇ ਹੀ ਬਦਲੇ, ਨੀਤੀਆਂ ਉਹੀ
ਚੰਡੀਗੜ੍ਹ/ਬਿਊਰੋ ਨਿਊਜ਼ : ਫਸਲਾਂ ਦਾ ਸਹੀ ਮੁੱਲ ਨਾ ਮਿਲਣ ਕਰਕੇ ਪੰਜਾਬ ਦੇ ਕਿਸਾਨ ਸਰਕਾਰ ਖਿਲਾਫ ਭੜਕ ਉਠੇ ਹਨ। ਪੰਜਾਬ ਦੇ ਕਿਸਾਨ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਵਾਅਦਾ ਖਿਲਾਫੀ ਨੂੰ ਲੈ ਕੇ ਮੋਰਚਾ ਖੋਲ੍ਹਣ ਦੀ ਤਿਆਰੀ ਵਿਚ ਹਨ, ਜਿਸ ਸਬੰਧੀ ਰਣਨੀਤੀ ਬਣਾਉਣ ਲਈ ਕਿਸਾਨ ਜਥੇਬੰਦੀਆਂ ਨੇ 3 ਜੁਲਾਈ ਨੂੰ ਇਕ ਮੀਟਿੰਗ ਸੱਦੀ ਹੈ। ਇਸ ਮੀਟੰਗ ਵਿਚ 30 ਤੋਂ 32 ਕਿਸਾਨ ਜਥੇਬੰਦੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਮੂੰਗੀ ਦੀ ਫਸਲ ਬੀਜਣ ਲਈ ਕਿਹਾ ਸੀ ਅਤੇ ਕਿਸਾਨਾਂ ਨੂੰ ਮੂੰਗੀ 7275 ਰੁਪਏ ਦੇ ਸਮਰਥਨ ਮੁੱਲ ’ਤੇ ਖਰੀਦਣ ਦਾ ਭਰੋਸਾ ਵੀ ਦਿਵਾਇਆ ਸੀ। ਹੁਣ ਜਦੋਂ ਕਿਸਾਨ ਮੂੰਗੀ ਦੀ ਫਸਲ ਨੂੰ ਲੈ ਕੇ ਮੰਡੀ ਵਿਚ ਪਹੁੰਚੇ ਤਾਂ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਅਤੇ ਕਿਸਾਨਾਂ ਕੋਲੋਂ 5900 ਰੁਪਏ ਪ੍ਰਤੀ ਕੁਇੰਟਲ ਮੂੰਗੀ ਖਰੀਦੀ ਜਾ ਰਹੀ ਹੈ। ਇਸੇ ਤਰ੍ਹਾਂ ਮੱਕੀ ਦਾ ਸਮਰਥਨ ਮੁੱਲ 2900 ਰੁਪਏ ਪ੍ਰੀਤ ਕੁਇੰਟਲ ਹੈ ਜਦਕਿ ਕਿਸਾਨਾਂ ਨੂੰ ਸਿਰਫ਼ 800 ਰੁਪਏ ਤੋਂ 900 ਰੁਪਏ ਪ੍ਰਤੀ ਕੁਇੰਟਲ ਆਪਣੀ ਮੱਕੀ ਦੀ ਫਸਲ ਵੇਚਣੀ ਪੈ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਕਹਿਣੀ ਅਤੇ ਕਥਨੀ ਵਿਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਚ ਸਿਰਫ ਚਿਹਰੇ ਅਤੇ ਪੱਗਾਂ ਦੇ ਹੀ ਰੰਗ ਬਦਲੇ ਹਨ ਪ੍ਰੰਤੂ ਸਰਕਾਰ ਦੀਆਂ ਨੀਤੀਆਂ ਉਹੀ ਕਿਸਾਨ ਮਾਰੂ ਹੀ ਹਨ।

RELATED ARTICLES
POPULAR POSTS