ਬਰੈਂਪਟਨ : ਇਸ ਸਾਲ ਜਨਵਰੀ 2018 ਦੇ ਸ਼ੁਰੂ ਵਿਚ ਹੀ ਫ਼ੈੱਡਰਲ ਸਰਕਾਰ ਅਧੀਨ ਆਉਣ ਵਾਲੇ ਛੋਟੇ ਕਾਰੋਬਾਰਾਂ ਦਾ ਟੈਕਸ ਦਰ 11% ਤੋਂ ਘਟਾ ਕੇ 10% ਕਰ ਦਿੱਤਾ ਗਿਆ ਸੀ। ਛੋਟੇ ਉਦਯੋਗਾਂ ਦੀ ਸਫ਼ਲਤਾ ਅਤੇ ਉਨ੍ਹਾਂ ਦੇ ਮਿਹਨਤੀ ਮਾਲਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਸ ਟੈਕਸ ਦਰ ਨੂੰ ਹੋਰ ਘਟਾ ਕੇ ਜਨਵਰੀ 2019 ਤੋਂ 9% ਕਰ ਦਿੱਤਾ ਜਾਏਗਾ। ਇਸ ਨਾਲ ਛੋਟੇ ਉਦਯੋਗਾਂ ਨੂੰ ਹਰ ਸਾਲ ਵਧ ਤੋਂ ਵਧ 7,500 ਡਾਲਰ ਦਾ ਲਾਭ ਹੋਵੇਗਾ।
ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ,”ਅਸੀਂ ਛੋਟੇ ਕਾਰੋਬਾਰਾਂ ਦੀ ਟੈਕਸ ਦਰ ਘੱਟ ਕਰ ਰਹੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕਾਰੋਬਾਰਾਂ ਦੀ ਭੂਮਿਕਾ ਦੇਸ਼ ਦੇ ਇਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਵੱਡੀਆਂ-ਛੋਟੀਆਂ ਸੱਭ ਕਮਿਊਨਿਟੀਆਂ ਲਈ ਹੀ ਬੜੀ ਅਹਿਮ ਹੈ। ਇਹ ਕਾਰੋਬਾਰ ਕੈਨੇਡਾ ਦੇ ਅੱਧੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਦੇ ਹਨ ਅਤੇ ਦੇਸ਼ ਦੀ ਜੀ.ਡੀ.ਪੀ. ਦਾ 30% ਹਿੱਸਾ ਬਣਦੇ ਹਨ। ਇਸ ਸਾਡੇ ਦੇਸ਼ ਦੀ ‘ਰੀੜ੍ਹ ਦੀ ਹੱਡੀ’ ਹਨ।” ਟੈਕਸ ਰੇਟ ਵਿਚ ਇਹ ਤਬਦੀਲੀ ਲਿਬਰਲ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਹੋਏ ਵਾਅਦੇ ਨੂੰ ਮੁੱਖ ਰੱਖਦਿਆਂ ਹੋਇਆਂ ਛੋਟੇ ਕਾਰੋਬਾਰਾਂ ਦੀ ਸਹਾਇਤਾ ਕਰਨ ਅਤੇ ਦੇਸ਼ ਵਿਚ ਚੰਗੇਰੇ ਟੈਕਸ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ ਜਿਸ ਨਾਲ ਹਰੇਕ ਨੂੰ ਫ਼ਾਇਦਾ ਹੋਵੇਗਾ। ਸੋਨੀਆ ਨੇ ਹੋਰ ਕਿਹਾ, ”ਲੋਕਾਂ ਵੱਲੋਂ ਸਾਨੂੰ ਮਿਡਲ ਕਲਾਸ ਅਤੇ ਹੋਰ ਜੋ ਇਸ ਵਿਚ ਸ਼ਾਮਲ ਹੋਣ ਲਈ ਜੱਦੋ-ਜਹਿਦ ਕਰ ਰਹੇ ਹਨ, ਦੀ ਸਹਾਇਤਾ ਕਰਨ ਲਈ 2015 ਵਿਚ ਚੁਣ ਕੇ ਅੱਗੇ ਲਿਆਂਦਾ ਗਿਆ। ਅਸੀਂ ਪਿਛਲੇ ਤਿੰਨ ਸਾਲ ਦੇਸ਼ ਦੇ ਲੋਕਾਂ ਦੀ ਉੱਨਤੀ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੀਆਂ ਆਸ਼ਾਵਾਂ ਉੱਪਰ ਪੂਰਿਆਂ ਉੱਤਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਉਨ੍ਹਾਂ ਦੇ ਟੈਕਸ ਘਟਾਉਣੇ, ਕਾਰੋਬਾਰ ਵਧਾਉਣੇ, ਕੈਨੇਡਾ ਚਾਈਲਡ ਬੈਨੀਫ਼ਿਟ ਸ਼ੁਰੂ ਕਰਨਾ ਅਤੇ ਕੈਨੇਡਾ ਪੈੱਨਸ਼ਨ ਪਲੈਨ ਵਿਚ ਵਾਧਾ ਕਰਨਾ ਸ਼ਾਮਲ ਹੈ।”
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …