Home / ਕੈਨੇਡਾ / ਓਕਵਿਲ ਵਿਖੇ ਲਾਈਫ ਸਰਟੀਫੀਕੇਟ 5 ਨਵੰਬਰ ਨੂੰ ਦਿੱਤੇ ਜਾਣਗੇ

ਓਕਵਿਲ ਵਿਖੇ ਲਾਈਫ ਸਰਟੀਫੀਕੇਟ 5 ਨਵੰਬਰ ਨੂੰ ਦਿੱਤੇ ਜਾਣਗੇ

ਓਕਵਿਲ/ਬਿਊਰੋ ਨਿਊਜ਼
ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਭਾਰਤ ਸਰਕਾਰ ਦੇ ਸਾਬਕਾ ਕਰਮਚਾਰੀਆਂ ਨੂੰ ਓਕਵਿਲ ਵਿਖੇ ਲਾਈਫ ਸਰਟੀਫੀਕੇਟ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਰਟੀਫੀਕੇਟ 5 ਨਵੰਬਰ 2017 ਐਤਵਾਰ ਨੂੰ ਓਕਵਿਲ ਵਿਖੇ 1151 ਬਰੌਂਟੀ ਰੋਡ ‘ਤੇ ਹਾਲਟਨ ਰੀਜਨਲ ਸੈਂਟਰ ਵਿਖੇ ਪੋਲੀਸ ਸਟੇਸ਼ਨ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਦਿੱਤੇ ਜਾਣਗੇ। ਲੋੜਵੰਦ ਵਿਯਕਤੀ ਆਪਣਾ ਪਾਸਪੋਰਟ ਲੈਕੇ ਸਮੇਂ ਸਿਰ ਪਹੁੰਚ ਜਾਣ। ਪਾਰਕਿੰਗ ਮੁਫਸ ਹੋਵੇਗੀ। ਓਕਵਿਲ ਗੁਰੂਘਰ ਦੀ ਸੰਗਤ ਵੱਲੋਂ ਚਾਹ ਅਤੇ ਪਕੌੜਿਆਂ ਦਾ ਪ੍ਰਬੰਧ ਕੀਤਾ ਹੈ। ਇਸ ਸ਼ੁਭ ਕੰਮ ਲਈ ਅਸੀਂ ਕੌਂਸਲੇਟ ਜਨਰਲ ਸ਼੍ਰੀ ਦਿਨੇਸ਼ ਭਾਟੀਆ ਅਤੇ ਉਨ੍ਹਾਂ ਦੇ ਸਟਾਫ ਦੇ ਅਤੀ ਧੰਨਵਾਦੀ ਹਾਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਫੋਨ ਕੀਤਾ ਜਾ ਸਕਦਾ ਹੈ।ਸੰਸਾਰ ਸਿੰਘ ਰਾਏ 647-705-1313, ਲੈ.ਕ.ਐਨ.ਐਸ.ਸੋਹੀ 905-741-2666,ਰਾਜ ਪਰਿਹਾਰ 647-544-3004

 

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …