10.6 C
Toronto
Saturday, October 18, 2025
spot_img
Homeਕੈਨੇਡਾਸੋਨੀਆ ਸਿੱਧੂ ਡਾਇਬਟੀਜ਼ ਰੋਕੋ ਮੁਹਿੰਮ ਦੌਰਾਨ 'ਗਰੈਨੀ-6 ਪੈਕ' ਦੇ ਸੰਗ

ਸੋਨੀਆ ਸਿੱਧੂ ਡਾਇਬਟੀਜ਼ ਰੋਕੋ ਮੁਹਿੰਮ ਦੌਰਾਨ ‘ਗਰੈਨੀ-6 ਪੈਕ’ ਦੇ ਸੰਗ

ਬਰੈਂਪਟਨ/ਬਿਊਰੋ ਨਿਊਜ਼ : ‘ਮਾਂ-ਦਿਵਸ’ ਦੇ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਚੰਗੀ ਸਿਹਤ ਦੇ ਮੁੱਦੇ ਨੂੰ ਆਪਣੇ ਦਿਲ ਨਾਲ ਲਗਾਇਆ। ‘ਆਲ ਪਾਰਟੀ ਡਾਇਬਟੀਜ਼ ਕਾਕੱਸ’ ਦੀ ਚੇਅਰਪਰਸਨ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਸੋਨੀਆ ਸਿੱਧੂ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ‘ਡਾਇਬਟੀਜ਼ ਰੋਕੋ ਫਾਊਂਡੇਸ਼ਨ’ ਦੀ ਚੌਥੀ ਸਲਾਨਾ ਮੀਟਿੰਗ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਕੁਦਰਤੀ ਵਰਤਾਰਾ ਸੀ। ਇਸ ਈਵੈਂਟ ਦੀ ਸਮਾਪਤੀ ਸਮੇਂ ਸੋਨੀਆ ਨੇ ਕਿਹਾ, ”ਮੈਨੂੰ ਸਰਕਾਰ ਅਤੇ ਖ਼ਾਸ ਤੌਰ ‘ਤੇ ਡਾਇਬਟੀਜ਼ ਕਾਕੱਸ ਦਾ ਸੁਨੇਹਾ ਸਰੋਤਿਆਂ ਤੱਕ ਪਹੁੰਚਾਉਣ ਵਿੱਚ ਬੜੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਡਾਇਬਟੀਜ਼ ਸਬੰਧੀ ਜਾਗਰੂਕਤਾ ਲਈ ਮੈਂ ਔਟਵਾ ਵਿੱਚ ਸਖ਼ਤ ਮਿਹਨਤ ਕਰ ਰਹੀ ਹਾਂ।” ਆਲ ਪਾਰਟੀ ਕਾਕੱਸ ਦੀ ਪ੍ਰਧਾਨਗੀ ਕਰਨ ਦੇ ਨਾਲ ਹੀ ਸੋਨੀਆ ਸਿੱਧੂ ਨੇ ਹਾਊਸ ਆਫ਼ ਕਾਮਨਜ਼ ਵਿੱਚ ਮੈਂਬਰਾਂ ਦਾ ਡਾਇਬਟੀਜ਼ ਵੱਲ ਧਿਆਨ ਦਿਵਾਉਣ ਲਈ ਬਿੱਲ ਐੱਮ-118 ਪੇਸ਼ ਕੀਤਾ ਜਿਸ ਵਿੱਚ ਸਰਕਾਰ ਨੂੰ ਨਵੰਬਰ ਮਹੀਨੇ ਨੂੰ ਡਾਇਬਟੀਜ਼ ਜਾਗਰੂਕਤਾ ਮਹੀਨੇ ਵਜੋਂ ਮੰਨਣ ਅਤੇ ਡਾਇਬਟੀਜ਼ ਦੇ ਬਚਾਅ ਲਈ ਕੌਮੀ ਨੀਤੀ ਬਨਾਉਣ ਲਈ ਕਿਹਾ ਗਿਆ ਹੈ। ਸੋਨੀਆ ਵੱਲੋਂ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਭੂਮਿਕਾ ਨਿਭਾਉਂਦਿਆਂ ਹੋਇਆਂ ਜਦੋਂ ਉਨ੍ਹਾਂ ਨੇ ਕਮੇਟੀ ਮੈਂਬਰਾਂ ਨੂੰ ਡਾਇਬਟੀਜ਼ ਦੇ ਪ੍ਰਭਾਵ ਦਾ ਅਧਿਐਨ ਕਰਨ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਇਸ ਰੋਗ ਦੇ ਬਚਾਅ ਲਈ ਉਨ੍ਹਾਂ ਦੇ ਸੁਝਾਅ ਮੰਗੇ ਤਾਂ ਉਨ੍ਹਾਂ ਨੂੰ ਮੈਂਬਰਾਂ ਵੱਲੋਂ ਸੰਪੂਰਨ ਸਹਿਯੋਗ ਮਿਲਿਆ।  ਸੋਨੀਆ ਨੇ ਕਿਹਾ,”ਡਾਇਬਟੀਜ਼ ਤੋਂ ਬਚਾਅ ਅਤੇ ਇਸ ਦਾ ਅਸਰਦਾਇਕ ਇਲਾਜ ਲੱਭਣ ਲਈ ਔਟਵਾ ਵਿੱਚ ਮੇਰੇ ਸੁਹਿਰਦ ਸਾਥੀ ਬੜਾ ਮਿਲਵਰਤਣ ਦੇਣ ਵਾਲੇ ਹਨ। ਅੱਜ ‘ਸਟੌਪ ਡਾਇਬਟੀਜ਼ ਫਾਊਂਡੇਸ਼ਨ’ ਦੇ ਈਵੈਂਟ ਵਿੱਚ ਸਰੋਤਿਆਂ ਨਾਲ ਇਹ ਸਾਂਝਾ ਕਰਨਾ ਮੈਨੂੰ ਬਹੁਤ ਵਧੀਆ ਲੱਗਾ ਹੈ ਕਿ ਅਸੀਂ ਔਟਵਾ ਵਿੱਚ ਕੀ ਕਰਦੇ ਹਾਂ ਅਤੇ ਲੋਕ ਵੱਖ-ਵੱਖ ਮੁੱਦਿਆਂ ‘ਤੇ ਸਾਨੂੰ ਕਿਹੜੇ ਕਿਹੜੇ ਸੁਝਾਅ ਦਿੰਦੇ ਹਨ। ਸਾਨੂੰ ਸਾਰਿਆਂ ਨੂੰ ਸਿਹਤ ਸਬੰਧੀ ਸਾਂਝੀ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਡਾਇਬਟੀਜ਼ ਦਾ ਇਲਾਜ ਨਾ ਹੋਣ ‘ਤੇ ਇਸ ਤੋਂ ਪੈਦਾ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕੰਮ ਕਰਨਾ ਚਾਹੀਦਾ ਹੈ।” ਇੱਥੇ ਇਹ ਵਰਨਣਯੋਗ ਹੈ ਕਿ ਇਸ ਸਪਰਿੰਗ ਸੀਜ਼ਨ ਵਿੱਚ ਕੈਨੇਡਾ ਵਿੱਚ ਡਾਇਬਟੀਜ਼ ਸਬੰਧੀ ਖੋਜ ਕਰਨ ਵਾਲਿਆਂ, ਇਸ ਦੇ ਰੋਗੀਆਂ ਦਾ ਇਲਾਜ ਕਰਨ ਵਾਲਿਆਂ ਅਤੇ ਇਸ ਦੇ ਸੰਗ ਜੀਵਨ ਬਸਰ ਕਰਨ ਵਾਲਿਆਂ ਦਾ ਧਿਆਨ ਰੱਖਣ ਲਈ ਕੈਨੇਡਾ ਸਰਕਾਰ ਨੇ 30 ਮਿਲੀਅਨ ਡਾਲਰ ਦੀ ਰਕਮ ਰੱਖੀ ਹੋਈ ਹੈ।

RELATED ARTICLES

ਗ਼ਜ਼ਲ

POPULAR POSTS