ਕਿਹਾ, ਮੇਰੇ ਪੁੱਤਰ ਅਜੇ ਸਿੰਘ ਨੇ ਮੈਨੂੰ ਘਰ ‘ਚੋਂ ਕੀਤਾ ਬੇਦਖਲ
ਨਵੀਂ ਦਿੱਲੀ/ਬਿਊਰੋ ਨਿਊਜ਼
ਮਰਹੂਮ ਅਰਜਨ ਸਿੰਘ ਦੀ 80 ਸਾਲ ਪਤਨੀ ਸਰੋਜ ਕੁਮਾਰੀ ਅੱਜ ਸੈਮ ਵਰਮਾ ਅਤੇ ਬੇਟੀ ਵੀਣਾ ਸਿੰਘ ਨਾਲ ਅਦਾਲਤ ਪਹੁੰਚੀ। ਉਨ੍ਹਾਂ ਭੋਪਾਲ ਦੀ ਅਦਾਲਤ ਵਿਚ ਆਪਣੇ ਪੁੱਤਰਾਂ ਖਿਲਾਫ ਅਰਜ਼ੀ ਦਰਜ ਕਰਵਾਈ ਹੈ। ਸਰੋਜ ਕੁਮਾਰੀ ਆਪਣੇ ਦੋਵੇਂ ਪੁੱਤਰਾਂ ਤੋਂ ਵੱਖ ਰਹਿ ਰਹੀ ਹੈ। ਉਨ੍ਹਾਂ ਨੇ ਆਪਣੀ ਅਰਜ਼ੀ ਵਿਚ ਕਿਹਾ ਕਿ ਮੇਰੇ ਪੁੱਤਰ ਅਜੇ ਸਿੰਘ ਅਤੇ ਅਭਿਮਨਯੂ ਸਿੰਘ ਨੇ ਘਰੇਲੂ ਹਿੰਸਾ ਕਰਕੇ ਮੈਨੂੰ ਮੇਰੇ ਹੀ ਘਰ ਵਿਚੋਂ ਬੇਦਖਲ ਕਰ ਦਿੱਤਾ ਹੈ। ਉਨ੍ਹਾਂ ਮੇਰੀ ਸੰਭਾਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਕਰਕੇ ਮੈਨੂੰ ਮਜਬੂਰੀ ਵਿਚ ਅਦਾਲਤ ਦੀ ਸ਼ਰਣ ਲੈਣੀ ਪਈ ਹੈ। ਸਰੋਜ ਕੁਮਾਰੀ ਨੇ ਅਰਜ਼ੀ ਵਿਚ ਲਿਖਿਆ ਕਿ ਮੇਰੇ ਪਤੀ ਮਰਹੂਮ ਅਰਜਨ ਸਿੰਘ ਨੇ ਜੀਵਨ ਭਰ ਕਾਂਗਰਸ ਪਾਰਟੀ ਵਿਚ ਰਹਿ ਕੇ ਅਸੂਲਾਂ ‘ਤੇ ਕੰਮ ਕੀਤਾ। ਪਰ ਮੇਰੇ ਪੁੱਤਰਾਂ ਨੇ ਉਨ੍ਹਾਂ ਅਸੂਲਾਂ ਤੋਂ ਉਲਟ ਜਾ ਕੇ ਮੈਨੂੰ ਘਰ ‘ਚੋਂ ਬੇਦਖਲ ਕੀਤਾ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …