Breaking News
Home / ਕੈਨੇਡਾ / ਭਾਈਚਾਰੇ ਸਬੰਧੀ ਸੁਰੱਖਿਆ ਜ਼ੋਨਾਂ ਵਿਚ ਵੱਧ ਸਪੀਡ ਲਈ ਜ਼ੀਰੋ ਸਹਿਣਸ਼ੀਲਤਾ

ਭਾਈਚਾਰੇ ਸਬੰਧੀ ਸੁਰੱਖਿਆ ਜ਼ੋਨਾਂ ਵਿਚ ਵੱਧ ਸਪੀਡ ਲਈ ਜ਼ੀਰੋ ਸਹਿਣਸ਼ੀਲਤਾ

ਸਿਟੀ ਨੇ ਬਰੈਂਪਟਨ ਵਿਚ ਸਭ ਤੋਂ ਪਹਿਲਾਂ ਆਟੋਮੇਟਿਡ ਸਪੀਡ ਐਨਫੋਰਸਮੈਂਟ ਪੇਸ਼ ਕਰਨ ਲਈ ਨੋਟਿਸ ਸਾਈਨ ਬੋਰਡ ਇੰਸਟਾਲ ਕੀਤਾ
ਬਰੈਂਪਟਨ, ਉਨਟਾਰੀਓ : ਮੇਅਰ ਪੈਟਰਿਕ ਬਰਾਊਨ, ਕਾਊਂਸਲਰ ਜੈਫ ਬੋਮੈਨ, ਪੀਲ ਰੀਜ਼ਨਲ ਪੁਲਿਸ ਅਤੇ ਸਿਟੀ ਸਟਾਫ, ਸਿਟੀ ਦਾ ਸਭ ਤੋਂ ਪਹਿਲਾ ਆਟੋਮੇਟਿਡ ਸਪੀਡ ਐਨਫੋਰਸਮੈਂਟ ਪੇਸ਼ ਕਰਨ ਵਾਸਤੇ ਨੋਟਿਸ ਸਾਈਨ ਬੋਰਡ ਦਾ ਉਦਘਾਟਨ ਕਰਨ ਲਈ, ਰੇ ਲਾਸਨ ਬੁਲੇਵਾਰਡ ਅਤੇ ਚੈਰਿਟੀ ਡਰਾਈਵ ਦੇ ਕੋਨੇ ‘ਤੇ ਇਕੱਠੇ ਹੋਏ।
ਏ.ਐਸ.ਈ. ਇਕ ਆਟੋਮੇਟਿਡ ਸਿਸਟਮ ਹੈ, ਜੋ ਪਛਾਣ ਕੀਤੇ ਖੇਤਰਾਂ (ਪੂਰੇ ਉਨਟਾਰੀਓ ਵਿਚ ਸਕੂਲ ਜੋਨਸ ਅਤੇ ਕਮਿਊਨਿਟੀ ਸੁਰੱਖਿਆ ਜੋਨਸ) ਵਿਚ ਸਪੀਡ ਨੂੰ ਘਟਾਉਣ ਲਈ ਕੈਮਰੇ ਅਤੇ ਸਪੀਡ ਮਾਪ ਡਿਵਾਈਸ ਦੀ ਵਰਤੋਂ ਕਰਦਾ ਹੈ। ਏ.ਐਸ.ਈ. ਪੋਸਟ ਕੀਤੀ ਸੀਮਾ ਤੋਂ ਵੱਧ ਸਪੀਡ ਨਾਲ ਚੱਲਣ ਵਾਲੇ ਵਾਹਨਾਂ ਦੇ ਚਿੱਤਰ ਖਿੱਚਦਾ ਅਤੇ ਰਿਕਾਰਡ ਕਰਦਾ ਹੈ। ਪੂਰੇ ਸੂਬੇ ਵਿਚ ਏ.ਐਸ.ਈ. ਦੇ ਲਾਗੂ ਕਰਨ ਵਿਚ ਸਥਾਨਕ ਭਾਈਚਾਰਿਆਂ ਵਾਸਤੇ ਸੁਰੱਖਿਆ ਅਤੇ ਅਰਾਮ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ, ਖਾਸ ਕਰਕੇ ਸੜਕ ਦੇ ਬੱਚਿਆਂ ਵਰਗੇ ਵੱਧ ਨਾਜ਼ੁਕ ਵਰਤੋਂਕਾਰਾਂ ਲਈ।
ਆਉਣ ਵਾਲੇ ਮਹੀਨਿਆਂ ਵਿਚ ਸਟਾਫ ਪੂਰੇ ਬਰੈਂਪਟਨ ਵਿਚ ਵਾਧੂ ਥਾਵਾਂ ਨਿਰਧਾਰਤ ਕਰਨ ਲਈ ਮੇਅਰ ਅਤੇ ਕਾਊਂਸਲਰਾਂ ਦੇ ਨਾਲ ਮਿਲ ਕੇ ਕੰਮ ਕਰੇਗਾ, ਜਿੱਥੇ ਭਵਿੱਖੀ ਏ.ਐਸ.ਈ. ਇੰਸਟਾਲ ਕੀਤੇ ਜਾਣਗੇ। ਲਾਗੂਕਰਣ ਪਲਾਨ ਸਮੇਤ ਪੂਰੀ ਰਿਪੋਰਟ ਦੀ 2020 ਦੇ ਸ਼ੁਰੂ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ੇ.ਐਸ.ਈ. ਪ੍ਰੋਗਰਾਮ ਬਰੈਂਪਟਨ ਦੇ ਸਿਹਤਮੰਦ ਅਤੇ ਸੁਰੱਖਿਅਤ ਸਿਟੀ : ਸਟ੍ਰੀਟਸ ਫਾਰ ਪੀਪਲ, ਟਰਮ ਆਫ ਕਾਊਂਸਲ ਪ੍ਰਿਓਰਿਟੀ ਦਾ ਸਮਰਥਨ ਕਰਦਾ ਹੈ, ਜੋ ਇਕ ਰੀਜ਼ਨਲ ਪਲਾਨ, ਵਿਜ਼ਨ ਜ਼ੀਰੋ ਦੇ ਤੱਤਾਂ ਨੂੰ ਸ਼ਾਮਲ ਕਰਦਾ ਹੈ। ਇਸ ਪਲਾਨ ਦਾ ਉਦੇਸ਼ ਰੋਡ ਡਿਜ਼ਾਈਨ, ਦੇਖਭਾਲ ਅਤੇ ਉਪਰੇਸ਼ਨ ਅਤੇ ਵਧੀ ਹੋਈ ਜਨਤਕ ਸੁਚੇਚਤਾ ਵਿਚ ਤਬਦੀਲੀਆਂ ਕਰਕੇ ਸੜਕ ਸਬੰਧੀ ਸੁਰੱਖਿਆ ਨੂੰ ਵਧਾਉਣਾ ਹੈ।
”ਬਰੈਂਪਟਨ ਵਿਚ ਸਪੀਡ ਲਈ ਸਾਡੀ ਜ਼ੀਰੋ ਸਹਿਣਸ਼ੀਲਤਾ ਨੀਤੀ ਹੈ। ਆਟੋਮੇਟਿਡ ਸਪੀਡ ਐਨਫੋਰਮੈਂਟ ਉਨ੍ਹਾਂ ਕਈ ਉਪਾਵਾਂ ਵਿਚੋਂ ਇਕ ਹੈ, ਜੋ ਅਸੀਂ ਵਾਹਨ ਸਬੰਧੀ ਘਟਨਾਵਾਂ ਨੂੰ ਘਟਾਉਣ ਅਤੇ ਸਾਡੇ ਭਾਈਚਾਰਿਆਂ ਵਿਚ ਸੁਰੱਖਿਆ ਨੂੰ ਵਧਾਉਣ ਲਈ ਕੰਮ ਕਰਨ ਵਾਸਤੇ ਅਪਣਾ ਰਹੇ ਹਾਂ, ਖਾਸ ਕਰਕੇ ਸਕੂਲ ਜ਼ੋਨਾਂ ਵਿਚ। ਮੈਂ ਨਵੇਂ ਸਾਲ ਵਿਚ ਇਸ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।”
ਮੇਅਰ ਪੈਟਰਿਕ ਬਰਾਊਨ
”ਅਜਿਹਾ ਸਫਰ ਕਿਸੇ ਕੰਮ ਦਾ ਨਹੀਂ, ਜੋ ਵੱਧ ਸਪੀਡ ਨਾਲ ਦੂਜਿਆਂ ਦੀ ਸੁਰੱਖਿਆ ਨੂੰ ਜੋਖਮ ਵਿਚ ਪਾਉਂਦਾ ਹੋਵੇ। ਬਰੈਂਪਟਨ ਦਾ ਨਵਾਂ ਆਟੋਮੇਟਿਡ ਸਪੀਡ ਐਨਫੋਰਸਮੈਂਟ ਨਿਵਾਸੀਆਂ ਨੂੰ ਸਪੀਡ ਘੱਟ ਰੱਖਣ, ਸੜਕ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ‘ਤੇ ਵਾਹਨ ਚਲਾਉਂਦੇ ਦੂਜੇ ਲੋਕਾਂ ਦਾ ਸਨਮਾਨ ਕਰਨ ਲਈ ਇਕ ਲਾਭਕਾਰੀ ਰਿਮਾਂਇੰਡਰ ਦੇ ਤੌਰ ‘ਤੇ ਕੰਮ ਕਰੇਗਾ।”
ਸਿਟੀ ਕਾਊਂਸਲਰ ਜੈਫ ਬੋਮੈਨ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …