ਬਰੈਂਪਟਨ/ਬਿਊਰੋ ਨਿਊਜ਼
ਗੁਰਨੀਵ ਚਾਨਾ ਨੂੰ ਸਹੀ-ਸਹੀ ਪਤਾ ਸੀ ਕਿ ਕੀ ਕਰਨਾ ਹੈ। ਜਦੋਂ ਇਸ ਪਿਛਲੀ ਅਪ੍ਰੈਲ ਹੋਮਸਟੇਡ ਪਬਲਿਕ ਸਕੂਲ ਦੇ ਗਰੇਡ 3 ਦੀ ਵਿਦਿਆਰਥਣ ਦੇ ਘਰ ਵਿਚ ਛੋਟੀ ਜਿਹੀ ਅੱਗ ਲੱਗੀ ਤਾਂ ਉਸ ਨੇ ਆਪਣਾ ਅੱਗ ਤੋਂ ਸੁਰੱਖਿਆ ਬਾਰੇ ਗਿਆਨ ਕੰਮ ਵਿਚ ਲਿਆਂਦਾ। ਅੱਗ ਚਾਨਾ ਦੇ ਪਰਿਵਾਰਕ ਘਰ ਵਿਖੇ ਪੋਰਚ ਲਾਈਟ ਤੋਂ ਸ਼ੁਰੂ ਹੋਈ।
ਗੁਰਨੀਵ ਦਾ ਪੰਜ ਸਾਲ ਦੀ ਉਮਰ ਦਾ ਛੋਟਾ ਭਰਾ ਜਿਗਿਆਸੂ ਸੀ ਅਤੇ ਘਰ ਰਹਿ ਕੇ ਅੱਞ ਨੂੰ ਦੇਖਣਾ ਚਾਹੁੰਦਾ ਸੀ। ਪਰ ਗੁਰਨੀਵ ਨੇ ਸਕੂਲ ਵਿਚ ਅਤੇ ਬਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਫਾਇਰ, ਲਾਈਫ ਸੇਫਟੀ ਐਜੂਕੇਸ਼ਨ ਸੈਂਟਰ ਤੋਂ ਜੋ ਕੁਝ ਸਿੱਖਿਆ ਸੀ, ਉਸ ਤੋਂ ਉਸ ਪਤਾ ਸੀ ਕਿ ਉਸ ਨੇ ਆਪਣੇ ਪਰਿਵਾਰ ਨੂੰ ਬਾਹਰ ਲਿਜਾਣਾ ਹੈ ਅਤੇ ਕਿਸੇ ਨੂੰ 9-1-1 ਤੇ ਡਾਈਲ ਕਰਨ ਲਈ ਕਹਿਣਾ ਹੈ। ਜਦੋਂ ਲੋਕ ਫਾਇਰ ਸਰਵਿਸ ਬਾਰੇ ਸੋਚਦੇ ਹਨ ਤਾਂ ਇਹ ਆਮ ਤੌਰ ‘ਤੇ ਅੱਗ ਬੁਝਾਉਣ ਵਾਲਿਆਂ ਅਤੇ ਲਾਲ ਟਰੱਕਾਂ ਬਾਰੇ ਹੁੰਦਾ ਹੈ, ਬਰੈਂਪਟਨ ਫਾਇਰ ਦੇ ਚੀਫ ਮਾਈਕਲ ਕਲਾਰਕ ਨੇ ਕਿਹਾ।
ਉਹਨਾਂ ਨੇ ਕਿਹਾ, ਪਰ ਕਿਸੇ ਵੀ ਫਾਇਰ ਡਿਪਾਰਟਮੈਂਟ ਲਈ, ਜਨਤਾ ਨੂੰ ਸਿੱਖਿਆ ਦੇਣਾ ਸੱਚਮੁੱਚ ਅੱਗ ਅਤੇ ਸੱਟ ਤੋਂ ਰੱਖਿਆ ਕਰਨ ਦਾ ਪਹਿਲਾ ਤਰੀਕਾ ਹੁੰਦਾ ਹੈ। ਅਸੀਂ ਗੁਰਨੀਵ ਦੀ ਤੇਜ਼ ਸੋਚ ਅਤੇ ਕਾਰਵਾਈ ਤੋਂ ਬਹੁਤ ਖੁਸ਼ ਹੋਏ ਹਾਂ। ਬਿਲਕੁਲ ਇਸੇ ਤਰ੍ਹਾਂ ਦਾ ਵਿਚਾਰ ਕਿਸੇ ਸੰਕਟਕਾਲ ਵਿਚ ਜ਼ਿੰਦਗੀਆਂ ਬਚਾਉਂਦਾ ਹੈ।
ਚੀਫ ਕਲਾਰਕ, ਰੀਜਨਲ ਕਾਊਂਸਲਰ ਅਤੇ ਫਾਇਰ ਸਰਵਿਸਿਜ਼ ਦੇ ਉਪ ਮੁਖੀ ਮਾਈਂਕਲ ਪਲੇਸੀ ਅਤੇ ਹੋਰ ਫਾਇਰ ਕਰਮਚਾਰੀ ਸ਼ੁੱਕਰਵਾਰ 3 ਜੂਨ ਨੂੰ ਇਕ ਤਖਤੀ ਭੇਟ ਕਰਕੇ ਗੁਰਨੀਵ ਨੂੰ ਸਨਮਾਨਿਤ ਕਰਨ ਲਈ ਸਕੂਲ ਵਿਖੇ ਇਕ ਸਪੈਸ਼ਲ ਅਸੈਂਬਲੀ ਵਿਚ ਸ਼ਾਮਲ ਹੋਏ। ਗੁਰਨੀਵ ਦੇ ਪ੍ਰਸੰਸਾਯੋਗ ਕੰਮਾਂ ਲਈ ਇਕ ਤਖਤੀ ਗੁਰਨੀਵ ਨੂੰ ਭੇਟ ਕੀਤੀ ਗਈ ਅਤੇ ਇਕ ਤਖਤੀ ਅੱਗ ਤੋਂ ਸੁਰੱਖਿਆ ਦੇ ਪ੍ਰਤੀ ਸਕੂਲ ਦੀ ਲਗਾਤਾਰ ਵਚਨਬੱਧਤਾ ਲਈ ਹੋਮਸਟੇਡ ਸਕੂਲ ਨੂੰ ਭੇਟ ਕੀਤੀ ਗਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …