Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ 2021 ਮਹੀਨੇ ਦੀ ਮੀਟਿੰਗ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ 2021 ਮਹੀਨੇ ਦੀ ਮੀਟਿੰਗ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ

ਕਿਸਾਨੀ ਅੰਦੋਲਨ ਨਾਲ ਸਬੰਧਤ ਰਚਨਾਵਾਂ ਸਹਿਤ ਹੋਈ ਵਿਚਾਰ-ਚਰਚਾ
ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਆਪਣੀ ਮਹੀਨਾਵਾਰ ਮੀਟਿੰਗ ਜ਼ੂਮ ਦੇ ਮਾਧਿਅਮ ਰਾਹੀਂ ਨਿਰਵਿਘਨ ਕਰਦੀ ਆ ਰਹੀ ਹੈ। ਫਰਵਰੀ ਮਹੀਨੇ ਦੀ ਮੀਟਿੰਗ ਵਿਚ ਭਾਗ ਲੈਣ ਵਾਲੇ ਬੁਲਾਰਿਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਦੇਖਣ ਨੂੰ ਮਿਲਿਆ। ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ਜੀ ਆਇਆਂ ਆਖਿਆ। ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਅਗਲੀ ਕਾਰਵਾਈ ਸ਼ੁਰੂ ਕਰਦਿਆਂ ਭਾਵੁਕ ਸ਼ਬਦਾਂ ਵਿਚ ਸ਼ੋਕ ਮਤੇ ਸਾਂਝੇ ਕੀਤੇ। ਲੇਖਕ ਤੇ ਫ਼ਿਲਮ ਨਿਰਦੇਸ਼ਕ ਦਰਵੇਸ਼ ਦਰਸ਼ਨ, ਥੀਏਟਰ ਨਾਲ ਸਬੰਧਤ ਬਹੁਪੱਖੀ ਸ਼ਖ਼ਸੀਅਤ ਡਾ ਦਰਸ਼ਨ ਬੜੀ ਦੇ ਇਲਾਵਾ ਚਰਨਪਾਲ ਗਿੱਲ ਜਿਨ੍ਹਾਂ ‘ਫਾਰਮਰਸ ਫਾਰਮ ਵਰਕਰ ਯੂਨੀਅਨ’ ਬਣਾ ਕੇ ਵਰਕਰਾਂ ਦੇ ਹੱਕਾਂ ਲਈ ਸੰਘਰਸ਼ ਕੀਤਾ, ਨੂੰ ਸ਼ਰਧਾ ਦੇ ਅਕੀਦੇ ਭੇਟ ਕੀਤੇ ਗਏ। ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਅੰਦੋਲਨਕਾਰੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ। ਨੌਦੀਪ ਕੌਰ ਤੇ ਦਿਸ਼ਾ ਰਵੀ ਪ੍ਰਤੀ ਸਰਕਾਰ ਦੀ ਵਧੀਕੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਬਲਜਿੰਦਰ ਸੰਘਾ ਨੇ ਚਰਨਪਾਲ ਗਿੱਲ ਬਾਰੇ ਹੋਰ ਵਿਸਥਾਰ ਵਿਚ ਜਾਣਕਾਰੀ ਸਾਝੀ ਕੀਤੀ ਤੇ ‘ਦੋਸਤ ਲਈ ਦੁਆ’ ਤੇ ‘ਮੀਡੀਆ’ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਗੁਰਚਰਨ ਕੌਰ ਥਿੰਦ, ਸੁਖਵਿੰਦਰ ਤੂਰ, ਪਰਮਿੰਦਰ ਰਮਨ, ਹਰਕੰਵਲ ਸਾਹਿਲ, ਸ਼ਿਵ ਕੁਮਾਰ ਸ਼ਰਮਾ, ਜਸਵੀਰ ਸਹੋਤਾ, ਮਹਿੰਦਰਪਾਲ ਐਸ ਪਾਲ, ਹਰਮਿੰਦਰ ਚੁੱਘ, ਸਰਬਜੀਤ ਉੱਪਲ ਅਤੇ ਗੁਰਦੀਸ਼ ਗਰੇਵਾਲ ਨੇ ਆਪੋ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸਾਰੀ ਮੀਟਿੰਗ ਹੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੀ ਤੇ ਕਿਸਾਨੀ ਸੰਘਰਸ਼ ਉੱਤੇ ਡੂੰਘੀਆਂ ਵਿਚਾਰਾਂ ਹੋਈਆਂ। ਅਖੀਰ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਹਾਜ਼ਰ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਜੋ ਇੱਕੀ ਮਾਰਚ ਨੂੰ ਜ਼ੂਮ ਦੇ ਮਾਧਿਅਮ ਰਾਹੀਂ ਹੋਏਗੀ, ਉਸ ਵਿਚ ਹਾਜ਼ਰ ਹੋਣ ਲਈ ਅਪੀਲ ਕੀਤੀ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ 587 437 7805 ਨਾਲ ਸੰਪਰਕ ਕੀਤਾ ਜਾ ਸਕਦਾ ਹੈ!
ਸਰਦੂਲ ਸਿਕੰਦਰ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ
ਪੰਜਾਬੀ ਦੇ ਸਿਰਮੌਰ ਗਾਇਕ ਅਤੇ ਸੁਰਾਂ ਦੇ ਸਿਕੰਦਰ, ਸਰਦੂਲ ਸਿਕੰਦਰ ਦੀ ਬੇ-ਵਕਤੀ ਮੌਤ ‘ਤੇ਼ ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਮਾਤਮ ਛਾ ਗਿਆ ਹੈ। ਸਰਦੂਲ ਸਿਕੰਦਰ ਦੇ ਗੁਰ ਭਾਈ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮਿੱਤਰ ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਨੇ ਕਿਹਾ ਕਿ ਸਰਦੂਲ ਸਿਕੰਦਰ ਦੇ ਤੁਰ ਜਾਣ ਨਾਲ ਜਿੱਥੇ ਉਹਨਾਂ ਨੂੰ (ਰਾਜਿੰਦਰ ਰਾਜ ਨੂੰ) ਅਤੇ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੈ ਉੱਥੇ ਹੀ ਸਰਦੂਲ ਸਿਕੰਦਰ ਦੇ ਸੰਗੀਤ ਦੇ ਲੱਖਾਂ-ਕਰੋੜਾਂ ਚਾਹੁਣ ਵਾਲਿਆਂ ਨੂੰ ਵੀ ਡਾਢਾ ਸਦਮਾਂ ਪਹੁੰਚਿਆ ਹੈ। ਇਸ ਤੋਂ ਇਲਾਵਾ ਗਾਇਕ ਸਰਿੰਦਰ ਛਿੰਦਾ, ਮਨਿੰਦਰ ਛਿੰਦਾ, ਕੁਲਦੀਪ ਤੂਰ ਬਲਾਲਾ, ਜਸ ਸੰਘਾ, ਹੈਰੀ ਸੰਧੂ, ਜਸਵਿੰਦਰ ਮੁਕੇਰੀਆਂ, ਗੁਰਤੇਜ ਔਲਖ, ਗੀਤਕਾਰ ਰਾਜਾ ਕੈਨੇਡਾ ਆਦਿ ਨੇ ਵੀ ਸਰਦੂਲ ਸਿਕੰਦਰ ਦੀ ਬੇ-ਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …