ਜਿਨ੍ਹਾਂ ਰਾਜਾਂ ਵਿਚ ਚੋਣਾਂ ਹੋਣੀਆਂ ਹਨ ਉਥੋਂ ਦੀਆਂ ਨਰਸਾਂ ਕੋਲੋਂ ਲਗਵਾਇਆ ਟੀਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਦਾ ਪਹਿਲਾ ਸਵਦੇਸ਼ੀ ਟੀਕਾ ਲਗਵਾ ਲਿਆ ਹੈ। ਉਨ੍ਹਾਂ ਨੂੰ ਭਾਰਤ ਬਾਇਓਟੈਕ ਦਾ ਕੋਵੈਕਸੀਨ ਦਾ ਡੋਜ਼ ਦਿੱਤਾ ਗਿਆ। ਪ੍ਰਧਾਨ ਮੰਤਰੀ ਅੱਜ ਸਵੇਰੇ ਅਸਾਮ ਦਾ ਗਮਛਾ ਗਲੇ ਵਿਚ ਪਹਿਨ ਕੇ ਦਿੱਲੀ ਦੇ ਏਮਜ਼ ਵਿਚ ਪਹੁੰਚੇ ਸਨ। ਇਸੇ ਦੌਰਾਨ ਪੁਡੂਚੇਰੀ ਦੀ ਧੀ ਨਿਵੇਦਾ ਨੇ ਮੋਦੀ ਨੂੰ ਟੀਕਾ ਲਗਾਇਆ ਅਤੇ ਕੇਰਲ ਦੀ ਸਿਸਟਰ ਰੋਸਮਾ ਅਨਿਲ ਕੋਲ ਖੜ੍ਹੀ ਸੀ। ਜ਼ਿਕਰਯੋਗ ਹੈ ਕਿ ਇਨ੍ਹਾਂ ਸੂਬਿਆਂ ਵਿਚ 27 ਮਰਚ ਤੋਂ 6 ਅਪ੍ਰੈਲ ਤੱਕ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਸੇ ਦੌਰਾਨ ਦਿੱਲੀ ਏਮਜ਼ ਵਿਚ 3 ਸਾਲ ਤੋਂ ਕੰਮ ਕਰ ਰਹੀ ਸਿਸਟਰ ਧੀ ਨਿਵੇਦਾ ਨੇ ਦੱਸਿਆ ਕਿ ਉਸਦੀ ਡਿਊਟੀ ਵੈਕਸੀਨ ਸੈਂਟਰ ਵਿਚ ਲੱਗੀ ਸੀ ਅਤੇ ਅੱਜ ਸਵੇਰੇ ਹੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਟੀਕਾ ਲਗਵਾਉਣ ਲਈ ਪਹੁੰਚ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਬਕ ਵੀ ਪੀ ਸਿੰਘ ਬਦੌਨਰ ਨੇ ਵੀ ਕਰੋਨਾ ਵੈਕਸੀਨ ਲੈ ਲਈ ਹੈ। ਧਿਆਨ ਰਹੇ ਅੱਜ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀਆਂ ਅਤੇ 45 ਸਾਲ ਤੋਂ ਵੱਧ ਉਮਰ ਵਾਲੇ ਬਿਮਾਰ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …