13.4 C
Toronto
Monday, October 5, 2026
spot_img
HomeਕੈਨੇਡਾFrontਏਸ਼ੀਆਈ ਖੇਡਾਂ ’ਚ ਭਾਰਤ ਦੇ ਤਮਗਿਆਂ ਦੀ ਗਿਣਤੀ ਘਟੀ

ਏਸ਼ੀਆਈ ਖੇਡਾਂ ’ਚ ਭਾਰਤ ਦੇ ਤਮਗਿਆਂ ਦੀ ਗਿਣਤੀ ਘਟੀ

ਏਸ਼ੀਆਈ ਖੇਡਾਂ ’ਚ ਭਾਰਤ ਦੇ ਤਮਗਿਆਂ ਦੀ ਗਿਣਤੀ ਘਟੀ
ਅਗਲੀਆਂ ਏਸ਼ੀਆਈ ਖੇਡਾਂ ਲਈ ਭਾਰਤ ਲਈ ਇਹ ਵੱਡੀ ਚੁਣੌਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਪਾਨ ਦੇ ਨਾਗੋਆ ਵਿਚ ਏਸ਼ੀਆਈ ਖੇਡਾਂ ਸਮਾਪਤ ਹੋ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ਖੇਡਾਂ ਵਿਚ ਤਮਗਾ ਸੂਚੀ ਵਿਚ ਚੌਥਾ ਸਥਾਨ ਬਰਕਰਾਰ ਰੱਖਿਆ ਹੈ, ਪਰ ਇਸ ਵਾਰ ਭਾਰਤ ਦੇ ਖਾਤੇ ਵਿਚ ਸਿਰਫ 85 ਤਮਗੇ ਆਏ, ਜੋ ਪਿਛਲੇ ਸਾਲਾਂ ਨਾਲੋਂ 21 ਤਮਗੇ ਘੱਟ ਹਨ। ਭਾਰਤ ਨੇ ਇਸ ਵਾਰ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗੇ ਜਿੱਤੇ ਹਨ। ਇਸਦੇ ਚੱਲਦਿਆਂ ਸਾਲ 2036 ਤੱਕ ਸਿਖਰਲੇ 10 ਅਤੇ 2047 ਤੱਕ ਸਿਖਰਲੇ 5 ਖੇਡ ਦੇਸ਼ਾਂ ਵਿਚ ਥਾਂ ਬਣਾਉਣ ਦਾ ਟੀਚਾ ਰੱਖਣ ਵਾਲੇ ਭਾਰਤ ਲਈ ਇਹ ਨਤੀਜੇ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਏ ਹਨ। ਇਸ ਨਿਰਾਸ਼ਾ ਦੇ ਬਾਵਜੂਦ ਕਈ ਖੇਤਰਾਂ ਵਿਚ ਭਾਰਤ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਵੀ ਰਿਹਾ। ਰਾਹਤ ਵਾਲੀ ਗੱਲ ਇਹ ਵੀ ਰਹੀ ਕਿ ਮਹਿਲਾ ਅਤੇ ਪੁਰਸ਼ ਦੋਵਾਂ ਹਾਕੀ ਟੀਮਾਂ ਨੇ ਸੋਨ ਤਮਗੇ ਜਿੱਤਣ ਦੇ ਨਾਲ-ਨਾਲ 2028 ਲਾਸ ਏਂਜਲਸ ਉਲੰਪਿਕ ਲਈ ਸਿੱਧਾ ਕੋਟਾ ਵੀ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਨੇ ਵੀ ਆਪਣੇ ਸੋਨ ਤਮਗਿਆਂ ਦਾ ਸਫਲਤਾ ਪੂਰਵਕ ਬਚਾਅ ਕੀਤਾ।

RELATED ARTICLES
POPULAR POSTS