Breaking News
Home / ਭਾਰਤ / ਲੋਕ ਸਭਾ ਚੋਣਾਂ ‘ਚ 50 ਤੋਂ 70 ਲੱਖ ਰੁਪਏ ਤੱਕ ਖਰਚ ਸਕੇਗਾ ਉਮੀਦਵਾਰ

ਲੋਕ ਸਭਾ ਚੋਣਾਂ ‘ਚ 50 ਤੋਂ 70 ਲੱਖ ਰੁਪਏ ਤੱਕ ਖਰਚ ਸਕੇਗਾ ਉਮੀਦਵਾਰ

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਹੋਵੇਗੀ ਸਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
11 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਉਮੀਦਵਾਰ 50 ਤੋਂ 70 ਲੱਖ ਰੁਪਏ ਤੱਕ ਖਰਚਾ ਕਰ ਸਕੇਗਾ। ਇਹ ਖ਼ਰਚਾ ਉਸ ਸੂਬੇ ‘ਤੇ ਵੀ ਨਿਰਭਰ ਕਰਦਾ ਹੈ ਜਿੱਥੋਂ ਉਮੀਦਵਾਰ ਨੇ ਚੋਣ ਲੜਣੀ ਹੈ। ਅਰੁਣਾਂਚਲ ਪ੍ਰਦੇਸ਼, ਗੋਆ ਤੇ ਸਿੱਕਮ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਇੱਕ ਉਮੀਦਵਾਰ ਵੱਧ ਤੋਂ ਵੱਧ 70 ਲੱਖ ਰੁਪਏ ਖਰਚ ਕਰ ਸਕਦਾ ਹੈ। ਅਰੁਣਾਂਚਲ ਪ੍ਰਦੇਸ਼, ਗੋਆ ਤੇ ਸਿੱਕਮ ਵਿੱਚ ਉਮੀਦਵਾਰ ਸਿਰਫ 54 ਲੱਖ ਰੁਪਏ ਹੀ ਖ਼ਰਚ ਸਕਦੇ ਹਨ। ਦਿੱਲੀ ਲਈ ਇਹ ਰਕਮ 70 ਲੱਖ ਤੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 54 ਲੱਖ ਰੁਪਏ ਹੈ। ਵਿਧਾਨ ਸਭਾ ਚੋਣਾਂ ਲਈ ਇਹ ਰਕਮ 20 ਤੋਂ 28 ਲੱਖ ਰੁਪਏ ਵਿਚਾਲੇ ਹੁੰਦੀ ਹੈ। ਆਗਾਮੀ ਚੋਣਾਂ ਵਿਚ ਧਨ ਦੇ ਪ੍ਰਭਾਵ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਸਖ਼ਤ ਨਿਯਮ ਬਣਾ ਦਿੱਤੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਵੀ ਹੋ ਸਕਦੀ ਹੈ। ਧਿਆਨ ਰਹੇ ਕਿ ਅਮਰੀਕਾ ਦੇ ਇੱਕ ਚੋਣ ਮਾਹਰ ਨੇ ਕਿਹਾ ਸੀ ਕਿ ਆਗਾਮੀ ਲੋਕ ਸਭਾ ਚੋਣਾਂ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੀਆਂ ਚੋਣਾਂ ਹੋਣਗੀਆਂ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …