Breaking News
Home / ਕੈਨੇਡਾ / ਕੈਨੇਡਾ ਉਚੇਰੀ ਸਿੱਖਿਆ ਲਈ ਆਉਣਾ ਹੋਏਗਾ ਆਸਾਨ

ਕੈਨੇਡਾ ਉਚੇਰੀ ਸਿੱਖਿਆ ਲਈ ਆਉਣਾ ਹੋਏਗਾ ਆਸਾਨ

logo-2-1-300x105-3-300x105ਗੁਰੂ ਕੀ ਕਾਂਸ਼ੀ ਯੂਨੀਵਰਿਸਟੀ ਅਤੇ ਕਿੰਗ ਜੋਰਜ਼ ਕਾਲਜ ‘ਚ ਹੋਇਆ ਸਮਝੌਤਾ
ਹੁਣ ਵਿਦਿਆਰਥੀ ਇਸ ਕੋਰਸ ਤਹਿਤ ਬਿਨਾਂ ਆਈ ਲੈਟਸ ਤੋਂ ਲੈ ਸਕਣਗੇ ਦਾਖਲਾ
ਟਰਾਂਟੋ/ਕੰਵਲਜੀਤ ਸਿੰਘ ਕੰਵਲ
ਪੰਜਾਬ ਦੀ ਗੁਰੁ ਕਾਂਸ਼ੀ ਯੂਨੀਵਰਿਸਟੀ ਅਤੇ ਟਰਾਂਟੋ ਦੇ ਕਿੰਗ ਜੋਰਜ਼ ਇੰਟਰਨੈਸ਼ਨਲ ਕਾਲਜ ਜਿਸ ਨੂੰ ਲਾਇਲਿਸਟ ਗਰੁੱਪ ਵੱਜੋਂ ਵੀ ਜਾਣਿਆਂ ਜਾਂਦਾ ਹੈ ਵਿਚਾਲੇ ਟਰਾਂਟੋ ਚ ਹੋਏ ਇਕ ਦੁਵੱਲੇ ਸਮਝੌਤੇ ਤੇ ਦਸਤਖਤ ਹੋਏ ਹਨ ਜਿਹਨਾਂ ਤਹਿਤ ਪੰਜਾਬ ਵਿਚਲੇ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਅੰਗਰੇਜ਼ੀ ਭਾਸ਼ਾ ਦੀ ਟਰੇਨਿੰਗ ਲਈ ਗੁਰੁ ਕੀ ਕਾਂਸ਼ੀ ਯੂਨੀਵਰਿਸਟੀ ਵੱਲੋਂ ਕੈਨੇਡਾ ਵਿੱਚ ਮਾਨਤਾ ਪਰਾਪਤ ਡਿਗਰੀਆਂ ਮਿਲ ਸਕਣਗੀਆਂ। ਇਹਨਾਂ ਸਮਝੌਤਿਆਂ ‘ਚ ਪਹਿਲਾ ਸਮਝੌਤਾ ਅੰਗਰੇਜ਼ੀ ਟੀਚਿੰਗ ਵਿੱਚ ਖਾਸ ਪਛਾਣ ਰੱਖਣ ਵਾਲੀ ਕੈਨੇਡੀਅਨ ਸੰਸਥਾ ਕਿੰਗ ਜੋਰਜ਼ ਇੰਟਰਨੈਸ਼ਨਲ ਕਾਲਜ ਨਾਲ ਕੀਤਾ ਗਿਆ ਹੈ ਜਿਸ ਤਹਿਤ ਉਕਤ ਕੈਨੇਡੀਅਨ ਕਾਲਜ ਦੁਆਰਾ ਗੁਰੁ ਕੀ ਕਾਂਸ਼ੀ ਯੂਨੀਵਰਿਸਟੀ ਦੇ ਸਹਿਯੋਗ ਨਾਲ ਪੰਜਾਬ ਵਿੱਚ ਇਕ ਈ ਐਸ ਐਲ ਟਰੇਨਿੰਗ ਸੈਂਟਰ ਖੋਹਲਿਆ ਜਾਵੇਗਾ। ਚੇਤੇ ਰਹੇ ਇਸ ਕੈਨੇਡੀਅਨ ਸੰਸਥਾ ਦੇ ਕੈਨੇਡਾ ਅਤੇ ਮੈਕਸੀਕੋ ਸਮੇਤ ਡੇਢ ਦਰਜਨ ਤੋਂ ਵੱਧ ਸੈਂਟਰ ਅਤੇ ਸਕੂਲ ਹਨ। ਇਸ ਬਾਰੇ ਜਾਣਕਾਰੀ ਦੇਂਦਿਆਂ ਗੁਰੁ ਕੀ ਕਾਂਸ਼ੀ ਯੂਨੀਵਰਿਸਟੀ ਦੇ ਚੇਅਰਮੈਨ ਗੁਰਲਾਭ ਸਿੰਘ ਨੇ ਦਸਿਆ ਕਿ ਇਸ ਨਾਲ ਕੈਨੇਡਾ ਦੇ ਕਾਲਜ਼ਾਂ ਅਤੇ ਯੂਨੀਵਰਿਸਟੀਆਂ ਵਿੱਚ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਮਿਲੇਗਾ ਕਿਊਂਕਿ ਉਹ ਕੈਨੇਡੀਅਨ ਸੰਸਥਾਵਾਂ ਦੁਆਰਾ ਪਰਵਾਨਿਤ ਅੰਗਰੇਜ਼ੀ ਭਾਸ਼ਾ ਦੇ ਮਿਆਰ ਤੇ ਪੂਰੇ ਉਤਰ ਸਕਣਗੇਅਤੇ ਇਸ ਤੋਂ ਇਲਾਵਾ ਨਾਰਥ ਇੰਡੀਆ ਵਿੱਚ ਖਾਸ ਕਰਕੇ ਪੰਜਾਬ ਵਿੱਚ ਅੰਗਰੇਜ਼ੀ ਭਾਸ਼ਾ ਟੀਚਿੰਗ ਦੇ ਪ੍ਰੋਗਰਾਮਾਂ ਵਿੱਚ ਵਾਧਾ ਹੋਵੇਗਾ। ਦੂਜਾ ਸਮਝੌਤਾ ਟਰਾਂਟੋ ਇੰਸੀਚਿਊਟ ਆਫ ਫਾਰਮਾਕਿਊਟੀਕਲ ਟੈਕਨਾਲੋਜੀ ਸੰਸਥਾ ਟਰਾਂਟੋ ਨਾਲ ਕੀਤਾ ਗਿਆ ਹੈ ਜਿਸ ਤਹਿਤ ਗੁਰੂ ਕੀ ਕਾਂਸ਼ੀ ਯੂਨੀਵਰਿਸਟੀ ਦੁਆਰਾ ਫਾਰਮਾਕਿਊਟੀਕਲ ਤਕਨਾਲੋਜੀ ਦੇ ਖੇਤਰ ਵਿੱਚ ਇਕ ਸਾਂਝਾ ਮਾਸਟਰ ਡਿਗਰੀ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਗੁਰੂ ਕੀ ਕਾਂਸ਼ੀ ਯੂਨੀਵਰਿਸਟੀ ਤੋਂ ਪਰਾਪਤ ਡਿਗਰੀ ਨੂੰ ਕੈਨੇਡਾ ਵਿੱਚ ਮਾਨਤਾ ਪਰਾਪਤ ਹੋਵੇਗੀ। ਇਹਨਾਂ ਸਮਝੌਤਿਆਂ ਲਈ ਦੋਹਾਂ ਧਿਰਾਂ ਵੱਲੋਂ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਪੱਡਾ ਲਾਅ ਫਰਮ ਦੇ ਲਾਇਅਰ ਸ਼ਰਨਜੀਤ ਸਿੰਘ ਪੱਡਾ ਨੇ ਦਸਿਆ ਕਿ ਖੇਤੀ ਸਬੰਧੀ ਹੋਰ ਨਵੇਂ ਕੋਰਸਾਂ ਲਈ ਇਸ ਤਰਾ੍ਹਂ ਦੇ ਸਮਝੌਤਿਆਂ ਨੂੰ ਅੰਤਿਮ ਛੋਹਾਂ ਦੇਣ ਲਈ ਗੁਅਲਫ ਯੂਨੀਵਰਿਸਟੀ, ਯੂਨੀਵਰਿਸਟੀ ਆਫ ਮਾਨੀਟੋਬਾ ਸਮੇਤ ਕਈ ਹੋਰ ਕੈਨੇਡੀਅਨ ਅਦਾਰਿਆਂ ਨਾਲ ਗੁਰੁ ਜੀ ਕਾਂਸ਼ੀ ਯੂਨੀਵਰਿਸਟੀ ਦੇ ਸਮਝੌਤੇ ਕੀਤੇ ਜਾਣ ਲਈ ਰੂਪ ਰੇਖਾ ਤਿਆਰ ਕੀਤੀ ਗਈ ਹੈ। ਉਹਨਾਂ ਦਸਿਆ ਕਿ ਅਜ ਕੀਤੇ ਗਏ ਸਮਝੌਤੇ ਤਹਿਤ ਗੁਰੁ ਕੀ ਕਾਂਸ਼ੀ ਯੂਨੀਵਰਿਸਟੀ ਵੱਲੋਂ ਈ ਐਸ ਐਲ ਕੋਰਸ ਸਬੰਧੀ ਜਾਰੀ ਕੀੱਤੀ ਗਈ ਡਿਗਰੀ ਯੌਰਕ ਯੂਨੀਵਰਿਸਟੀ,ਸੈਨੇਟੇਨੀਅਲ ਕਾਜ ਸਮੇਤ ਕੈਨੇਡਾ ਦੀਆਂ 21 ਹੋਰ ਕਾਲਜ਼ਾਂ ਅਤੇ ਯੂਨੀਵਰਿਸਟੀਆਂ ‘ਚ ਮਾਨਤਾ ਪਰਾਪਤ ਡਿਗਰੀ ਹੋਵੇਗੀ।
ਫੋਟੋ ਕੈਪਸ਼ਨ: ਕਿੰਗ ਜੋਰਜ਼ ਇੰਟਰਨੈਸ਼ਨਲ ਕਾਲਜ ਆਫ ਟਰਾਂਟੋ ਅਤੇ ਗੁਰੁ ਕੀ ਕਾਂਸ਼ੀ ਪੰਜਾਬ ਵਿਚਾਲੇ ਹੋਏ ਸਮਝੌਤੇ ਸਮੇਂ ਤਸਵੀਰ ਵਿੱਚ ਦਿਖਾਈ ਦੇ ਰਹੇ ਹਨ ਸ਼ਰਨਜੀਤ ਸਿੰਘ ਪੱਡਾ ਲਾਇਰ, ਜੈਫ ਸਮਿੱਥ ਚੇਅਰਮੈਨ ਕੇ ਜੀ ਆਈ ਸੀ, ਗੁਰਲਾਭ ਸਿੰਘ ਚੇਅਰਮੈਨ ਗੁਰੁ ਕੀ ਕਾਂਸ਼ੀ ਯੂਨੀ.ਅਤੇ ਐਲੇਕਸ ਮੈਕ ਗਰੀਗੋਰ ਸੀ ਈ ਓ ਆਦਿ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …