Breaking News
Home / ਕੈਨੇਡਾ / ਲੁਧਿਆਣੇ ਦੇ ਜੰਮ-ਪਲ ਅਰਪਿਤ ਪੰਧੇਰ ਨੇ ਛੋਟੀ ਉਮਰੇ ਮਾਰੀਆਂ ਵੱਡੀਆਂ ਮੱਲਾਂ

ਲੁਧਿਆਣੇ ਦੇ ਜੰਮ-ਪਲ ਅਰਪਿਤ ਪੰਧੇਰ ਨੇ ਛੋਟੀ ਉਮਰੇ ਮਾਰੀਆਂ ਵੱਡੀਆਂ ਮੱਲਾਂ

ਬਰੈਂਪਟਨ/ਡਾ. ਝੰਡ : 2001 ਵਿਚ ਲੁਧਿਆਣੇ ਸ਼ਹਿਰ ਵਿਚ ਪੈਦਾ ਹੋਏ ਅਰਪਿਤ ਪੰਧੇਰ ਦਾ ਛੋਟਾ ਨਾਂ ਹੁਣ ਐਰੀ ਪੰਧੇਰ ਹੈ। ਉਸ ਨੇ ਨਰਸਰੀ/ਕੇ.ਜੀ. ਅਤੇ ਗਰੇਡ-1, 2 ਦੀ ਪੜ੍ਹਾਈ ਸ਼ਹਿਰ ਦੇ ਸੱਤ ਪਾਲ ਮਿੱਤਲ ਸਕੂਲ ਤੋਂ ਕੀਤੀ। 2009 ਵਿਚ ਉਸ ਦੇ ਪਿਤਾ ਜੀ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਸਰੀ ਆ ਗਏ। ਇੱਥੇ ਆ ਕੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਐਰੀ ਨੇ 16 ਸਾਲ ਦੀ ਉਮਰ ਵਿਚ 2017 ਵਿਚ ਗਰੇਡ-10 ਵਿਚ ‘ਐਕਸੇਲੈਂਸ ਅਕੈਡਮਿਕ ਐਵਾਰਡ’ ਪ੍ਰਾਪਤ ਕੀਤਾ। ਇਸ ਸਾਲ ਉਹ ਸਕੂਲ ਦਾ ‘ਆਲ-ਰਾਊਂਡਰ ਸਟੂਡੈਂਟ’ ਬਣਿਆ।
ਅਗਲੇ ਸਾਲ 2018 ਵਿਚ ਗਰੇਡ-11 ਵਿਚ ਵੀ ਉਹ ‘ਐਕਸੇਲੈਂਸ ਐਵਾਰਡ’ ਦੇ ਨਾਲ ਸਕੂਲ ਦਾ ‘ਆਲ-ਰਾਊਂਡਰ’ ਵਿਦਿਆਰਥੀ ਰਿਹਾ। ਇਸ ਦੌਰਾਨ ਉਹ ਮੌਂਟਰੀਆਲ ਵਿਚ 40 ਦਿਨਾਂ ਦੇ ਐਕਸਚੇਂਜ ਪ੍ਰੋਗਰਾਮ ਲਈ ਚੁਣਿਆ ਗਿਆ ਅਤੇ ਉਸ ਤੋਂ ਕੁਝ ਮਹੀਨੇ ਬਾਅਦ ਉਸ ਦੀ ਚੋਣ ਆਰ.ਸੀ.ਐੱਮ.ਪੀ.(ਰਾਇਲ ਕੈਨੇਡੀਅਨ ਮਾਊਂਟੈੱਡ ਪੋਲੀਸ) ਦੇ ਹੈੱਡ-ਆਫ਼ਿਸ ਰੀਜਾਇਨਾ ਵਿਚ ਸਪੈਸ਼ਲ ਟ੍ਰੇਨਿੰਗ ਲਈ ਹੋਈ ਜਿੱਥੇ ਉਹ ਪੋਲੀਸ ਦੇ ਇਸ ਸੰਗਠਨ ਦਾ ਯੂਥ ਐਡਵਾਜ਼ਰੀ ਮੈਂਬਰ ਬਣਿਆਂ। 17 ਸਾਲ ਦੀ ਉਮਰ ਵਿਚ ਉਸ ਨੇ ਗੈਂਗਾਂ ਦੇ ਖ਼ਿਲਾਫ਼ ਆਪਣਾ ਪ੍ਰਾਜੈੱਕਟ ਬਣਾ ਕੇ ਆਰ.ਸੀ.ਐੱਮ.ਪੀ. ਨੂੰ ਸੌਂਪਿਆ ਜਿਸ ਦੀ ਖ਼ੂਬ ਸਰਾਹਨਾ ਕੀਤੀ ਗਈ।
ਗਰੇਡ-12 ਵਿਚ ਪੜ੍ਹਦਿਆਂ ਹੋਇਆਂ ਉਸ ਦੀ ਚੋਣ ਤੈਵਾਨ ਵਿਚ 21 ਦਿਨ ਚੱਲਣ ਵਾਲੇ ਐਕਸਚੇਂਜ ਪ੍ਰੋਗਰਾਮ ਲਈ ਹੋਈ ਜੋ ਉਸ ਦੇ ਜੀਵਨ ਵਿਚ ਹੋਰ ਵੀ ਵਧੀਆ ਮੌਕਾ ਸੀ। ਇਸ ਤੋਂ ਬਾਅਦ ਉਹ ਗਲੋਬਲ ਨਾਨ-ਪ੍ਰਾਫ਼ਿਟ ਆਰਗੇਨਾਈਜ਼ੇਸ਼ਨ ‘ਬਰੇਕ ਦ ਡੀਵਾਈਡ’ ਦਾ ‘ਡਾਇਰੈੱਕਟਰ ਆਫ਼ ਓਪਰੇਸ਼ਨਜ਼’ ਬਣਿਆਂ। ਇਸ ਦੌਰਾਨ ਉਸ ਨੇ ઑਮਿਸਟਰ ਸਿੰਘ ਐਵਾਰਡ਼ ਵੀ ਪ੍ਰਾਪਤ ਕੀਤਾ। ਸਕੂਲ ਦਾ ਆਲ-ਰਾਊਂਡਰ ਰਹਿੰਦਿਆਂ ਹੋਇਆਂ 18 ਸਾਲ ਦੀ ਉਮਰ ਵਿਚ ਬਾਰ੍ਹਵੀਂ (ਗਰੇਡ-12) 99 ਫੀਸਦੀ ਨੰਬਰਾਂ ਨਾਲ ਪਾਸ ਕਰਕੇ ਮਹੱਤਵ-ਪੂਰਨ ‘ਵੈਲੀਡਿਕਟੋਰੀਅਨ ਐਵਾਰਡ’ ਹਾਸਲ ਕੀਤਾ ਅਤੇ ਨਾਲ ਹੀ ‘ਸਰੀ ਬੋਰਡ ਆਫ਼ ਟਰੇਡ’ ਵੱਲੋਂ ‘ਯੰਗ ਐਂਟਰਪ੍ਰੀਨੀਅਰ ਐਵਾਰਡ’ ਵੀ ਲਿਆ। ਇਸ ਦੇ ਨਾਲ ਹੀ ਉਸ ਨੇ ੳਚੇਰੀ ਪੜ੍ਹਾਈ ਲਈ 110,000 ਡਾਲਰ ਦਾ ਸਕਾਲਰਸ਼ਿਪ ਵੀ ਪ੍ਰਾਪਤ ਕੀਤਾ। ਅਗਲੇਰੀ ਪੜ੍ਹਾਈ ਲਈ ਸੰਸਾਰ-ਭਰ ਦੇ ਚੋਟੀ ਦੇ ਸਕੂਲਾਂ ਵਿੱਚੋਂ ‘ਸੌਡਰਜ਼ ਬਿਜ਼ਨੈੱਸ ਸਕੂਲ’ ਜਿਸ ਦਾ ਰੈਂਕ ਸਾਰੀ ਦੁਨੀਆਂ ਦੇ ਸਕੂਲਾਂ ਵਿੱਚੋਂ 25਼ਵੇਂ ਨੰਬਰ ‘ઑਤੇ ਹੈ, ਵਿਚ ਦਾਖ਼ਲਾ ਲਿਆ ਹੈ। ਇਸ ਦੇ ਨਾਲ ਹੀ ਖ਼ੁਸ਼ੀ ਵਾਲੀ ਗੱਲ ਹੈ ਕਿ ਐਰੀ ਦੀ ਔਟਵਾ ਵਿਚ ‘ਟੋਰਾਂਟੋ ਡੋਮੀਨੀਅਨ ਐਵਾਰਡ’ ਲਈ ਚੋਣ ਹੋਈ ਅਤੇ 25 ਮਈ 2019 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਨੌਜਵਾਨਾਂ ਦੇ ਮਸਲਿਆਂ ਉੱਪਰ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਜੋ ਉਸ ਦੇ ਲਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ ਬੜੇ ਮਾਣ ਵਾਲੀ ਗੱਲ ਹੈ। ਜੀਵਨ ਦੇ ਅਗਲੇਰੇ ਸਫ਼ਰ ਲਈ ਐਰੀ ਨੂੰ ਸ਼ੁੱਭ-ਇੱਛਾਵਾਂ!

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …