ਮਿਸੀਸਾਗਾ ; ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਐਤਵਾਰ ਨੂੰ 7355 Torbram Road ਤੇ ਨੈਸ਼ਨਲ ਬੈਂਕੁਏਟ ਹਾਲ ਮਿੱਸੀਸਾਗਾ ਵਿਖੇ ਹੋਵੇਗੀ। ਇਹ ਹਾਲ ਟੌਰਬਰਮ ਰੋਡ ਅਤੇ ਕਿੰਬਲ ਸਟਰੀਟ ਦੇ ਲਾਗੇ ਹੈ ਅਤੇ 14 ਨੰਬਰ ਬੱਸ ਰੂਟ ‘ਤੇ ਹੈ। ਮੀਟਿੰਗ ਚਾਹ ਪੀ ਕੇ ਸਾਢੇ ਦਸ ਵਜੇ ਆਰੰਭ ਹੋਵੇਗੀ। ਮੀਟਿੰਗ ਵਿਚ ਸਾਬਕਾ ਫੌਜੀਆਂ ਨੂੰ ਆ ਰਹੀਆਂ ਔਕੜਾਂ ‘ਤੇ ਵਿਚਾਰ ਕੀਤੀ ਜਾਵੇਗੀ ਅਤੇ ਮੈਂਬਰਾਂ ਦੇ ਸੁਝਾਅ ਲਏ ਜਾਣਗੇ। ਪ੍ਰੀਤੀ ਭੋਜਨ ਕਰਕੇ ਮੀਟਿੰਗ ਦੀ ਸਮਾਪਤੀ ਕੀਤੀ ਜਾਵੇਗੀ। ਕਿਸੇ ਮੈਂਬਰ ਵੱਲੋਂ ਕੋਈ ਪੁਆਇੰਟ ਹੈ ਉਹ ਕੈਪਟਨ ਰਣਜੀਤ ਸਿੰਘ ਨੂੰ ਹੇਠ ਲਿਖੇ ਨੰਬਰ ‘ਤੇ ਭੇਜ ਸਕਦੇ ਹਨ। ਲੈ.ਕ.ਨਰਵੰਤ ਸਿੰਘ ਸੋਹੀ 905-741-2666, ਕੈਪਟਨ ਰਣਜੀਤ ਸਿੰਘ ਧਾਲੀਵਾਲ 647-760-9001
ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਨੂੰ
RELATED ARTICLES