9 C
Toronto
Tuesday, September 22, 2026
spot_img
Homeਖੇਡਾਂਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਲਗਾਤਾਰ ਦੂਜੀ ਵਾਰ ਡਾਇੰਮਡ ਲੀਗ...

ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਲਗਾਤਾਰ ਦੂਜੀ ਵਾਰ ਡਾਇੰਮਡ ਲੀਗ ਖਿਤਾਬ ਜਿੱਤਿਆ

ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਲਗਾਤਾਰ ਦੂਜੀ ਵਾਰ ਡਾਇੰਮਡ ਲੀਗ ਖਿਤਾਬ ਜਿੱਤਿਆ87.66 ਮੀਟਰ ਦੂਰ ਜੈਵਲਿਨ ਸੁੱਟ ਕੇ ਖਿਤਾਬ ਕੀਤਾ ਹਾਸਲ
ਲੁਸਾਨੇ/ਬਿਊਰੋ ਨਿਊਜ਼ : ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 87.66 ਮੀਟਰ ਦੀ ਦੂਰੀ ’ਤੇ ਆਪਣਾ ਜੈਵਲਿਨ ਸੁੱਟ ਕੇ ਲਗਾਤਾਰ ਦੂਜੀ ਵਾਰ ਵੱਕਾਰੀ ਡਾਇਮੰਡ ਲੀਗ ਦਾ ਖਿਤਾਬ ਜਿੱਤ ਲਿਆ। ਇਕ ਮਹੀਨੇ ਦੀ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਚੋਪੜਾ ਦਾ ਚੁਣੌਤੀਪੂਰਨ ਹਾਲਤਾਂ ਵਿੱਚ ਇਹ ਜਿੱਤ ਪ੍ਰਾਪਤ ਕੀਤੀ। 25 ਸਾਲਾ ਨੀਰਜ ਚੋਪੜਾ, ਜਿਸ ਨੇ ਪਿਛਲੇ ਮਹੀਨੇ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਤਿੰਨ ਵੱਡੇ ਮੁਕਾਬਲਿਆਂ ਨੂੰ ਛੱਡ ਦਿੱਤਾ ਸੀ, ਉਸ ਨੇ 5 ਮਈ ਨੂੰ ਦੋਹਾ ਵਿੱਚ ਸੀਜ਼ਨ-ਓਪਨਿੰਗ ਡਾਇਮੰਡ ਲੀਗ 88.67 ਮੀਟਰ ਦੇ ਆਪਣੇ ਚੌਥੇ ਕਰੀਅਰ ਦੇ ਸਰਵੋਤਮ ਥਰੋਅ ਨਾਲ ਜਿੱਤੀ ਸੀ। ਚੋਪੜਾ ਜੋ ਆਮ ਤੌਰ ’ਤੇ ਸ਼ੁਰੂਆਤੀ ਦੌਰ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਾ ਹੈ ਪ੍ਰੰਤੂ ਉਸ ਨੂੰ ਇਸ ਵਾਰ ਜਿੱਤ ਲਈ ਪੰਜਵੀਂ ਕੋਸ਼ਿਸ਼ ਤੱਕ ਇੰਤਜ਼ਾਰ ਕਰਨਾ ਪਿਆ। ਨੀਰਜ ਚੋਪੜਾ ਚੌਥੇ ਦੌਰ ਦੇ ਆਖਰ ਤੱਕ ਦੂਜੇ ਸਥਾਨ ’ਤੇ ਸੀ ਜਦਕਿ ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਿਹਾ ਅਤੇ ਟੋਕੀਓ ਓਲੰਪਿਕ ਦਾ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦਾ ਜੈਕਬ ਵਡਲੇਜ 86.13 ਮੀਟਰ ਨਾਲ ਤੀਜੇ ਸਥਾਨ ’ਤੇ ਰਿਹਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਚੋਪੜਾ ਨੂੰ ਡਾਇਮੰਡਲ ਲੀਗ 2023 ਜਿੱਤਣ ’ਤੇ ਵਧਾਈ ਦਿੱਤੀ ਹੈ।

RELATED ARTICLES
POPULAR POSTS