Breaking News
Home / ਕੈਨੇਡਾ / ਪੰਜਾਬੀ ਨਾਟਕ ‘ਨਿਰਲੱਜ’ 30 ਸਤੰਬਰ ਨੂੰ ਬਰੈਂਪਟਨ ਵਿੱਚ ਖੇਡਿਆ ਜਾਵੇਗਾ

ਪੰਜਾਬੀ ਨਾਟਕ ‘ਨਿਰਲੱਜ’ 30 ਸਤੰਬਰ ਨੂੰ ਬਰੈਂਪਟਨ ਵਿੱਚ ਖੇਡਿਆ ਜਾਵੇਗਾ

ਟਰਾਂਟੋ : ‘ਛਿਪਣ ਤੋਂ ਪਹਿਲਾਂ’, ‘ਹਿੰਦ ਦੀ ਚਾਦਰ’, ‘ਤੂਤਾਂ ਵਾਲ਼ਾ ਖੂਹ’, ‘ਰਾਂਝੇ ਦਾ ਪੀ ਆਰ ਕਾਰਡ’, ਅਤੇ ‘ਮਿਰਚ ਮਸਾਲਾ’ ਵਰਗੇ ਕਾਮਯਾਬ ਨਾਟਕ ਕਰਨ ਤੋਂ ਬਾਅਦ ‘ਉਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ’ ਤੇ ‘ਫ਼ੁਲਕਾਰੀ ਮੀਡੀਆ’ ਇੱਕ ਵਾਰ ਫਿਰ ਮਿਲ਼ ਕੇ ਨਵਾਂ ਨਾਟਕ ‘ਨਿਰਲੱਜ’ ਕਰਨ ਜਾ ਰਹੇ ਹਨ। ਇਹ ਨਾਟਕ 30 ਸਤੰਬਰ ਨੂੰ ਦੁਪਹਿਰ 3.00 ਵਜੇ ਚਿੰਗਕੂਜੀ ਸੈਕੰਡਰੀ ਸਕੂਲ (1370 ਵਿਲੀਅਮਜ਼ ਪਾਰਕ ਵੇਅ, ਬਰੈਂਪਟਨ) ਵਿੱਚ ਹੋਵੇਗਾ ਜਿਸ ਵਿੱਚ ਨਾਟਕ ਜਗਤ ਦੀਆਂ ਜਾਣੀਆਂ ਪਛਾਣੀਆਂ ਹਸਤੀਆਂ ਲਵਲੀਨ, ਪਰਮਜੀਤ ਦਿਓਲ, ਕਮਲ ਸ਼ਰਮਾ, ਜੋਗੀ ਸੰਘੇੜਾ, ਅਮਨਦੀਪ ਗੁਜਰਾਲ, ਕੁਲਦੀਪ ਗਰੇਵਾਲ਼, ਰਾਜ ਪੰਨੂੰ, ਸ਼ਿੰਦਰਪਾਲ ਬਰਾੜ, ਬਲਜਿੰਦਰ ਦਿਓਲ, ਅਤੇ ਜਸਪਾਲ ਢਿੱਲੋਂ ਅਦਾਕਾਰੀ ਕਰਨ ਜਾ ਰਹੇ ਹਨ। ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਹੋਣ ਜਾ ਰਿਹਾ ਅਤੇ ਕੈਨੇਡੀਅਨ ਪੰਜਾਬੀ ਲੇਖਕ ਅਜਮੇਰ ਰੋਡੇ ਦਾ ਲਿਖਿਆ ਨਾਟਕ ‘ਨਿਰਲੱਜ’ ਪੰਜਾਬੀ ਭਾਈਚਾਰੇ ਵਿੱਚ ਫੈਲੀ ਹੋਈ ਭਰੂਣ ਹੱਤਿਆ ਦੀ ਬਿਮਾਰੀ ਦੀ ਗੱਲ ਕਰਦਾ ਹੈ। ਜਸਪਾਲ ਢਿੱਲੋਂ ਨੇ ਦੱਸਿਆ ਕਿ ਇਸ ਨਾਟਕ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਨੇ। ਇਸ ਨਾਟਕ ਬਾਰੇ ਕੋਈ ਜਾਣਕਾਰੀ ਲੈਣ ਤੁਸੀਂ 416-564-9290, 647-457-1320 ਜਾਂ 416-451-9290 ‘ਤੇ ਫੋਨ ਕਰ ਸਕਦੇ ਹੋ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …