-0.3 C
Toronto
Thursday, January 8, 2026
spot_img
Homeਕੈਨੇਡਾਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਗੋਲਡ ਮੈਡਲ ਨਾਲ...

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਗੋਲਡ ਮੈਡਲ ਨਾਲ ਸਨਮਾਨ

ਬਰੈਂਪਟਨ/ਬਿਊਰੋ ਨਿਊਜ਼
ਮਿਤੀ 2 ਜੁਲਾਈ 2017 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਸ. ਦਲਜੀਤ ਸਿੰਘ ਗੈਦੂ ਦੇ ਗ੍ਰਹਿ ਵਿਖੇ ਉਹਨਾਂ ਦੀ ਸਤਿਕਾਰ ਯੋਗ ਮਾਤਾ ਜੀ ਸਰਦਾਰਨੀ ਹਰਦਿਆਲ ਕੌਰ ਗੈਦੂ ਦੀ ਪਹਿਲੀ ਸਾਲਾਨਾ ਯਾਦ ਦੇ ਸਬੰਧ ਵਿਚ ਰੱਖੇ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਮੇਂ ਪਧਾਰੇ। ਜਿਸ ਵਿਚ ਗੈਦੂ ਸਾਹਿਬ ਦੇ ਰਿਸ਼ਤੇਦਾਰ ਦੋਸਤ ਮਿੱਤਰ ਅਤੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਅਹੁਦੇਦਾਰ ਵੀ ਸ਼ਾਮਲ ਹੋਏ। ਇਸ ਮੌਕੇ ‘ਤੇ ਸੰਤ ਜੀ ਨੇ, ਮਾਤਾ ਹਰਦਿਆਲ ਕੌਰ ਨੂੰ ਸ਼ਰਧਾਂਜਲੀ ਦਿੰਦੇ ઠਹੋਏ ਅਤੇ ਆਪਣੇ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟਾਂ ਵਾਰੇ ਚਾਨਣਾ ਪਾਇਆ ਅਤੇ ਵਾਤਾਵਰਨ ਦੀ ਸ਼ੁੱਧਤਾ ਤੇ ਜ਼ੋਰ ਦਿੱਤਾ ਤੇ ਕਿਹਾ ਕੇ ਵਾਤਾਵਰਨ ਦੀ ਸ਼ੁੱਧਤਾ ਨਾਲ ਹੀ ਸਾਡੇ ਜੀਵਨ ਪੱਧਰ ਵਿਚ ਸੁਧਾਰ ਕੀਤਾ ਜਾ ਸਕਦਾ ਹੈ। ઠਵੱਧ ਤੋਂ ਵੱਧ ਰੁੱਖ ਲਾਉਣ ਉਤੇ ਵੀ ਜ਼ੋਰ ਦਿਤਾ। ਇਸ ਮੌਕੇ ਰਾਮਗੜੀਆ ਸਿੱਖ ਫਾਊਂਡੇਸ਼ਨ ਵਲੋਂ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਅਤੇ ਗੈਦੂ ਪਰਿਵਾਰ ਵਲੋਂ ਵੀ ਕੁਝ ਮਾਇਆ ਭੇਂਟ ਕੀਤੀ । ਇਸ ਮੌਕੇ ਦਲਜੀਤ ਸਿੰਘ ਗੈਦੂ ਦੇ ਦੋਸਤ ਸੁਖਦੇਵ ਸਿੰਘ ਬਰਾੜ ਜੈ ਸਿੰਘ ਵਾਲਾ, ਗੁਰਦੀਪ ਸਿੰਘ ਮੁੰਡੇ , ਕੁਲਦੀਪ ਸਿੰਘ ਮੁੰਡੇ, ਮੁਹਿੰਦਰ ਸਿੰਘ ਘੜਿਆਲ, ਕਰਮ ਸਿੰਘ ਘਟੌਰਾ, ਭੁਪਿੰਦਰ ਸਿੰਘ ઠਘਟੌਰਾ, ਮਨਜੀਤ ਸਿੰਘ ਭੱਚੂ ਜਰਨੈਲ ਸਿੰਘ ਮਠਾੜੂ ઠ, ਰਵਿੰਦਰਪਾਲ ਸਿੰਘ ਸੋੰਦ ,ਹਰਜਿੰਦਰ ਸਿੰਘ ਝੀਤਾ ,ਹਰਜੀਤ ਸਿੰਘ ਮਠਾੜੂ , ਹਰਦਿਆਲ ਸਿੰਘ ਝੀਤਾ , ਹਰਪਾਲ ਸਿੰਘ ਮਠਾੜੂ ,ਰਵਿੰਦਰ ਸਿੰਘ ਰੂਪਰਾਏ ,ਹਰਦੇਵ ਸਿੰਘ ਰੂਪਰਾਏ, ਬਲਜਿੰਦਰ ਸਿੰਘ ਜਗਦੇਵ , ਕੁਲਦੀਪ ਸਿੰਘ ਘਟੌਰਾ ,ਸਤਨਾਮ ਸਿੰਘ ਗੈਦੂ ,ਮਹਿੰਦਰ ਸਿੰਘ ਕੂੰਦੀ , ਮੱਖਣ ਸਿੰਘ ਅਤੇ ਸਾਰੇ ਐਗਜੈਕਟਿਵ ਦੇ ਮੈਂਬਰ ਸ਼ਾਮਲ ਹੋਏ। ઠਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲਿਆਂ ਨੇ ਓਹਨਾ ਨੂੰ ਐਨਾ ਸਨਮਾਨ ਦੇਣ ਲਈ ઠਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਅਤੇ ਕਿਹਾ ਕੇ ਜਦੋ ਵੀ ਕੋਈ ਮੈਂਬਰ ਭਾਰਤ (ਪੰਜਾਬ ) ਆਉਂਦਾ ਹੈ ਤਾ ਕਾਲੀ ਵੇਈਂ ਅਤੇ ਹੋਰ ਚਲ ਰਹੇ ਪ੍ਰੋਜੈਕਟ ਨੂੰ ਜਰੂਰ ਦੇਖਣ ਆਉਣ ।ਅੰਤ ਵਿੱਚ ਦਲਜੀਤ ਗੈਦੂ ਨੇ ਆਏ ਸਾਰੇ ਮਹਿਮਾਨਾਂ ਅਤੇ ਸੰਤ ਬਲਬੀਰ ઠਸਿੰਘ ਦਾ ਬਾਹੁਤ ਬਹੁਤ ਧੰਨਵਾਦ ਕੀਤਾ।

RELATED ARTICLES
POPULAR POSTS