ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ਦਸੰਬਰ 18 ਨੂੰ ਮਲਕੀਤ ਸਿੰਘ ਦਿਓਲ ਹੁਰਾਂ ਦੇ ਘਰ ਹੋਈ। ਜਿਸ ਵਿੱਚ ਆਉਣ ਵਾਲੇ ਸਾਲ ਦੀ ਟੀਮ ਅਤੇ ਟੂਰਨਾਮੈਂਟ ਵਾਰੇ ਵਿਸਥਾਰ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ ਲਈ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਚੈਨ ਧਾਲੀਵਾਲ ਵਾਇਸ ਪ੍ਰਧਾਨ ਕਾਲਾ ਹਾਂਸ ਸੈਕਟਰੀ ਗੋਗਾ ਗਹੁਨੀਆ, ਖ਼ਜ਼ਾਨਚੀ ਬਲਰਾਜ ਚੀਮਾ ਡਾਇਰੈਕਟਰ ਸੁੱਖਾ ਮਾਨ, ਭੁਪਿੰਦਰ ਚੀਮਾਂ ਅਤੇ ਹਰਮੇਲ ਸੇਖੋਂ ਨੁੰ ਬਣਾਇਆ ਗਿਆ। ਇਸ ਨਵੀਂ ਕਮੇਟੀ ਨੁੰ ਪਿੰਕੀ ਢਿਲੋਂ, ਅਵਤਾਰ ਪੂਨੀਆ, ਮਲਕੀਤ ਦਿਓਲ, ਨਿਰਭੈ ਸਮਰਾ, ਭਿੰਦਰ ਸੇਖੋੰ ਅਤੇ ਹੋਰ ਕਲੱਬ ਦੇ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਨਵੀਂ ਬਣੀ ਕਮੇਟੀ ਨੇ ਵੀ ਭਰੋਸਾ ਦਿੱਤਾ ਕੇ ਆਉਣ ਵਾਲੇ ਟਾਇਮ ਵਿੱਚ ਪੂਰੀ ਮੇਹਨਤ ਨਾਲ ਕਲੱਬ ਨੂੰ ਨਵੀਂਆਂ ਬੁਲੰਦੀਆਂ ਤੇ ਲੈ ਕੇ ਜਾਣਗੇ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …