17.1 C
Toronto
Wednesday, August 26, 2026
spot_img
Homeਕੈਨੇਡਾਸੀਨੀਅਰ ਏਸ਼ੀਅਨ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ, ਸੁਖਮਿੰਦਰ ਰਾਮਪੁਰੀ ਬਣੇ ਪ੍ਰਧਾਨ

ਸੀਨੀਅਰ ਏਸ਼ੀਅਨ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ, ਸੁਖਮਿੰਦਰ ਰਾਮਪੁਰੀ ਬਣੇ ਪ੍ਰਧਾਨ

ਸੀਨੀਅਰ ਏਸ਼ੀਅਨ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ, ਸੁਖਮਿੰਦਰ ਰਾਮਪੁਰੀ ਬਣੇ ਪ੍ਰਧਾਨਬਰੈਂਪਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਦੀ ਚੋਣ ਸਰਬਸੰਮਤੀ ਨਾਲ ਹੋਈ। ਚੋਣ ਦੇ ਨਾਲ,-ਨਾਲ ਸਭਾ ਨੇ ਆਪਣੇ ਤਿੰਨ ਸਾਥੀਆਂ ਦੇ ਜਨਮ ਦਿਨ ਮਨਾਏ ਗਏ। ਜਨਮ ਪਾਤਰੀ, ਸਰਬ ਸ੍ਰੀ ਜਸਵੰਤ ਸਿੰਘ, ਅਨੂਪ ਸਿੰਘ ਮੋਹਾਰ ਅਤੇ ਸੂਬੇਦਾਰ ਝਲਮਣ ਸਿੰਘ ਸਨ। ਚੋਣ ਤੋਂ ਬਾਅਦ ਚਾਹ ਪਾਣੀ ਦੀ ਸੇਵਾ ਕੀਤੀ ਗਈ।
ਸਭਿਆਚਾਰਕ ਪ੍ਰੋਗਰਾਮ ਵਿਚ ਜੋਗਿੰਦਰ ਸਿੰਘ ਅਣਖੀਲਾ, ਰਾਮ ਸਰਨ ਢੀਂਗਰਾ, ਗੁਰਦੀਪ ਸਿੰਘ ਰੰਧਾਵਾ, ਅਨੂਪ ਸਿੰਘ ਮੋਹਾਰ, ਸੁਖਵੰਤ ਸਿੰਘ ਰੰਧਾਵਾ, ਦਰਸ਼ਨ ਸਿੰਘ ਲਾਪਰ, ਸਰਦੂਲ ਸਿੰਘ ਗਿੱਲ, ਸੁਖਦੇਵ ਸਿੰਘ ਭੱਠਲ ਅਤੇ ਜਰਨੈਲ ਸਿੰਘ ਸਿਬੀਆ ਨੇ ਕਵਿਤਾਵਾਂ, ਗੀਤ ਕਹਾਣੀਆਂ ਅਤੇ ਚੁਟਕਲੇ ਸੁਣਾਏ। ਝਲਮਣ ਸਿੰਘ ਨੇ ਸਾਰੀ ਕਲੱਬ ਦਾ ਧੰਨਵਾਦ ਕੀਤਾ। ਚੁਣੇ ਗਈ ਕਾਰਜਕਾਰਨੀ ਇਸ ਤਰ੍ਹਾਂ ਸੀ। ਸਰਬ ਸ੍ਰੀ ਗੁਰਮੇਲ ਸਿੰਘ ਬਾਠ ਮੀਤ ਪ੍ਰਧਾਨ, ਜੋਗਿੰਦਰ ਸਿੰਘ ਅਣਖੀਲਾ ਸਕੱਤਰ, ਸਰਦੂਲ ਸਿੰਘ ਗਿੱਲ ਖਜ਼ਾਨਚੀ। ਸਰਬ ਸ੍ਰੀ ਜਗਜੀਤ ਸਿੰਘ ਦਿਓਲ, ਅਜਾਇਬ ਸਿੰਘ ਭੰਗੂ, ਸੁਖਵੰਤ ਸਿੰਘ ਰੰਧਾਵਾ, ਅਵਤਾਰ ਸਿੰਘ , ਦਰਸ਼ਨ ਸਿੰਘ ਲਾਪਰ ਡਾਇਰੈਕਟਰ ਚੁਣੇ ਗਏ। ਸ. ਗਿੱਲ ਨੇ ਸਾਲ ਦਾ ਖਰਚ ਸੁਣਾਇਆ, ਜੋ ਪਾਸ ਕੀਤਾ ਗਿਆ। ਮਿਸ. ਅਲੀਵੀਆ ਚੋਣ ਅਬਜ਼ਰਵਰ ਵਜੋਂ ਸ਼ਾਮਲ ਹੋਏ। ਸੁਖਮਿੰਦਰ ਰਾਮਪੁਰੀ ਨੇ ਸਭ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਅੰਤ ਵਿਚ ਮੀਤ ਪ੍ਰਧਾਨ ਗੁਰਮੇਲ ਸਿੰਘ ਬਾਠ ਨੇ ਸਰਬਸੰਮਤੀ ਨਾਲ ਹੋਈ ਚੋਣ ਤੇ ਸਭ ਨੂੰ ਵਧਾਈ ਦਿੱਤੀ। ਸਟੇਜ ਅਣਖੀਲਾ ਸਾਹਿਬ ਨੇ ਬਾਖੂਬੀ ਸੰਭਾਲਿਆ। ਚੋਣ ਅਧਿਕਾਰੀ ਦੇ ਫਰਜ਼ ਅਮਰੀਕ ਸਿੰਘ ਲਾਲੀ ਨੇ ਨਿਭਾਏ। ਚਾਹ ਪਾਣੀ ਦਾ ਪ੍ਰਬੰਧ ਮਿਸਟਰ ਗਿੱਲ, ਲਾਪਰ, ਤਾਰੀ ਤੇ ਰੰਧਾਵਾ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।

RELATED ARTICLES
POPULAR POSTS