ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ
ਸੁੱਖੀ ਨਿੱਝਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਸਲਾਨਾ ઑਤੀਆਂ ਦਾ ਮੇਲਾ ਬਰੈਂਪਟਨ ਦੇ ਸੀ ਏ ਏ ਸੈਂਟਰ ਵਿਖੇ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਬੀਬੀਆਂ/ਭੈਣਾਂ ਅਤੇ ਮਾਤਾਵਾਂ ਨੇ ਸ਼ਮੂਲੀਅਤ ਕਰਕੇ ਇਸ ਮੇਲੇ ਨੂੰ ਮਾਣਿਆ ਅਤੇ ਬੇ-ਹੱਦ ਕਾਮਯਾਬ ਵੀ ਕੀਤਾ। ਸਟੇਜ ਤੋਂ ਲੈ ਕੇ ਬਾਹਰ ਨਿਕਲਦੇ ਦਰਵਾਜ਼ਿਆਂ ਵੱਲ ਦੂਰ ਤੀਕ ਬੀਬੀਆਂ ਦੀ ਵੱਡੀ ਭੀੜ ਨਜ਼ਰ ਆ ਰਹੀ ਸੀ।
ਰੰਗ ਬਿਰੰਗੇ ਸੂਟਾਂ ਅਤੇ ਮਨਮੋਹਕ ਪਹਿਰਾਵਿਆਂ ਵਿੱਚ ਸਜੀਆਂ ਹੋਈਆਂ ਬੀਬੀਆਂ ਅਤੇ ਭੈਣਾਂ ਨਾ ਸਿਰਫ ਮੇਲੇ ਦਾ ਆਨੰਦ ਮਾਣ ਰਹੀਆਂ ਸਨ ਸਗੋਂ ਸੂਟਾਂ ਦੇ ਡਿਜਾਇਨ ਅਤੇ ਰੰਗ ਵੀ ਪਸੰਦ ਕਰ ਰਹੀਆਂ ਸਨ। ਮੇਲੇ ਦੌਰਾਨ ਜਿੱਥੇ ਪੰਜਾਬੀ ਸੱਭਿਆਚਾਰ ਦਾ ਹਰ ਇੱਕ ਰੰਗ ਵੇਖਣ ਨੂੰ ਮਿਲਿਆ ਉੱਥੇ ਹੀ ਇੱਥੇ ਵੱਸਦੀਆਂ ਕੁਝ ਵਡੇਰੀ ਉਮਰ ਦੀਆਂ ਮਹਿਲਾਵਾਂ ਦਾ ਕਹਿਣਾਂ ਸੀ ਕਿ ਵਿਦੇਸ਼ਾਂ ਵਿੱਚ ਜੰਮੀ ਪਲੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਜੇਕਰ ਇਹਨਾਂ ਮੇਲਿਆਂ ਅਤੇ ਹੋਰ ਸਮਾਗਮਾਂ ਨਾਲ ਨਾਂ ਜੋੜਿਆ ਗਿਆ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਸਹਿਜੇ ਹੀ ਗੁਆ ਲਵਾਂਗੇ। ਕਿਉਂਕਿ ਜਵਾਨ ਹੁੰਦੇ ਧੀਆਂ ਪੁੱਤਰਾਂ ਦੇ ਮਾਪਿਆਂ ਨੂੰ ਹਰ ਵੇਲੇ ਇਹ ਸੰਨਸਾ ਵੱਢ-ਵੱਢ ਖਾਂਦਾ ਹੈ ਕਿ ਕਿਤੇ ਉਹਨਾਂ ਦੇ ਬੱਚੇ ਵੈਸਟਨ ਕਲਚਰਲ ਦਾ ਹਿੱਸਾ ਨਾਂ ਬਣ ਜਾਣ। ਕਿਤੇ ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਅਜਾਈ ਹੀ ਨਾਂ ਚਲੀ ਜਾਵੇ ਤੇ਼ ਏਹੀ ਕਾਰਨ ਹੈ ਕਿ ਮਹਿਲਾਵਾਂ ਆਪਣੀਆਂ ਜਵਾਨ ਹੋ ਰਹੀਆਂ ਧੀਆਂ ਜਾਂ ਜਵਾਨੀ ਦੇ ਵਰ੍ਹੇ ਹਢਾ ਰਹੀਆਂ ਧੀਆਂ ਨੂੰ ਅਜਿਹੇ ਸੱਭਿਆਚਾਰਕ ਸਮਾਗਮਾਂ ‘ਤੇ ਉਚੇਚੇ ਤੌਰ ਉਤੇ਼ ਲੈ ਕੇ ਜਾਂਦੀਆਂ ਹਨ। ਇਸ ਸਬੰਧੀ ਗੱਲ ਕਰਦਿਆਂ ਤਲਵਿੰਦਰ ਕੌਰ ਨਿੱਝਰ ਨੇ ਦੱਸਿਆ ਕਿ ਇੱਥੋਂ ਦੀਆਂ ਜੰਮਪਲ ਵਧੇਰੇ ਲੜਕੀਆਂ ਪੰਜਾਬੀ ਸੂਟ ਪਾਉਣਾ ਹੀ ਪਸੰਦ ਨਹੀ ਕਰਦੀਆਂ ਉਹ ਘਰ ਅਤੇ ਕਿਤੇ ਵੀ ਬਾਹਰ ਜਾਣ ਲੱਗਿਆਂ ਜੀਨ/ ਕਮੀਜ਼ ਹੀ ਪਾਉਣਾ ਪਸੰਦ ਕਰਦੀਆਂ ਹਨ। ਹਰ ਇੱਕ ਪੰਜਾਬੀ ਮਹਿਲਾ ਦੀ ਖੁਆਹਿਸ਼ ਹੁੰਦੀ ਹੈ ਕਿ ਉਹ ਆਪਣੀਆਂ ਜਵਾਨ ਹੋ ਰਹੀਆਂ ਧੀਆਂ ਨੂੰ ਕਿਸੇ ਵੀ ਤਰ੍ਹਾਂ ਪੰਜਾਬੀ ਸੂਟ ਪਾਉਂਣ ਲਈ ਪ੍ਰੇਰਤ ਕਰਨ ਅਤੇ ਅਜਿਹੇ ਮੇਲੇ ਅਜਿਹਾ ਸਬੰਬ ਪੈਦਾ ਕਰ ਹੀ ਦਿੰਦੇ ਹਨ ਕਿ ਹਰ ਇੱਕ ਬੀਬੀ ਦੇਖੋ-ਦੇਖੀ ਸੂਟ ਪਾ ਹੀ ਲੈਂਦੀ ਹੈ। ਇਸ ਸਮਾਗਮ ਦੌਰਾਨ ਜਾਗੋ, ਸੁਹਾਗ, ਸਿੱਠਣੀਆਂ, ਲੋਕ ਬੋਲੀਆਂ, ਗੀਤ ਆਦਿ ਜਿੱਥੇ ਖਿੱਚ ਦਾ ਕੇਂਦਰ ਰਹੇ ਉੱਥੇ ਹੀ ਵਿਸ਼ੇਸ਼ ਤੌਰ ‘ਤੇ ਆਪਣੀ ਟੀਮ ਨਾਲ ਪਹੁੰਚਿਆ ਗੁਰਚੇਤ ਚਿੱਤਰਕਾਰ ਸਾਰਾ ਹੀ ਮੇਲਾ ਲੁੱਟ ਕੇ ਲੈ ਗਿਆ।
ਮਹਿਲਾਵਾਂ ਵਾਲੇ ਪਹਿਰਾਵੇ ਵਿੱਚ ਆਪਣੇ ਸਾਥੀਆਂ ਨਾਲ ਸਟੇਜ ‘ਤੇ਼ ਆਇਆ ਗੁਰਚੇਤ ਚਿੱਤਰਕਾਰ ਹਰ ਪਲ ਤਾੜੀਆਂ ਖੱਟਦਾ ਰਿਹਾ ਪੰਜਾਬ, ਭਾਰਤ , ਕੈਨੇਡਾ ਅਤੇ ਹੋਰ ਥਾਵਾਂ ਦੀਆਂ ਚਰਚਿੱਤ ਸ਼ਖ਼ਸ਼ੀਅਤਾਂ ਦੇ ਕਾਰਨਾਮਿਆਂ ਤੇ਼ ਕਰਾਰੀ ਚੋਟ ਕਰਦੀਆਂ ਉਸਦੀਆਂ ਬੋਲੀਆਂ ‘ਤੇ ਬੀਬੀਆਂ ਨੱਚਦੀਆਂ ਅਤੇ ਖੁਸ਼ ਹੁਦੀਆਂ ਵਿਖਾਈ ਦਿੱਤੀਆਂ। ਇਸ ਮੌਕੇ ਜਿੱਥੇ ਪ੍ਰਭ ਗਿੱਲ ਨੇ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ ਉੱਥੇ ਹੀ ਜੈਸਮੀਨ ਸੈਡਲੈਸ, ਗਿੱਪੀ ਗਰੇਵਾਲ, ਸਰਗੁਣ ਮਹਿਤਾ, ਜੌਰਡਨ ਸੰਧੂ, ਸਿਪਰਾ ਗੋਇਲ, ਹੀਰਾ ਧਾਲੀਵਾਲ, ਅਦੀਬ ਅਤੇ ਰਤਨਦੀਪ ਨੇ ਵੀ ਆਪੋ-ਆਪਣੀਆਂ ਅਦਾਵਾਂ ਅਤੇ ਗੀਤਾਂ ਨਾਲ ਬੀਬੀਆਂ ਦਾ ਖੂਬ ਮਨੋਰੰਜਨ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …