ਮਾਲਟਨ : ਖਾਲਸਾ ਸਕੂਲ ਮਾਲਟਨ ਸਕੂਲ ਦੇ ਸਟਾਫ ਅਤੇ ਬੱਚਿਆਂ ਵਲੋਂ ਕੈਨੇਡਾ ਦੀ 150ਵੀਂ ਵਰ੍ਹੇਗੰਢ ਬੜੀ ਧੂਮ ਧਾਮ ਨਾਲ ਮਨਾਈ ਗਈ। ਸਭ ਤੋਂ ਪਹਿਲਾਂ ਓ ਕੈਨੇਡਾ ਗਾਇਆ ਅਤੇ ਫਿਰ ਰਵਾਇਤੀ ਢੰਗ ਨਾਲ ਜਨਮ-ਦਿਨ ਗੀਤ ਗਾਉਂਦਿਆਂ ਹੋਇਆਂ ਕੇਕ ਕੱਟਣ ਦੀ ਰਸਮ ਮਨਾਉਂਦਿਆਂ ਬੱਚਿਆਂ ਦਾ ਚਾਅ-ਮਲ੍ਹਾਰ ਵੇਖਣਯੋਗ ਸੀ । ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਤੱਖਰ ਸਾਹਿਬ ਹਾਜ਼ਰ ਸਨ । ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਸੋਹਣੇ ਗੀਤ ਸੰਗੀਤ ਨਾਲ ਸਜੇ ਪ੍ਰੋਗਰਾਮ ਰਾਹੀਂ ਕੈਨੇਡਾ ਦੀ ਮਹਿਮਾ ਬਿਆਨ ਕੀਤੀ । ਬਹੁਰੰਗੇ ਸਭਿਆਚਾਰ , ਸੰਸਕ੍ਰਿਤੀਆਂ ਨਾਲ ਸਜੇ ਇਸ ਸੋਹਣੇ ਮੁਲਖ ਵਿੱਚ ਆਜਾਦੀ ਨਾਲ ਰਹਿਣ ਦਾ ਮਾਨ ਦੱਸਣ ਦੇ ਨਾਲ ਨਾਲ ਉਹ ਨੇਟਿਵ ਲੋਕਾਂ ਨਾਲ ਹੋਏ ਧੱਕੇ ਅਤੇ ਉਹਨਾਂ ਦੀਆਂ ਕੁਰਬਾਨੀਆਂ ਦੀ ਗੱਲ ਵੀ ਛੇੜੀ ।ਛੋਟੇ ਛੋਟੇ ਬੱਚਿਆਂ ਵੱਲੋਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਗਈਆਂ । ਸਕੂਲ ਦੇ ਸਟਾਫ਼ ਵੱਲੋਂ ਬਹੁਤ ਸੋਹਣਾ ਕੈਸੱਲ ਬਣਾਇਆ ਗਿਆ ਸੀ ਅਤੇ ਬੱਚਿਆਂ ਦੇ ਮਨੋਰੰਜਨ ਤੇ ਖ਼ੁਸ਼ੀ ਲਈ ਕਈ ਤਰ੍ਹਾਂ ਦੀਆਂ ਖੇਡਾਂ ਦਾ ਇੰਤਜਾਮ ਕੀਤਾ ਗਿਆ ਸੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …