12.1 C
Toronto
Monday, September 21, 2026
spot_img
Homeਕੈਨੇਡਾਕੈਨੇਡਾ 'ਚ ਫਲੂ ਕਾਰਨ ਦਹਿਸ਼ਤ ਦਾ ਮਾਹੌਲ

ਕੈਨੇਡਾ ‘ਚ ਫਲੂ ਕਾਰਨ ਦਹਿਸ਼ਤ ਦਾ ਮਾਹੌਲ

ਕੈਨੇਡਾ ‘ਚ ਫਲੂ ਕਾਰਨ ਦਹਿਸ਼ਤ ਦਾ ਮਾਹੌਲਫਲੂ ਕਾਰਨ ਹੋਈਆਂ ਮੌਤਾਂ ਦੀ ਗਿਣਤੀ 120 ਤੋਂ ਟੱਪੀ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਵਿਚ ਫਲੂ ਕਾਰਨ ਲੋਕ ਦਹਿਸ਼ਤ ‘ਚ ਹਨ। ਕੈਨੇਡਾ ਵਿਚ ਫਲੂ ਕਾਰਨ 120 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਓਨਟਾਰੀਓ ਦੇ ਲੰਡਨ ਵਿਚ ਸਭ ਤੋਂ ਜ਼ਿਆਦਾ 19 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਵਾਟਰਲੂ ਰੀਜਨ ਵਿਚ 9 ਤੇ ਵਿੰਡਸਰ ਵਿਚ 8 ਵਿਅਕਤੀਆਂ ਦੀ ਮੌਤ ਫਲੂ ਕਾਰਨ ਹੋਣ ਦੀ ਖਬਰ ਮਿਲੀ ਹੈ। ਐਲਬਰਟਾ ਵਿਚ ਹੁਣ ਤੱਕ 46, ਨੋਵਾ ਸਕੋਸ਼ੀਆ ਵਿਚ 27 ਤੇ ਮੈਨੀਟੋਬਾ ‘ਚ 17 ਵਿਅਕਤੀ ਫਲੂ ਦਾ ਸ਼ਿਕਾਰ ਬਣ ਚੁੱਕੇ ਹਨ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕੈਨੇਡਾ ਤੋਂ ਵੀ ਖਰਾਬ ਹਾਲਾਤ ਹਨ ਤੇ 2009 ਦੇ ਸਵਾਈਨ ਫਲੂ ਵਰਗੀ ਸਥਿਤੀ ਜ਼ਿਆਦਾ ਦੂਰ ਨਹੀਂ ਜਾਪਦੀ ਜਦੋਂ 3.4 ਕਰੋੜ ਲੋਕ ਬਿਮਾਰ ਹੋਏ ਸਨ। ਇਨ੍ਹਾਂ ਵਿਚੋਂ 7 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ ਜਦਕਿ 56 ਹਜ਼ਾਰ ਵਿਅਕਤੀਆਂ ਦੀ ਇਸ ਕਾਰਨ ਮੌਤ ਹੋ ਗਈ ਸੀ। ਛੂਹਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਬਡੀ ਕਰੀਚ ਨੇ ਦੱਸਿਆ ਕਿ ਫਲੂ ਹੋਣ ਪਿੱਛੋਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਉਲਟਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਫੇਫੜਿਆਂ ਵਿਚ ਲੋੜ ਤੋਂ ਜ਼ਿਆਦਾ ਇਮਿਊਨ ਸੈਲ ਬਣਨੇ ਸ਼ੁਰੂ ਹੋ ਜਾਂਦੇ ਹਨ ਨਤੀਜੇ ਵਜੋਂ ਸਾਹ ਲੈਣ ਵਿਚ ਤਕਲੀਫ ਤੇ ਨਿਮੋਨੀਏ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਡਾਕਟਰਾਂ ਨੇ ਲੋਕਾਂ ਨੂੰ ਸੂਚੇਤ ਕੀਤਾ ਕਿ ਅਜੇ ਵੀ ਦੇਰ ਨਹੀਂ ਹੋਈ ਤੁਰੰਤ ਇਮਫਲੂਐਜ਼ਾ ਦਾ ਟੀਕਾ ਲਗਵਾਇਆ ਜਾਵੇ। ਇਸ ਵਾਰ ਸਿਰਫ ਕੈਨੇਡਾ ਹੀ ਨਹੀਂ ਸਗੋਂ ਅਮਰੀਕਾ, ਬਰਤਾਨੀਆ ਤੇ ਯੂਰਪੀ ਮੁਲਕਾਂ ਵਿਚ ਵੀ ਫਲੂ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

RELATED ARTICLES
POPULAR POSTS